ਜਿੱਥੇ ਪੰਜਾਬ ਦੀ ਕਾਂਗਰਸ ਸਰਕਾਰ ਅੰਦਰ ਲਗਾਤਾਰ ਸੁਰੱਖਿਆ ਦੇ ਵੱਡੇ ਵੱਡੇ ਐਲਾਨ ਕੀਤੇ ਜਾ ਰਹੇ ਹਨ ਪਰ ਉਹਦੇ ਉਲਟ ਲਗਾਤਾਰ ਸੁਰੱਖਿਆ ਪ੍ਰਬੰਧਾਂ ਦੀ ਪੋਲ ਖੁੱਲ੍ਹਦੀ ਨਜ਼ਰ ਆ ਰਹੀ ਹੈ। ਜ਼ਿਲ੍ਹਾ ਬਰਨਾਲਾ ਦੇ ਪਿੰਡ ਸਾਦੋਵਾਲ ਵਿਖੇ 17.09.21 ਨੂੰ ਸਵੇਰੇ ਆਪਣੀ 7 ਸਾਲ ਦੀ ਲੜਕੀ ਨੂੰ ਸਕੂਲ ਛੱਡਣ ਜਾ ਰਹੀ ਮਾਵਾਂ-ਧੀਆਂ ਨੂੰ ਕੁਝ ਵਿਅਕਤੀਆਂ ਵੱਲੋਂ ਕਿਡਨੈਪ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਪੀੜ੍ਹਤ ਪ੍ਰਦੀਪ ਸਿੰਘ ਨੇ ਹਿੰਮਤਪੁਰਾ ਦੀ ਸਰਪੰਚਣੀ ਦੇ ਪਤੀ ਅਤੇ ਕਾਂਗਰਸੀ ਯੂਥ ਆਗੂ ਸਮੇਤ ਦੋ ਵਿਅਕਤੀ ਦੇ ਗੰਭੀਰ ਦੋਸ਼ ਲਾਉਂਦੇ ਕਿਹਾ ਕਿ ਉਸ ਦੀ ਪਤਨੀ ਉਹਦੀ 7 ਸਾਲ ਦੀ ਧੀ ਨੂੰ ਸਕੂਲ ਛੱਡਣ ਜਾ ਰਹੀ ਸੀ ਅਤੇ ਰਸਤੇ ਵਿੱਚੋਂ ਉਸ ਨੂੰ ਇਨ੍ਹਾਂ ਵਿਅਕਤੀਆਂ ਨੇ ਗੱਡੀ ਤੇ ਕਿਡਨੈਪ ਕਰਕੇ ਲੈ ਗਏ। ਪਰ ਪੁਲਸ ਵੱਲੋਂ ਭਰੋਸਾ ਦਿੱਤਾ ਗਿਆ ਸੀ ਕਿ ਜਲਦ ਦੋਸ਼ੀਆਂ ਦੀ ਭਾਲ ਕਰਕੇ ਮਾਵਾਂ ਧੀਆਂ ਨੂੰ ਪਰਿਵਾਰ ਹਵਾਲੇ ਕਰ ਦਿੱਤਾ ਜਾਵੇਗਾ। ਪਰ ਦੋ ਦਿਨ ਬੀਤ ਜਾਣ ਦੇ ਬਾਅਦ ਮਾਵਾਂ ਧੀਆਂ ਦਾ ਪਤਾ ਨਹੀਂ ਲੱਗ ਸਕਿਆ ਜਿਸ ਕਾਰਨ ਮਜਬੂਰੀ ਵੱਸ ਉਨ੍ਹਾਂ ਨੂੰ ਪਿੰਡ ਵਾਸੀਆਂ ਨੌਜਵਾਨ ਸੈਂਕੜੇ ਔਰਤਾਂ ਅਤੇ ਕਿਸਾਨ ਜਥੇਬੰਦੀਆਂ ਨੂੰ ਨਾਲ ਲੈ ਕੇ ਪੁਲਸ ਥਾਣਾ ਟੱਲੇਵਾਲ ਵਿਖੇ ਰੋਸ ਵਜੋਂ ਘਿਰਾਓ ਕਰਕੇ ਧਰਨਾ ਲਾਉਣਾ ਪਿਆ।
ਪੀਡ਼ਤ ਪਰਿਵਾਰਕ ਮੈਂਬਰ ਪ੍ਰਦੀਪ ਸਿੰਘ ਨੇ ਦੋਸ਼ ਲਾਉਂਦਿਆਂ ਕਿਹਾ ਕਿ ਹਿੰਮਤਪੁਰੇ ਦਾ ਯੂਥ ਕਾਂਗਰਸੀ ਆਗੂ ਉਨ੍ਹਾਂ ਦੀ ਪਤਨੀ ਅਤੇ ਲੜਕੀ ਨੂੰ ਕਿਡਨੈਪ ਕਰਨ ਤੋਂ ਬਾਅਦ ਜਾਨੋਂ ਮਾਰਨ ਦੀਆਂ ਧਮਕੀਆਂ ਦਾ ਦੇ ਕੇ ਝੂਠੇ ਵੀਡੀਓ ਬਣਾ ਕੇ ਭੇਜ ਰਿਹਾ ਹੈ। ਪੀਡ਼ਤ ਪਰਦੀਪ ਸਿੰਘ ਨੇ ਇਨਸਾਫ ਦੀ ਗੁਹਾਰ ਲਾਉਂਦੇ ਕਿਹਾ ਕਿ ਕਾਂਗਰਸ ਸਰਕਾਰ ਹੋਣ ਕਾਰਨ ਪੁਲਸ ਵੀ ਇਸ ਮਾਮਲੇ ਵਿੱਚ ਡੂੰਘਾਈ ਨਾਲ ਜਾਂਚ ਨਹੀਂ ਕਰ ਰਹੀ ਅਤੇ ਕਾਂਗਰਸੀ ਯੂਥ ਆਗੂ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ ਜਿਸ ਕਾਰਨ ਉਸ ਦੀ ਹਾਲੇ ਤੱਕ ਗ੍ਰਿਫ਼ਤਾਰੀ ਨਹੀਂ ਹੋਈ ਅਤੇ ਉਸਦੀ ਪਤਨੀ ਅਤੇ ਧੀ ਵੀ ਉਸ ਨੂੰ ਨਹੀਂ ਮਿਲੇ. ਪੀੜਤ ਪ੍ਰਦੀਪ ਸਿੰਘ ਨੇ ਇਹ ਵੀ ਕਿਹਾ ਕਿ ਪਹਿਲਾਂ ਵੀ ਇਸ ਕਾਂਗਰਸੀ ਯੂਥ ਆਗੂ ਤੇ ਉਹਦੀ ਪਤਨੀ ਵੱਲੋਂ ਰੇਪ ਦਾ ਮਾਮਲਾ ਦਰਜ ਕਰਾਇਆ ਗਿਆ ਸੀ.ਜਿਸ ਦੀ ਰੰਜਿਸ਼ ਨੂੰ ਲੈ ਕੇ ਉਸ ਦੀ ਪਤਨੀ ਅਤੇ ਧੀ ਨੂੰ ਕਿਡਨੈਪ ਕੀਤਾ ਗਿਆ ਹੈ।
ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਸੁਖਦੇਵ ਸਿੰਘ ਅਤੇ ਬਲਾਕ ਆਗੂ ਫੌਜੀ ਗੁਰਨਾਮ ਸਿੰਘ ਸਮੇਤ ਕਿਸਾਨ ਜਥੇਬੰਦੀਆਂ ਨੇ ਪੰਜਾਬ ਦੀ ਕਾਂਗਰਸ ਸਰਕਾਰ ਅਤੇ ਪੁਲਸ ਪ੍ਰਸ਼ਾਸਨ ਨੂੰ ਚਿਤਾਵਨੀ ਦਿੰਦੇ ਕਿਹਾ ਕਿ ਜੇਕਰ ਜਲਦੀ ਮਾਵਾਂ ਧੀਆਂ ਦਾ ਪਤਾ ਨਹੀਂ ਲੱਗਦਾ ਤਾਂ ਉਨ੍ਹਾਂ ਨੂੰ ਮਜਬੂਰੀਵੱਸ ਸੰਘਰਸ਼ ਹੋਰ ਤੇਜ਼ ਕਰਨਾ ਪਵੇਗਾ ਜਿਸ ਦੀ ਜ਼ਿੰਮੇਵਾਰੀ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਰਕਾਰ ਦੀ ਹੋਵੇਗੀ.ਪੰਜਾਬ ਅੰਦਰ ਚੱਲ ਰਹੇ ਗੁੰਡਾ ਰਾਜ ਨੂੰ ਕਾਂਗਰਸ ਦੀ ਸਰਕਾਰ ਨੇ ਸ਼ਹਿ ਦਿੱਤੀ ਹੈ ਜਿਸ ਕਰਕੇ ਪੰਜਾਬ ਅੰਦਰ ਔਰਤਾਂ ਦੀ ਸੁਰੱਖਿਆ ਯਕੀਨੀ ਨਹੀਂ ਬਣ ਸਕੀ। ਇਸ ਮਾਮਲੇ ਸੰਬੰਧੀ ਪੁਲੀਸ ਥਾਣਾ ਟੱਲੇਵਾਲ ਦੇ ਐਸਐਚਓ ਮੁਨੀਸ਼ ਕੁਮਾਰ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਇਸ ਮਾਮਲੇ ਸਬੰਧੀ ਪੁਲਸ ਨੇ ਤੁਰੰਤ ਕਾਰਵਾਈ ਕਰਦਿਆਂ ਪਰਦੀਪ ਸਿੰਘ ਦੇ ਬਿਆਨਾਂ ਦੇ ਆਧਾਰ ਤੇ ਵਰ੍ਹਨ ਜੋਸ਼ੀ ਸਮੇਤ ਦੋ ਹੋਰ ਵਿਅਕਤੀਆਂ ਖ਼ਿਲਾਫ਼ ਐਫਆਈਆਰ ਨੰਬਰ 28 ਅਧੀਨ ਮਾਮਲਾ ਦਰਜ ਕਰਕੇ ਵੱਖੋ ਵੱਖਰੀਆਂ ਧਾਰਾਵਾਂ 365,34 ਤਹਿਤ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜਲਦ ਹੀ ਇਸ ਮਾਮਲੇ ਸੰਬੰਧੀ ਵੱਡੀ ਜਾਣਕਾਰੀ ਸਾਹਮਣੇ ਆਵੇਗੀ। ਇਸ ਮਾਮਲੇ ਨੂੰ ਸੰਘਰਸ ਲੈ ਕੇ ਵੱਡੇ ਪੱਧਰ ਤੇ ਕਿਸਾਨ ਜਥੇਬੰਦੀਆਂ ਦੇ ਆਗੂ ਪਿੰਡ ਵਾਸੀ ਅਤੇ ਸੈਂਕੜੇ ਔਰਤਾਂ ਉਹੀ ਥਾਣਾ ਟੱਲੇਵਾਲ ਦਾ ਘਿਰਾਓ ਕਰ ਬੈਠੇ ਹੋਏ ਸਨ।