Jet Airways ਦੇ ਜਹਾਜ਼ 2 ਸਾਲ ਤੋਂ ਵੱਧ ਸਮੇਂ ਤੋਂ ਬਾਅਦ ਏਅਰਪੋਰਟ ਦੇ ਰਨਵੇ ਤੋਂ ਮੁੜ ਉਡਾਣ ਭਰਦੇ ਨਜ਼ਰ ਆਉਣਗੇ । ਦਰਅਸਲ, ਜੈੱਟ ਏਅਰਵੇਜ਼ 2022 ਦੀ ਪਹਿਲੀ ਤਿਮਾਹੀ ਤੱਕ ਘਰੇਲੂ ਉਡਾਣਾਂ ਮੁੜ ਸ਼ੁਰੂ ਕਰੇਗੀ, ਜਦਕਿ ਛਿਮਾਹੀ ਤੋਂ ਬਾਅਦ ਅੰਤਰਰਾਸ਼ਟਰੀ ਉਡਾਣਾਂ ਚਾਲੂ ਕੀਤੀਆਂ ਜਾਣਗੀਆਂ।
ਇਹ ਵਿਦੇਸ਼ੀ ਉਡਾਣਾਂ ਘੱਟ ਦੂਰੀ ਦੀਆਂ ਹੋਣਗੀਆਂ। ਦੱਸ ਦੇਈਏ ਕਿ ਇਹ ਕੰਪਨੀ ਘਾਟੇ ਕਾਰਨ ਬੰਦ ਹੋ ਗਈ ਸੀ। ਇਸ ਸਬੰਧੀ ਏਅਰਲਾਈਨ ਵੱਲੋਂ ਸੋਮਵਾਰ ਨੂੰ ਜਾਣਕਾਰੀ ਦਿੱਤੀ ਗਈ। ਏਅਰਲਾਈਨ ਅਨੁਸਾਰ ਏਅਰ ਆਪ੍ਰੇਟਰ ਸਰਟੀਫਿਕੇਟ ਦੇ ਨਾਲ ਉਸਦੇ ਕਾਰੋਬਾਰ ਸ਼ੁਰੂ ਕਰਨ ਦੀ ਪ੍ਰਕਿਰਿਆ ਜਾਰੀ ਹੈ। ਇਸ ਪ੍ਰਕਿਰਿਆ ਵਿੱਚ ਜੈੱਟ ਏਅਰਵੇਜ਼ ਦਾ ਰੀਵੈਲੀਡੇਸ਼ਨ ਕੀਤਾ ਜਾਣਾ ਹੈ।
ਇਹ ਵੀ ਪੜ੍ਹੋ: UK ‘ਚ ਸਾਰਾਗੜ੍ਹੀ ਦੇ ਸ਼ਹੀਦਾਂ ਦੀ ਯਾਦਗਾਰ ਹੋਈ ਤਿਆਰ, ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕੀਤਾ ਉਦਘਾਟਨ
ਇਸ ਬਾਰੇ ਕੰਪਨੀ ਨੇ ਕਿਹਾ ਕਿ ਜਨਵਰੀ ਤੋਂ ਮਾਰਚ 2022 ਵਿਚਾਲੇ ਪਹਿਲੀ ਫਲਾਈਟ ਦਿੱਲੀ ਤੋਂ ਮੁੰਬਈ ਵਿਚਾਲੇ ਸ਼ੁਰੂ ਹੋਵੇਗੀ। ਕੰਪਨੀ ਵੱਲੋਂ ਏਅਰਪੋਰਟ ‘ਤੇ ਸਲਾਟ ਐਲੋਕੇਸ਼ਨ, ਜ਼ਰੂਰੀ ਇੰਫ੍ਰਾ ਤੇ ਰਾਤ ਦੀ ਪਾਰਕਿੰਗ ਆਦਿ ਦੇ ਮਾਮਲੇ ਸ਼ਾਮਿਲ ਹਨ।
ਇਸ ਬਾਰੇ ਜਾਲਾਨ ਕੈਲਰੌਕ ਕੰਸੋਰਟੀਅਮ ਦੇ ਲੀਡ ਮੈਂਬਰ ਮੁਰਾਰੀ ਲਾਲ ਜਾਲਾਨ ਨੇ ਕਿਹਾ ਕਿ ਜੈੱਟ ਏਅਰਵੇਜ਼ ਨੂੰ ਜੂਨ 2021 ਵਿੱਚ ਐਨਸੀਐਲਟੀ ਦੀ ਮਨਜ਼ੂਰੀ ਮਿਲੀ ਸੀ। ਇਸ ਤੋਂ ਬਾਅਦ ਤੋਂ ਹੀ ਕੰਸੋਰਟੀਅਮ ਸਾਰੇ ਸੰਬੰਧਤ ਅਧਿਕਾਰੀਆਂ ਨਾਲ ਗੱਲਬਾਤ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਜੈੱਟ ਏਅਰਵੇਜ਼ ਦਾ 2022 ਦੀ ਪਹਿਲੀ ਤਿਮਾਹੀ ਤੱਕ ਘਰੇਲੂ ਸੰਚਾਲਨ ਸ਼ੁਰੂ ਕਰਨ ਦਾ ਟੀਚਾ ਹੈ।
ਇਸ ਤੋਂ ਇਲਾਵਾ ਜੈੱਟ ਏਅਰਵੇਜ਼ ਦੇ ਕਾਰਕਾਰੀ CEO ਕੈਪਟਨ ਸੁਧੀਰ ਗੌਰ ਨੇ ਦੱਸਿਆ ਕਿ ਨਵੇਂ ਰੂਪ ਵਿੱਚ ਜੈੱਟ ਦਾ ਮੁੱਖ ਦਫ਼ਤਰ ਦਿੱਲੀ-ਗੁਰੂਗ੍ਰਾਮ ਵਿੱਚ ਹੋਵੇਗਾ। ਜੈੱਟ ਵੱਲੋਂ ਲਗਭਗ 150 ਕਰਮਚਾਰੀਆਂ ਦੀ ਭਰਤੀ ਕੀਤੀ ਗਈ ਹੈ ਤੇ ਇਸ ਸਾਲ ਦੇ ਅੰਤ ਤੱਕ 1000 ਤੋਂ ਵੱਧ ਕਰਮਚਾਰੀ ਭਰਤੀ ਕਰ ਲਏ ਜਾਣਗੇ।