ਅਯੁੱਧਿਆ ਵਿੱਚ ਰਾਮ ਮੰਦਰ ਦੇ ਨਿਰਮਾਣ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ। ਵਿਸ਼ਾਲ ਰਾਮ ਮੰਦਰ ਦਾ ਨਿਰਮਾਣ ਰਾਜਸਥਾਨ ਦੇ ਗੁਲਾਬੀ ਪੱਥਰਾਂ ਨਾਲ ਕੀਤਾ ਜਾਵੇਗਾ। ਮੰਦਰ ਕੰਪਲੈਕਸ ਵਿੱਚ ਇੱਕ ਅਜਾਇਬ ਘਰ, ਖੋਜ ਕੇਂਦਰ, ਗਊਸ਼ਾਲਾ ਅਤੇ ਇੱਕ ਯੋਗ ਸ਼ਾਲਾ ਵੀ ਹੋਵੇਗਾ।
ਮੰਦਰ ਟਰੱਸਟ ਦੇ ਸੂਤਰਾਂ ਅਨੁਸਾਰ ਕੁਬੇਰ ਟੀਲਾ ਅਤੇ ਸੀਤਾ ਕੁੱਪ ਵਰਗੇ ਸਮਾਰਕਾਂ ਦੀ ਸੰਭਾਲ ਅਤੇ ਵਿਕਾਸ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੂਰੇ ਮੰਦਰ ਕੰਪਲੈਕਸ ਵਿੱਚ ਜ਼ੀਰੋ ਕਾਰਬਨ ਨਿਕਾਸ ਅਤੇ ‘ਹਰੀਆਂ ਇਮਾਰਤਾਂ’ ਵਰਗੀਆਂ ਵਿਸ਼ੇਸ਼ਤਾਵਾਂ ਹੋਣਗੀਆਂ। ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਦੇ ਮੈਂਬਰਾਂ ਦੀ ਪਿਛਲੇ ਮਹੀਨੇ ਇੱਕ ਮੀਟਿੰਗ ਹੋਈ ਸੀ ਅਤੇ ਮੀਟਿੰਗ ਦੌਰਾਨ ਦੱਸਿਆ ਗਿਆ ਸੀ ਕਿ ਮੰਦਰ ਦਾ ਨਿਰਮਾਣ ਕਾਰਜ ਨਿਰਧਾਰਤ ਸਮੇਂ ਅਨੁਸਾਰ ਅੱਗੇ ਵੱਧ ਰਿਹਾ ਹੈ ਅਤੇ ਇਸਨੂੰ 2023 ਤੋਂ ਜਨਤਾ ਲਈ ਖੋਲ੍ਹ ਦਿੱਤਾ ਜਾਵੇਗਾ। ਇੱਕ ਸੂਤਰ ਨੇ ਦੱਸਿਆ, 2023 ਤੋਂ ਸ਼ਰਧਾਲੂ ਭਗਵਾਨ ਸ਼੍ਰੀ ਰਾਮ ਦੇ ਦਰਸ਼ਨ ਕਰ ਸਕਣਗੇ।’ ਸੂਤਰਾਂ ਨੇ ਦੱਸਿਆ ਕਿ ਮੰਦਰ ਦੀ ਬਣਤਰ ਰਾਜਸਥਾਨ ਤੋਂ ਲਿਆਂਦੀ ਬੰਸੀ ਪਹਾੜਪੁਰ ਤੋਂ ਪੱਥਰ ਅਤੇ ਸੰਗਮਰਮਰ ਦੀ ਬਣੀ ਹੋਵੇਗੀ। ਮੰਦਰ ਦੇ ਨਿਰਮਾਣ ਵਿੱਚ ਸਟੀਲ ਦੀ ਵਰਤੋਂ ਨਹੀਂ ਕੀਤੀ ਜਾਏਗੀ। ਮੰਦਰ ਦੀ ਕੰਧ ਲਈ ਜੋਧਪੁਰ ਪੱਥਰ ਦੀ ਵਰਤੋਂ ਕਰਨ ਦਾ ਫੈਸਲਾ ਕੀਤਾ ਗਿਆ ਹੈ।