ਮਹਿਲਾਵਾਂ ਵਿੱਚ ਥਾਇਰਾਇਡ ਦੀ ਸਮੱਸਿਆ ਆਮ ਹੁੰਦੀ ਜਾ ਰਹੀ ਹੈ। ਹਰ ਪੰਜ ਵਿੱਚੋਂ ਤਿੰਨ ਮਹਿਲਾਵਾਂ ਥਾਇਰਾਇਡ ਤੋਂ ਪੀੜਤ ਹਨ। ਬਹੁਤ ਸਾਰੀਆਂ ਮਹਿਲਾਵਾਂ ਨੂੰ ਗਰਭ ਅਵਸਥਾ ਦੇ ਦੌਰਾਨ ਥਾਇਰਾਇਡ ਦੀ ਸਮੱਸਿਆ ਹੋ ਜਾਂਦੀ ਹੈ।
ਜੇ ਸਮੱਸਿਆ ਗੰਭੀਰ ਹੈ ਤਾਂ ਮਾਂ ਅਤੇ ਬੱਚੇ ਦੋਵਾਂ ਨੂੰ ਖਤਰਾ ਹੋ ਸਕਦਾ ਹੈ। ਕੁਝ ਅਧਿਐਨਾਂ ਤੋਂ ਸਾਹਮਣੇ ਆਇਆ ਹੈ ਕਿ ਗਰਭ ਅਵਸਥਾ ਦੇ ਦੌਰਾਨ ਜੇ ਥਾਇਰਾਇਡ ਦਾ ਇਲਾਜ ਨਾ ਕੀਤਾ ਜਾਵੇ ਤਾਂ ਭਰੂਣ ਦੇ ਦਿਮਾਗ ਦਾ ਵਿਕਾਸ ਪ੍ਰਭਾਵਿਤ ਹੋ ਸਕਦਾ ਹੈ। ਇਸ ਲਈ ਗਰਭਵਤੀ ਮਹਿਲਾਵਾਂ ਲਈ ਗਰਭ ਅਵਸਥਾ ਦੇ ਦੌਰਾਨ ਥਾਇਰਾਇਡ ਦੇ ਇਹਨਾਂ ਲੱਛਣਾਂ ਬਾਰੇ ਜਾਣਨਾ ਬਹੁਤ ਜ਼ਰੂਰੀ ਹੈ।
ਇਹ ਵੀ ਪੜ੍ਹੋ: ਸਵੇਰੇ ਉੱਠ ਕੇ ਖਾਉ ਇਸ ਪੌਦੇ ਦੇ ਪੱਤੇ ਮਿਲਣਗੇ ਇਹ ਕਮਾਲ ਦੇ ਫਾਇਦੇ !
ਕੀ ਹੁੰਦਾ ਹੈ Thyroid ?
ਥਾਇਰਾਇਡ ਗਲੇ ਵਿੱਚ ਪਾਈ ਜਾਣ ਵਾਲੀ ਇੱਕ ਗ੍ਰੰਥੀ ਹੈ। ਇਹ ਦਿਖਣ ਵਿੱਚ ਇੱਕ ਤਿਤਲੀ ਦੇ ਆਕਾਰ ਦੀ ਹੁੰਦੀ ਹੈ। ਇਸ ਦਾ ਕੰਮ ਥਾਇਰਾਇਡ ਹਾਰਮੋਨਜ਼ ਬਣਾਉਣਾ ਹੈ। ਇਹ ਹਾਰਮੋਨਜ਼ ਸਰੀਰ ਤੋਂ ਹੋਣ ਵਾਲੀਆਂ ਵੱਖ-ਵੱਖ ਗਤੀਵਿਧੀਆਂ ਨੂੰ ਕੰਟਰੋਲ ਕਰਦੇ ਹਨ। ਸਮੱਸਿਆ ਉਦੋਂ ਪੈਦਾ ਹੁੰਦੀ ਹੈ ਜਦੋਂ ਥਾਇਰਾਇਡ ਗ੍ਰੰਥੀ ਲੋੜ ਤੋਂ ਵੱਧ ਜਾਂ ਘੱਟ ਹਾਰਮੋਨ ਬਣਾਉਣਾ ਸ਼ੁਰੂ ਕਰ ਦਿੰਦੀ ਹੈ।
ਗਰਭ ਅਵਸਥਾ ‘ਚ ਥਾਇਰਾਇਡ
ਬਹੁਤ ਸਾਰੀਆਂ ਮਹਿਲਾਵਾਂ ਨੂੰ ਗਰਭ ਅਵਸਥਾ ਦੇ ਦੌਰਾਨ ਥਾਇਰਾਇਡ ਦੀ ਸਮੱਸਿਆ ਹੋ ਜਾਂਦੀ ਹੈ। ਦਰਅਸਲ, ਇਸ ਅਵਸਥਾ ਵਿੱਚ ਥਾਇਰਾਇਡ ਗ੍ਰੰਥੀ ਵੱਲੋਂ ਬਣਨ ਵਾਲੇ ਹਾਰਮੋਨਸ ਵਿੱਚ ਬਹੁਤ ਸਾਰੇ ਬਦਲਾਅ ਆਉਂਦੇ ਹਨ। ਇਹ ਬਦਲਾਅ ਗਰਭ ਅਵਸਥਾ ਦੇ ਲੱਛਣਾਂ ਦੀ ਤਰ੍ਹਾਂ ਹੀ ਹੁੰਦੇ ਹਨ ਜਿਨ੍ਹਾਂ ਨੂੰ ਜ਼ਿਆਦਾਤਰ ਮਹਿਲਾਵਾਂ ਸਮਝ ਨਹੀਂ ਪਾਉਂਦੀਆਂ। ਥਾਇਰਾਇਡ ਤੋਂ ਪੀੜਤ ਮਹਿਲਾਵਾਂ ਨੂੰ ਗਰਭ ਧਾਰਨ ਕਰਨ ਵਿੱਚ ਵੀ ਮੁਸ਼ਕਿਲ ਆਉਂਦੀ ਹੈ।
ਇਹ ਵੀ ਪੜ੍ਹੋ: ਭਾਰ ਘਟਾਉਣ ਤੋਂ ਲੈ ਕੇ ਇਮਿਊਨਿਟੀ ਵਧਾਉਂਦੇ ਹਨ ਇਹ 6 seeds, ਇਸ ਤਰ੍ਹਾਂ ਕਰੋ ਡਾਇਟ ‘ਚ ਸ਼ਾਮਲ
ਲੱਛਣ
– ਧੜਕਣ ਤੇਜ਼ ਹੋਣਾ
– ਥਕਾਵਟ ਤੇ ਜ਼ਿਆਦਾ ਗਰਮੀ ਲੱਗਣਾ
– ਹੱਥ ਕੰਬਣਾ ਤੇ ਪਸੀਨਾ ਆਉਣਾ
– ਵਾਲਾਂ ਦਾ ਝੜਨਾ
– ਘਬਰਾਹਟ ਤੇ ਨੀਂਦ ਨਾ ਆਉਣਾ
– ਵਜ਼ਨ ਘਟਣਾ ਜਾਂ ਵੱਧ ਜਾਣਾ
– ਉਲਟੀਆਂ ਦਾ ਆਉਣਾ
– ਅੱਖਾਂ ਤੇ ਚਿਹਰੇ ‘ਤੇ ਸੋਜ਼
ਇਲਾਜ
ਗਰਭ ਅਵਸਥਾ ਦੌਰਾਨ ਥਾਇਰਾਇਡ ਤੋਂ ਬਚਣ ਲਈ ਮਹਿਲਾਵਾਂ ਨੂੰ ਹਰ ਮਹੀਨੇ ਇਸਦੀ ਜਾਂਚ ਕਰਵਾਉਣੀ ਚਾਹੀਦੀ ਹੈ। ਗਰਭਪਾਤ ਤੋਂ ਬਚਣ ਲਈ ਵੀ ਇਹ ਜ਼ਰੂਰੀ ਹੈ। ਆਇਓਡੀਨ ਥਾਇਰਾਇਡ ਨੂੰ ਕੰਟਰੋਲ ਕਰਦਾ ਹੈ, ਇਸ ਲਈ ਜਿੰਨਾ ਹੋ ਸਕੇ ਆਇਓਡੀਨ ਦਾ ਸੇਵਨ ਕਰੋ। ਹਰੀਆਂ ਸਬਜ਼ੀਆਂ ਅਤੇ ਫਲ ਖਾਓ। ਡਾਕਟਰ ਦੀ ਸਲਾਹ ‘ਤੇ ਕਸਰਤ ਕਰੋ। ਰੋਜ਼ਾਨਾ ਤਿੰਨ ਤੋਂ ਚਾਰ ਲੀਟਰ ਪਾਣੀ ਪੀਓ ਅਤੇ ਡਾਇਟ ਵਿੱਚ ਵਿਟਾਮਿਨ ਏ ਸ਼ਾਮਿਲ ਕਰੋ।