ਪ੍ਰਧਾਨ ਮੰਤਰੀ ਮੋਦੀ ਨੇ ਸੰਘ ਲੋਕ ਸੇਵਾ ਆਯੋਗ (UPSC) ਵੱਲੋਂ ਆਯੋਜਿਤ ਸਿਵਿਲ ਸੇਵਾ ਦੀ ਪ੍ਰੀਖਿਆ ਪਾਸ ਕਰਨ ਵਾਲੇ ਵਿਦਿਆਰਥੀਆਂ ਨੂੰ ਸ਼ਨੀਵਾਰ ਯਾਨੀ ਕਿ ਅੱਜ ਵਧਾਈ ਦਿੱਤੀ।
ਪ੍ਰਧਾਨ ਮੰਤਰੀ ਨੇ ਵਧਾਈ ਦਿੰਦਿਆਂ ਕਿਹਾ ਕਿ ਲੋਕ ਸੇਵਾ ਵਿੱਚ ਇੱਕ ਰੋਮਾਂਚਕ ਤੇ ਸੰਤੋਖਜਨਕ ਕਰੀਅਰ ਉਨ੍ਹਾਂ ਦਾ ਇੰਤਜ਼ਾਰ ਕਰ ਰਿਹਾ ਹੈ ਤੇ ਉਹ ਭਾਰਤ ਦੀ ਯਾਤਰਾ ਦੀ ਮਹੱਤਵਪੂਰਨ ਮਿਆਦ ਦੌਰਾਨ ਅਹਿਮ ਪ੍ਰਸ਼ਾਸਨਿਕ ਭੂਮਿਕਾ ਨਿਭਾਉਣਗੇ।
ਇਸ ਦੇ ਨਾਲ ਹੀ ਉਨ੍ਹਾਂ ਨੇ ਪ੍ਰੀਖਿਆ ਪਾਸ ਨਾ ਕਰਨ ਵਾਲਿਆਂ ਦੀ ਵੀ ਹੌਂਸਲਾ ਅਫ਼ਜ਼ਾਈ ਕੀਤੀ। ਉਨ੍ਹਾਂ ਨੇ ਟਵੀਟ ਕਰਦਿਆਂ ਲਿਖਿਆ,” ਜਿਹੜੇ ਯੁਵਾ ਮਿੱਤਰ UPSC ਪ੍ਰੀਖਿਆ ਪਾਸ ਨਹੀਂ ਕਰ ਸਕੇ, ਮੈਂ ਉਨ੍ਹਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਤੁਸੀ ਬਹੁਤ ਪ੍ਰਤਿਭਾਸ਼ਾਲੀ ਹੋ।
ਹਾਲੇ ਹੋਰ ਮੌਕੇ ਵੀ ਆਉਣਗੇ। ਤੁਸੀ ਜੋ ਵੀ ਕਰਨ ਦਾ ਫੈਸਲਾ ਲਵੋ, ਉਸਦੇ ਲਈ ਤੁਹਾਨੂੰ ਬਹੁਤ ਸ਼ੁੱਭਕਾਮਨਾਵਾਂ।
ਦੱਸ ਦੇਈਏ ਕਿ ਇਸ ਵਾਰ UPSC ਦੀ ਪ੍ਰੀਖਿਆ ਵਿੱਚ 545 ਪੁਰਸ਼ਾਂ ਤੇ 216 ਮਹਿਲਾਵਾਂ ਸਣੇ ਕੁੱਲ 761 ਉਮੀਦਵਾਰ ਪਾਸ ਹੋਏ ਹਨ। ਬਿਹਾਰ ਦੇ ਸ਼ੁਭਮ ਕੁਮਾਰ ਤੇ ਮੱਧ ਪ੍ਰਦੇਸ਼ ਦੀ ਜਾਗ੍ਰਿਤੀ ਅਵਸਥੀ ਨੇ ਇਸ ਵਿੱਚ ਕ੍ਰਮਵਾਰ ਪਹਿਲਾ ਤੇ ਦੂਜਾ ਸਥਾਨ ਹਾਸਿਲ ਕੀਤਾ ਹੈ।