ਬਿਜਲੀ ਸਮੱਸਿਆਵਾਂ ਨੂੰ ਲੈ ਕੇ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਵਿਭਾਗ ਹਮੇਸ਼ਾਂ ਸੁਰਖੀਆਂ ਵਿੱਚ ਬਣਿਆ ਰਹਿੰਦਾ ਹੈ ਅਤੇ ਇਸ ਸਭ ਨੂੰ ਲੈ ਕੇ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਹੁਣ ਲੋਕਾਂ ਦੀਆਂ ਬਿਜਲੀ ਸਮੱਸਿਆਵਾਂ ਹੱਲ ਕਰਨ ਲਈ ਬਿਜਲੀ ਪੰਚਾਇਤ ਦੇ ਨਾਮ ਹੇਠ ਪੰਜਾਬ ਭਰ ਵਿੱਚ ਬਿਜਲੀ ਖਪਤਕਾਰਾਂ ਦੀਆਂ ਸਮੱਸਿਆਵਾਂ ਨੂੰ ਸੁਣਨ ਲਈ ਕੈਂਪ ਲਗਾਏ ਜਾ ਰਹੇ ਹਨ।
ਇਸੇ ਤਹਿਤ ਹਲਕਾ ਬਾਬਾ ਬਕਾਲਾ ਸਾਹਿਬ ਵਿੱਚ ਪੈਂਦੇ ਰਈਆ ਮੰਡਲ ਬਿਆਸ ਵਿਖੇ ਬਿਜਲੀ ਪੰਚਾਇਤ ਕੈਂਪ ਤਹਿਤ ਬਿਜਲੀ ਨਾਲ ਸਬੰਧਿਤ 6 ਸਬ ਡਵੀਜਨਾਂ ਦੇ ਪਿੰਡਾਂ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਅਤੇ ਉਨ੍ਹਾਂ ਦਾ ਨਿਪਟਾਰਾ ਕਰਨ ਲਈ ਵਧੀਕ ਨਿਗਰਾਨ ਇੰਜ ਰਈਆ ਮੰਡਲ ਬਿਆਸ ਇੰਜ਼ ਸੁਰਿੰਦਰਪਾਲ ਸੌਂਧੀ ਦੀ ਅਗਵਾਈ ਹੇਠ ਵਿਸ਼ੇਸ਼ ਕੈਂਪ ਲਗਾਇਆ ਗਿਆ।ਜਿਸ ਵਿੱਚ ਐਸ.ਈ (ਨਿਗਰਾਨ ਇੰਜ ਤਰਨ ਤਾਰਨ) ਸਤਿੰਦਰ ਸ਼ਰਮਾ ਵਿਸ਼ੇਸ਼ ਤੌਰ ਤੇ ਪੁੱਜੇ, ਇਸ ਦਰਮਿਆਨ ਇੰਜ਼ ਐਸ.ਪੀ ਸੌਂਧੀ ਵਲੋਂ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਗਈਆਂ ਅਤੇ ਕੁਝ ਸਮੱਸਿਆਵਾਂ ਦਾ ਮੌਕੇ ਤੇ ਹੱਲ ਕੀਤਾ ਗਿਆ।