ਮਲੇਰਕੋਟਲਾ ਜਿਸ ਦਿਨ ਤੋਂ ਜ਼ਿਲ੍ਹਾ ਬਣਿਆ ਉਸ ਦਿਨ ਤੋਂ ਹੀ ਇੱਥੇ ਲੱਗੇ ਐੱਸਐੱਸਪੀ ਮੈਡਮ ਵੱਲੋਂ ਪੁਲਸ ਪਾਰਟੀ ਸਮੇਤ ਚੈਕਿੰਗ ਕੀਤੀ ਜਾਂਦੀ ਹੈ। ਜਿਸ ਦੌਰਾਨ ਬਹੁਤ ਸਾਰੇ ਨਸ਼ੇ ਦੇ ਸੌਦਾਗਰਾਂ ਨੂੰ ਗ੍ਰਿਫਤਾਰ ਕਰ ਦਿੱਤਾ ਗਿਆ। ਬਹੁਤ ਥੋੜ੍ਹੇ ਸਮੇਂ ਦੇ ਵਿਚ ਬਹੁਤ ਸਾਰੇ ਚਿੱਟੇ ਦੇ ਆਰੋਪੀਆਂ ਨੂੰ ਗ੍ਰਿਫਤਾਰ ਕਰਕੇ ਸਲਾਖਾਂ ਪਿੱਛੇ ਡੱਕ ਦਿੱਤਾ ਗਿਆ। ਹੁਣ ਚਿੱਟੇ ਦਾ ਨਾ ਮਿਲਣਾ ਅਤੇ ਸਖ਼ਤੀ ਹੋਣ ਕਰਕੇ ਇਕ ਨਵਾਂ ਨਸ਼ਾ ਮਾਰਕੀਟ ਵਿੱਚ ਵਿਕਣ ਲੱਗਿਆ ਹੈ।
ਇਹ ਖੁਲਾਸੇ ਕੀਤੇ ਨੇ ਮਲੇਰਕੋਟਲਾ ਦੇ ਡੀਐੱਸਪੀ ਵਿਲੀਅਮ ਜੇਜੀ ਵੱਲੋਂ ਜਿਨ੍ਹਾਂ ਵੱਲੋਂ ਇਕ ਪ੍ਰੈੱਸ ਕਾਨਫਰੰਸ ਕੀਤੀ ਗਈ ਅਤੇ ਤਿੰਨ ਆਰੋਪੀਆਂ ਨੂੰ ਗ੍ਰਿਫਤਾਰ ਕਰਨ ਦੀ ਗੱਲ ਕਹੀ ਜਿਨ੍ਹਾਂ ਵੱਲੋਂ ਕਮਰਸ਼ੀਅਲ ਗਿਣਤੀ ਵਿਚ ਨਸ਼ੇ ਦੀਆਂ ਸ਼ੀਸ਼ੀਆਂ ਵੀ ਬਰਾਮਦ ਕੀਤੀਆਂ ਗਈਆਂ ਤੇ ਕਈ ਅਹਿਮ ਖੁਲਾਸੇ ਬੀ ਡੀ ਐੱਸ ਪੀ ਵੱਲੋਂ ਕੀਤੇ ਗਏ ਤੇ ਕਿਹਾ ਕਿ ਹੁਣ ਕਿੱਥੋਂ ਵਿਕੀਆਂ ਨੇ ਕਿਥੋਂ ਖਰੀਦੇ ਨੇ ਉਹਦੀ ਉਹਦੀ ਜਾਣਕਾਰੀ ਹਾਸਿਲ ਕਰ ਰਹੇ ਹਨ।