ਭਾਰਤ ਦੇ ਗੋਲਡਨ ਬੁਆਏ ਨੀਰਜ ਚੋਪੜਾ ਦਾ ਇੱਕ ਹੋਰ ਸੁਪਨਾ ਪੂਰਾ ਹੋ ਗਿਆ ਹੈ। ਉਨ੍ਹਾਂ ਨੇ ਆਪਣੇ ਮਾਤਾ-ਪਿਤਾ ਨੂੰ ਪਹਿਲੀ ਵਾਰ ਹਵਾਈ ਜਹਾਜ਼ ਦੀ ਸੈਰ ਕਰਵਾਈ ਹੈ।
ਟੋਕੀਓ ਓਲੰਪਿਕ ਵਿੱਚ ਗੋਲਡ ਮੈਡਲ ਜਿੱਤ ਕੇ ਇਤਿਹਾਸ ਰਚਣ ਵਾਲੇ ਨੀਰਜ ਨੇ ਟਵਿੱਟਰ ‘ਤੇ ਕੁਝ ਤਸਵੀਰਾਂ ਸਾਂਝੀਆਂ ਕਰਦੇ ਹੋਏ ਇਸਦੀ ਜਾਣਕਾਰੀ ਦਿੱਤੀ। ਇਨ੍ਹਾਂ ਤਸਵੀਰਾਂ ਵਿੱਚ ਨੀਰਜ ਆਪਣੇ ਮਾਤਾ-ਪਿਤਾ ਨਾਲ ਜਹਾਜ਼ ਵਿੱਚ ਬੈਠ ਕੇ ਬੇਹੱਦ ਖੁਸ਼ ਦਿਖਾਈ ਦੇ ਰਹੇ ਹਨ।
ਦਰਅਸਲ, ਨੀਰਜ ਚੋਪਤਾ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਤਸਵੀਰਾਂ ਦੇ ਨਾਲ ਇੱਕ ਸੰਦੇਸ਼ ਵੀ ਲਿਖਿਆ ਗਿਆ ਹੈ। ਜਿਸ ਵਿੱਚ ਉਨ੍ਹਾਂ ਲਿਖਿਆ, “ਅੱਜ ਜ਼ਿੰਦਗੀ ਦਾ ਇੱਕ ਹੋਰ ਸੁਪਨਾ ਪੂਰਾ ਹੋਇਆ ਜਦੋਂ ਆਪਣੇ ਮਾਤਾ-ਪਿਤਾ ਨੂੰ ਪਹਿਲੀ ਵਾਰ ਜਹਾਜ਼ ਵਿੱਚ ਸਫ਼ਰ ਕਰਵਾ ਸਕਿਆ। ਸਾਰਿਆਂ ਦੀ ਦੁਆ ਤੇ ਆਸ਼ੀਰਵਾਦ ਲਈ ਹਮੇਸ਼ਾ ਧੰਨਵਾਦੀ ਰਹਾਂਗਾ।”
ਦੱਸ ਦੇਈਏ ਕਿ ਭਾਰਤੀ ਫੌਜ ਵਿੱਚ ਅਫਸਰ ਨੀਰਜ ਨੇ ਟੋਕੀਓ ਵਿੱਚ ਜੈਵਲਿਨ ਥ੍ਰੋ ਵਿੱਚ ਗੋਲਡ ਮੈਡਲ ਜਿੱਤਿਆ ਸੀ। ਉਨ੍ਹਾਂ ਨੇ ਇਸ ਵਿੱਚ 87.58 ਮੀਟਰ ਦਾ ਥ੍ਰੋ ਮਾਰ ਕੇ ਦੇਸ਼ ਨੂੰ ਗੋਲਡ ਦਿਵਾਇਆ। ਨੀਰਜ ਦੇ ਇਸ ਤਗਮੇ ਦੇ ਨਾਲ ਹੀ ਭਾਰਤ ਦਾ ਟ੍ਰੈਕ ਐਂਡ ਫੀਲਡ ਵਿੱਚ ਮੈਡਲ ਦਾ ਸੁਪਨਾ ਪੂਰਾ ਹੋ ਗਿਆ ਸੀ।