ਪੰਜਾਬ ਦੀ ਸਿਆਸਤ ਵਿੱਚ ਤਖਤਾ ਪਲਟ ਹੋ ਚੁੱਕਿਆ ਹੈ। ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫੇ ਤੋਂ ਬਾਅਦ ਪੰਜਾਬ ਕਾਂਗਰਸ ਵਿੱਚ ਨਵੇਂ ਮੁੱਖ ਮੰਤਰੀ ਨੂੰ ਲੈ ਕੇ ਲੰਬੀ ਜਦੋ ਜਹਿਦ ਚੱਲ ਰਹੀ ਸੀ। ਇਸ ਲੰਬੀ ਜਦੋਂ ਜਹਿਦ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਨਵਾਂ ਮੁੱਖ ਮੰਤਰੀ ਐਲਾਨ ਦਿੱਤਾ ਗਿਆ ਹੈ।
ਦਰਅਸਲ, ਚਰਨਜੀਤ ਸਿੰਘ ਚੰਨੀ ਵੱਲੋਂ ਅੱਜ ਸਵੇਰੇ 11 ਵਜੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕੀ ਜਾਵੇਗੀ । ਇਸੇ ਵਿਚਾਲੇ ਪੰਜਾਬ ਦੇ ਨਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਤੋਂ ਪਹਿਲਾਂ ਚਰਨਜੀਤ ਚੰਨੀ ਪਰਿਵਾਰ ਸਮੇਤ ਗੁਰਦੁਆਰਾ ਕਤਲਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ ।
ਇਹ ਵੀ ਪੜ੍ਹੋ:ਰਾਹੁਲ ਗਾਂਧੀ ਨੇ ਚਰਨਜੀਤ ਚੰਨੀ ਨੂੰ ਦਿੱਤੀ ਵਧਾਈ, ਪੰਜਾਬ ਦੇ ਨਵੇਂ CM ਕੱਲ੍ਹ ਚੁੱਕਣਗੇ ਸਹੁੰ
ਅੱਜ ਚਰਨਜੀਤ ਚੰਨੀ ਤੋਂ ਇਲਾਵਾ ਸੁਖਜਿੰਦਰ ਸਿੰਘ ਰੰਧਾਵਾ ਤੇ ਬ੍ਰਹਮ ਮਹਿੰਦਰਾ ਡਿਪਟੀ ਸੀਐੱਮ ਵਜੋਂ ਸਹੁੰ ਚੁੱਕਣਗੇ। ਦੱਸ ਦੇਈਏ ਕਿ ਚਰਨਜੀਤ ਸਿੰਘ ਚੰਨੀ ਹਲਕਾ ਚਮਕੌਰ ਸਾਹਿਬ ਤੋਂ ਤਿੰਨ ਵਾਰ ਵਿਧਾਇਕ ਚੁਣੇ ਜਾ ਚੁੱਕੇ ਹਨ।
ਇਸ ਤੋਂ ਇਲਾਵਾ ਚੰਨੀ ਸਾਲ 2017 ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਦੀ ਸਰਕਾਰ ਵਿੱਚ ਤਕਨੀਕੀ ਸਿਖਿਆ ਮੰਤਰੀ ਵੀ ਰਹੇ। ਚਰਨਜੀਤ ਚੰਨੀ ਨੇ ਆਪਣੀ ਜ਼ਿੰਦਗੀ ਵਿੱਚ LLB, LLM ਅਤੇ MBA ਦੀ ਪੜ੍ਹਾਈ ਕਰਨ ਤੋਂ ਬਾਅਦ ਹੁਣ M.A ਰਾਜਨੀਤੀ ਸਾਸ਼ਤਰ ਦੀ ਪੜ੍ਹਾਈ ਕੀਤੀ।