ਟੀਐਮਸੀ ਨੇਤਾ ਅਤੇ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਭਤੀਜੇ ਅਭਿਸ਼ੇਕ ਬੈਨਰਜੀ ਨੇ ਦਿੱਲੀ ਵਿੱਚ ਈਡੀ ਦੇ ਸਾਹਮਣੇ ਪੇਸ਼ ਹੋਣ ਤੋਂ ਬਾਅਦ ਭਾਜਪਾ ‘ਤੇ ਤਿੱਖਾ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਜੇ ਭਾਜਪਾ ਸੋਚਦੀ ਹੈ ਕਿ ਇਹ ਸਭ ਕਰ ਕੇ ਟੀਐਮਸੀ ਨੂੰ ਡਰਾ ਸਕਦੀ ਹੈ, ਤਾਂ ਇਹ ਗਲਤ ਹੈ।
ਟੀਐਮਸੀ ਦੇ ਸੰਸਦ ਮੈਂਬਰ ਅਭਿਸ਼ੇਕ ਬੈਨਰਜੀ ਨੇ ਕਿਹਾ ਕਿ ਜਿਹੜਾ ਵੀ ਵਿਅਕਤੀ ਭਾਜਪਾ ਦੇ ਵਿਰੁੱਧ ਲੜਦਾ ਹੈ ਉਸਨੂੰ ਪ੍ਰੇਸ਼ਾਨ ਕੀਤਾ ਜਾਂਦਾ ਹੈ। ਉਨ੍ਹਾਂ ਨੇ ਕਿਹਾ- “ਇਹ ਮਾਮਲਾ ਕੋਲਕਾਤਾ ਤੋਂ ਸਾਹਮਣੇ ਆਇਆ ਹੈ, ਮੈਨੂੰ ਦਿੱਲੀ ਤਲਬ ਕੀਤਾ ਗਿਆ ਹੈ। ਮੈਨੂੰ ਪਿਛਲੇ 8 ਘੰਟਿਆਂ ਤੋਂ ਲਗਾਤਾਰ ਪ੍ਰਸ਼ਨ ਪੁੱਛੇ ਜਾ ਰਹੇ ਹਨ। ਪਹਿਲੇ ਦਿਨ ਤੋਂ, ਮੈਂ ਆਪਣੇ ਵਿਰੁੱਧ ਸਬੂਤ ਜਨਤਕ ਕਰਨ ਲਈ ਕਹਿ ਰਿਹਾ ਹਾਂ, ਜੇ ਕੋਈ ਹੈ।” ਈਡੀ ਦੇ ਸਾਹਮਣੇ ਪੇਸ਼ ਹੋਣ ਤੋਂ ਬਾਅਦ, ਟੀਐਮਸੀ ਸੰਸਦ ਮੈਂਬਰ ਨੇ ਕਿਹਾ- “ਭਾਜਪਾ ਦੀ ਤਾਨਾਸ਼ਾਹੀ ਨੂੰ ਹਰਾਇਆ ਜਾਵੇਗਾ। ਭਾਜਪਾ ਨੂੰ ਆਪਣੀ ਪੂਰੀ ਤਾਕਤ, ਜੋਸ਼, ਧਮਕੀਆਂ ਅਤੇ ਸਰੋਤਾਂ ਦੀ ਵਰਤੋਂ ਕਰਨ ਦਿਓ, ਮੇਰੇ ਸ਼ਬਦਾਂ ਵੱਲ ਧਿਆਨ ਦਿਓ, ਉਨ੍ਹਾਂ ਦੇ ਸਰੋਤ ਡਿੱਗਣ ਵਾਲੇ ਹਨ। ਟੀਐਮਸੀ ਅਗਲੀਆਂ ਚੋਣਾਂ ਵਿੱਚ ਭਾਜਪਾ ਨੂੰ ਹਰਾਏਗੀ।”
ਇਹ ਵੀ ਪੜ੍ਹੋ : NEET ਪ੍ਰੀਖਿਆ ਨੂੰ ਹਰੀ ਝੰਡੀ ਮਿਲਣ ‘ਤੇ ਰਾਹੁਲ ਗਾਂਧੀ ਨੇ ਕਿਹਾ,’ਵਿਦਿਆਰਥੀਆਂ ਦੀਆਂ ਸਮੱਸਿਆਵਾਂ ਪ੍ਰਤੀ ਅੰਨ੍ਹੀ ਹੈ ਸਰਕਾਰ’
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਅੱਗੇ ਕਿਹਾ ਕਿ ਜੇ ਕੋਈ ਟੀਐਮਸੀ ਨੂੰ ਜ਼ਬਰਦਸਤੀ ਰੋਕਣਾ ਚਾਹੁੰਦਾ ਹੈ, ਤਾਂ ਮੈਂ ਉਨ੍ਹਾਂ ਨੂੰ ਚੁਣੌਤੀ ਦਿੰਦਾ ਹਾਂ – ਤੁਸੀਂ ਸੀਬੀਆਈ, ਈਡੀ, ਇਨਕਮ ਟੈਕਸ ਅਤੇ ਕਿਸੇ ਹੋਰ ਏਜੰਸੀ ਦੀ ਵਰਤੋਂ ਕਰ ਸਕਦੇ ਹੋ, ਪਰ ਅਸੀਂ ਨਹੀਂ ਝੁਕਾਂਗੇ। ਦੱਸ ਦੇਈਏ ਕਿ ਅਭਿਸ਼ੇਕ ਬੈਨਰਜੀ ਸੋਮਵਾਰ ਨੂੰ ਮਨੀ ਲਾਂਡਰਿੰਗ ਮਾਮਲੇ ਵਿੱਚ ਈਡੀ ਦੇ ਸਾਹਮਣੇ ਪੇਸ਼ ਹੋਏ ਸਨ।
ਇਹ ਵੀ ਦੇਖੋ : 2022 ਲਈ ਬੀਜੇਪੀ ਦੀ ਪਿੰਡਾਂ ‘ਚ ਹੋਈ Entry, ਸੁਣੋਂ ਭਾਜਪਾ ਦੀ ਪਿੰਡਾਂ ਨੂੰ ਜਿੱਤਣ ਦੀ ਰਣਨੀਤੀ | BJP Party News