ਖੇਤੀ ਕਾਨੂੰਨਾਂ ਦੇ ਖਿਲ਼ਾਫ 27 ਸਤੰਬਰ ਨੂੰ ਭਾਰਤ ਬੰਦ ਦੀ ਕਾਲ ਦਿਤੀ ਗਈ ਹੈ, ਇਸ ਸਬੰਧ ਦੇ ਵਿੱਚ ਜਿਲਾ ਗੁਰਦਾਸਪੂਰ ਦੇ ਵਿੱਚ ਮੀਟਿੰਗ ਕੀਤੀ ਗਈ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਲੋਕਾਂ ਨੂੰ ਬੇਨਤੀ ਕਰਦੇ ਹਾਂ ਕਿ 27 ਸਤੰਬਰ ਨੂੰ ਆਪਣੀਆਂ ਦੁਕਾਨਾਂ ਬੰਦ ਕਰਕੇ ਸਾਡਾ ਸਾਥ ਦਿਓ ਤਾਂ, ਕਿ ਖੇਤੀ ਕਾਨੂੰਨ ਰੱਧ ਕੀਤੇ ਜਾ ਸਕਣ ਅਤੇ ਕਿਸਾਨਾਂ ਅਪਣੇ ਘਰ ਆਏ ਸਕਣ।
ਕਿਸਾਨ ਗੁਰਮੁਖ ਸਿੰਘ ਬਾਜਵਾ ਅਤੇ ਸੁਖਜੀਤ ਸਿੰਘ ਨੇ ਕਿਹਾ ਕਿ ਅਸੀ ਲੰਬੇ ਸਮੇਂ ਤੋਂ ਕੇਂਦਰ ਸਰਕਾਰ ਦਵਾਰਾ ਬਣਾਏ ਗਏ ਖੇਤੀ ਕਾਨੂੰਨਾਂ ਦੇ ਖਿਲ਼ਾਫ ਲੜ ਰਹੇ ਹਾਂ ਅਤੇ ਇਸ ਦੇ ਸਬੰਧ ਵਿਚ 27 ਸਤੰਬਰ ਨੂੰ ਭਾਰਤ ਬੰਦ ਦੀ ਕਾਲ ਦਿਤੀ ਗਈ ਹੈ ਅਤੇ ਅਸੀ ਵੀ ਦੁਕਾਨਦਾਰਾਂ ਅਤੇ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ 27 ਸਤੰਬਰ ਨੂੰ ਆਪਣੀਆਂ ਦੁਕਾਨਾਂ ਬੰਦ ਰੱਖਿਆ ਜਾਣ ਤਾਂ ਕਿ ਕੇਂਦਰ ਦੀ ਮੋਦੀ ਸਰਕਾਰ ਤੇ ਹੋਰ ਦਬਾ ਬਣਾਇਆ ਜਾ ਸਕੇ ਅਤੇ ਖੇਤੀ ਕਾਨੂੰਨ ਰੱਧ ਕਰਵਾਏ ਜਾ ਸਕਣ। ਇਹ ਖੇਤੀ ਕਾਨੂੰਨ ਹਰ ਵਰਗ ਦੇ ਲਈ ਹੀ ਮਾਰੂ ਹਨ ਆਪਣੇ ਭਵਿੱਖ ਅਤੇ ਖੇਤੀ ਨੂੰ ਬਚਾਉਣ ਲਈ ਇਹਨਾਂ ਕਾਨੂੰਨਾਂ ਦਾ ਰੱਧ ਹੋਣਾ ਜ਼ਰੂਰੀ ਹੈ।