ਆਂਧਰਾ ਪ੍ਰਦੇਸ਼ ਦੇ ਗੁੰਟੂਰ ਜ਼ਿਲ੍ਹੇ ਦੇ ਰਹਿਣ ਵਾਲੇ ਇੱਕ ਪਿਉ-ਪੁੱਤ ਦੀ ਜੋੜੀ ਨੇ ਲੋਹੇ ਦੇ ਕਬਾੜ ਦੀ ਵਰਤੋਂ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ 14 ਫੁੱਟ ਦਾ ਬੁੱਤ ਬਣਾਇਆ ਹੈ।
ਮੀਡੀਆ ਦੀ ਰਿਪੋਰਟਸ ਦੇ ਅਨੁਸਾਰ, ਇਸ ਪਿਉ-ਪੁੱਤ ਦੀ ਜੋੜੀ ਦਾ ਨਾਮ ਕਟੂਰੀ ਵੈਂਕਟੇਸ਼ਵਰ ਰਾਓ ਅਤੇ ਰਵੀਚੰਦਰ ਹੈ। ਉਹ ਦੋਵੇਂ ਤੇਨਾਲੀ ਸ਼ਹਿਰ ਵਿੱਚ ‘ਸੂਰਿਆ ਸ਼ਿਲਪ ਸ਼ਾਲਾ’ ਚਲਾਉਂਦੇ ਹਨ। ਇਹ ਪਿਉ-ਪੁੱਤ ਦੀ ਜੋੜੀ ਲੋਹੇ ਦੇ ਕਬਾੜ ਤੋਂ ਬੁੱਤ ਬਣਾਉਣ ਲਈ ਮਸ਼ਹੂਰ ਹਨ, ਖਾਸ ਕਰਕੇ ਨਟ-ਬੋਲਟ।
ਇਹ ਵੀ ਪੜ੍ਹੋ : ਲੁਧਿਆਣਾ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, ਗੈਰ ਕਾਨੂੰਨੀ ਅਸਲੇ ਸਣੇ ਗ੍ਰਿਫਤਾਰ ਕੀਤਾ ਨੌਜਵਾਨ
ਪੀਐਮ ਮੋਦੀ ਦੀ ਇਸ ਮੂਰਤੀ ਬਣਾਉਣ ਲਈ 2 ਟਨ ਲੋਹੇ ਦੀ ਵਰਤੋਂ ਕੀਤੀ ਗਈ ਹੈ। ਇਹ ਨਟ-ਬੋਲਟ ਸਨ, ਜਿਨ੍ਹਾਂ ਨੂੰ ਆਟੋਮੋਬਾਈਲ ਕੰਪਨੀਆਂ ਨੇ ਬੇਕਾਰ ਸਮਝਦੇ ਹੋਏ ਸੁੱਟ ਦਿੱਤਾ ਸੀ। ਉਨ੍ਹਾਂ ਨੇ ਕਿਹਾ, ‘ਹਾਲ ਹੀ ਵਿੱਚ ਅਸੀਂ ਮਹਾਤਮਾ ਗਾਂਧੀ ਦੀ 10 ਫੁੱਟ ਉੱਚੀ ਮੂਰਤੀ ਤਿਆਰ ਕੀਤੀ ਹੈ ਜਿਸ ਵਿੱਚ ਵਿਸ਼ਵ ਰਿਕਾਰਡ ਲਈ 75,000 ਨਟਸ ਦੀ ਵਰਤੋਂ ਕੀਤੀ ਗਈ ਹੈ। ਸਾਡੀ ਇਹ ਮੂਰਤੀ ਦੇਖ ਕੇ, ਬੰਗਲੌਰ ਦੀ ਇੱਕ ਸੰਸਥਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਬੁੱਤ ਬਣਾਉਣ ਲਈ ਸਾਡੇ ਨਾਲ ਸੰਪਰਕ ਕੀਤਾ ਸੀ। ਜਿਸ ਨੂੰ ਅਸੀਂ ਸਵੀਕਾਰ ਕੀਤਾ।