ਜਲਾਲਾਬਾਦ: ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦੇ ਵੱਲੋਂ ਲੋੜਵੰਦ ਲੋਕਾਂ ਲਈ ਕਈ ਪ੍ਰਕਾਰ ਦੀਆਂ ਸਹੂਲਤਾਂ ਦਿੱਤੇ ਜਾਣ ਦੇ ਵੱਡੇ ਵੱਡੇ ਬਿਆਨ ਦਿੱਤੇ ਜਾਂਦੇ ਹਨ। ਪਰ ਸਰਕਾਰਾਂ ਵੱਲੋਂ ਲੋੜਵੰਦ ਲੋਕਾਂ ਲਈ ਚਾਲੂ ਸਕੀਮਾਂ ਦੇ ਨਾਮ ਤੇ ਲੋਕਾਂ ਦੀ ਲੁੱਟ ਹੁੰਦੀ ਵੀ ਦਿਖਾਈ ਦਿੰਦੀ ਹੈ। ਜਿਸ ਤਰ੍ਹਾਂ ਪਿਛਲੇ ਕੁਝ ਦਿਨਾਂ ਈ.ਸ਼ਰਮ ਯੋਜਨਾ ਯਾਨੀ ਕਿ ਲੇਬਰ ਲਾਭਪਾਤਰੀ ਨੂੰ ਰਜਿਸਟੇਸ਼ਨ ਦੇ ਨਾਮ ’ਤੇ ਆਨਲਾਈਨ ਕਰ ਦੇ ਬਦਲੇ 50 ਤੋਂ 100 ਰੁਪਏ ਪ੍ਰਤੀ ਵਿਅਕਤੀ ਆਨਲਾਈਨ ਦਾ ਕੰਮ ਕਰਨ ਵਾਲੇ ਲੋੜਵੰਦ ਵਿਅਕਤੀਆਂ ਪਾਸੋ ਲੈ ਕੇ ਉਨ੍ਹਾਂ ਦੀ ਲੁੱਟ ਕਰ ਰਹੇ ਹਨ।
ਉਧਰ ਦੂਜੇ ਪਾਸੇ ਸ਼ੋਸ਼ਲ ਮੀਡੀਆ ’ਤੇ ਈ.ਸ਼ਰਮ ਸਕੀਮ ਦੇ ਤਹਿਤ ਲੋੜਵੰਦ ਲਾਭਪਤਾਰੀਆਂ ਦੇ ਖਾਤੇ 2 ਹਜ਼ਾਰ ਤੋਂ 4 ਹਜ਼ਾਰ ਆਉਣ ਦਾ ਝਾਂਸਾ ਦੇ ਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਅਤੇ ਜਿਸ ਤੋਂ ਬਾਅਦ ਪਿੰਡਾਂ, ਸ਼ਹਿਰਾਂ ’ਚ ਆਨਲਾਈਨ ਦਾ ਕੰਮ ਕਰਨ ਵਾਲੇ ਵਿਅਕਤੀਆਂ ਦੇ ਵੱਲੋਂ ਲੋਕਾਂ ਦੀ ਵੱਡੀ ਲੁੱਟ ਕੀਤੀ ਜਾ ਰਹੀ ਹੈ। ਵਿਧਾਨ ਸਭਾ ਹਲਕੇ ’ਚ ਲੋਕਾਂ ਦੀ ਲੁੱਟ ਨੂੰ ਰੋਂਕਣ ਲਈ ਸਬੰਧਿਤ ਵਿਭਾਗ ਦੇ ਅਧਿਕਾਰੀ ਤੇ ਪੁਲਸ ਪ੍ਰਸ਼ਾਸ਼ਨ ਦੇ ਉਚ ਅਧਿਕਾਰੀ ਬੇਖ਼ਬਰ ਹਨ। ਜ਼ਿਕਰਯੋਗ ਹੈ ਕਿ ਦੁਕਾਨਦਾਰ ਲੋਕਾਂ ਨੂੰ ਸਮਝਾ ਰਹੇ ਹਨ ਕਿ ਇਸ ਤਰ੍ਹਾਂ ਦੀ ਕੋਈ ਸਕੀਮ ਨਹੀਂ ਲੇਕਿਨ ਲੋਕੀਂ ਮੰਨਣ ਨੂੰ ਤਿਆਰ ਨਹੀਂ ਦਿਨ ਨਹੀਂ ਬਲਕਿ ਰਾਤ ਦੇ ਢਾਈ ਢਾਈ ਤਿੰਨ ਵਜੇ ਵੀ ਲੋਕ ਦੁਕਾਨਾਂ ਦੇ ਬਾਹਰ ਖੜ੍ਹੇ ਦਿਖਾਈ ਦੇ ਰਹੇ ਹਨ।