ਪ੍ਰਧਾਨ ਮੰਤਰੀ ਮੋਦੀ ਨੇ ਸਵੱਛ ਭਾਰਤ ਮਿਸ਼ਨ ਸ਼ਹਿਰੀ 2.0 ਤੇ ਅਮਰੁਤ (ਅਟਲ ਮਿਸ਼ਨ ਫਾਰ ਰੇਜੁਵੇਨੇਸ਼ਨ ਐਂਡ ਅਰਬਨ ਟ੍ਰਾਂਸਫਾਰਮੇਸ਼ਨ) 2.0 ਯੋਜਨਾ ਦੀ ਸ਼ੁਰੂਆਤ ਸ਼ੁੱਕਰਵਾਰ ਯਾਨੀ ਕਿ ਅੱਜ ਕੀਤੀ।
ਪੀਐੱਮ ਮੋਦੀ ਨੇ ਇਸ ਯੋਜਨਾ ਦੀ ਸ਼ੁਰੂਆਤ ਵੀਡੀਓ ਕਾਨਫਰੰਸਿੰਗ ਰਾਹੀਂ ਕੀਤੀ। ਇਸ ਯੋਜਨਾ ਦੀ ਸ਼ੁਰੁਆਤ ਦੌਰਾਨ ਪੀਐੱਮ ਮੋਦੀ ਨੇ ਕਿਹਾ ਕਿ ਸਵੱਛਤਾ ਮੁਹਿੰਮ ਨੂੰ ਮਜ਼ਬੂਤੀ ਦੇਣ ਦੀ ਜ਼ਿੰਮੇਵਾਰੀ ਹੁਣ ਨਵੀਂ ਪੀੜ੍ਹੀ ‘ਤੇ ਚੁੱਕ ਲਈ ਹੈ। ਉਨ੍ਹਾਂ ਕਿਹਾ ਕਿ ਸਾਡਾ ਟੀਚਾ ਹਰ ਸ਼ਹਿਰ ਨੂੰ ਕੂੜੇ ਤੋਂ ਮੁਕਤ ਬਣਾਉਣਾ ਹੈ।
ਇਸ ਤੋਂ ਅੱਗੇ ਮੋਦੀ ਨੇ ਕਿਹਾ ਕਿ ਦੇਸ਼ ਵਿੱਚ ਹੈ ਦਿਨ ਲੱਖਾਂ ਟਨ ਕੂੜਾ ਇਕੱਠਾ ਹੁੰਦਾ ਹੈ। ਸ਼ਹਿਰਾਂ ਵਿੱਚ ਕੂੜੇ ਦੇ ਪਹਾੜ ਖੜ੍ਹੇ ਹੋ ਗਏ ਹਨ। ਉਨ੍ਹਾਂ ਕਿਹਾ ਕਿ ਇਸ ਕੂੜੇ ਦੀ ਪ੍ਰੋਸੈਸਿੰਗ ਕੀਤੀ ਜਾਵੇਗੀ ਤੇ ਸ਼ਹਿਰਾਂ ਦੇ ਆਲੇ-ਦੁਆਲੇ ਖੜ੍ਹੇ ਕੂੜੇ ਦੇ ਪਹਾੜਾਂ ਨੂੰ ਪੂਰੀ ਤਰ੍ਹਾਂ ਨਾਲ ਖਤਮ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਕੂੜੇ ਦੇ ਨਾਲ-ਨਾਲ ਲੋਕਾਂ ਨੂੰ ਸਾਫ਼ ਪਾਣੀ ਵੀ ਮੁਹੱਈਆ ਕਰਵਾਉਣਾ ਵੀ ਸਾਡਾ ਟੀਚਾ ਹੈ। ਉਨ੍ਹਾਂ ਕਿਹਾ ਕਿ ਸਵੱਛ ਭਾਰਤ ਮਿਸ਼ਨ ਤੇ ਸ਼ਹਿਰੀ ਵਿਕਾਸ ਲਈ ਬਣੀ ਅੰਮ੍ਰਿਤ ਯੋਜਨਾ ਦਾ ਟੀਚਾ ਹੀ ਸ਼ਹਿਰ ਨੂੰ ਕੂੜੇ ਤੋਂ ਮੁਕਤ ਅਤੇ ਪਾਣੀ ਮੁਹੱਈਆ ਕਰਵਾਉਣਾ ਹੈ।
ਇਹ ਵੀ ਪੜ੍ਹੋ: ਪੰਜਾਬ ‘ਚ ਮੁੱਖ ਮੰਤਰੀ ਬਦਲਣ ਦੇ ਬਾਅਦ ਹੁਣ ਕਾਂਗਰਸ ਇੰਚਾਰਜ ਬਦਲਣ ਦੀ ਤਿਆਰੀ ‘ਚ ਹਾਈਕਮਾਂਡ
ਪੀਐੱਮ ਮੋਦੀ ਨੇ ਕਿਹਾ ਕਿ ਸਵੱਚ ਭਾਰਤ ਮਿਸ਼ਨ ਤੇ ਮਿਸ਼ਨ ਅਮਰੁਤ ਦਾ ਅਗਲਾ ਪੜਾਅ ਬਾਬਾ ਸਾਹਿਬ ਦੇ ਸੁਪਨਿਆਂ ਨੂੰ ਪੂਰਾ ਕਰਨ ਦੀ ਦਿਸ਼ਾ ਵਿੱਚ ਵੀ ਇੱਕ ਅਹਿਮ ਕਦਮ ਹੈ। ਬਾਬਾ ਸਾਹਿਬ ਅਸਮਾਨਤਾ ਦੂਰ ਕਰਨ ਦਾ ਬਹੁਤ ਵੱਡਾ ਜ਼ਰੀਆ ਸ਼ਹਿਰੀ ਵਿਕਾਸ ਨੂੰ ਮੰਨਦੇ ਸੀ।
ਇਸ ਅਸਮਾਨਤਾ ਨੂੰ ਦੂਰ ਕਰਨ ‘ਤੇ ਬਾਬਾ ਸਾਹਿਬ ਦਾ ਬਹੁਤ ਜ਼ੋਰ ਸੀ। ਇਸ ਤੋਂ ਅੱਗੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੂਜੇ ਪੜਾਅ ਵਿੱਚ ਸਾਨੂੰ ਸ਼ਹਿਰਾਂ ਵਿੱਚ ਸੀਵੇਜ ਤੇ ਸੇਫਟੀ ਮੈਨੇਜਮੈਂਟ ‘ਤੇ ਵੀ ਕਰਨਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਹੈ ਯਕੀਨੀ ਬਣਾਉਣਾ ਹੈ ਕਿ ਗੰਦੇ ਨਾਲੇ ਜਾ ਕੇ ਨਦੀਆਂ ਵਿੱਚ ਨਾ ਡਿੱਗਣ।