ਪੰਜਾਬ ਸਰਕਾਰ ਮਾਇਨਿੰਗ ਨੂੰ ਲੈਕੇ ਸਖਤ ਦਿਖਾਈ ਦੇ ਰਹੀ ਤੇ ਪੰਜਾਬ ਪੁਲਿਸ ਨੂੰ ਵੀ ਸਖਤ ਹਿਦਾਇਤਾਂ ਦਿੱਤੀਆਂ ਹਨ ਕਿ ਨਜਾਇਜ ਮਾਇਨਿੰਗ ਕਰਨ ਵਾਲਿਆਂ ਤੇ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਲੋਕਾਂ ਨੂੰ ਰੇਤੇ ਦੀ ਕਾਲਾਬਜ਼ਾਰੀ ਤੋਂ ਬਚਾਇਆ ਜਾ ਸਕੇ।ਇਸੇ ਲੜੀ ਦੇ ਤਹਿਤ ਮੋਗਾ ਜਿਲੇ ਦੇ ਸਮਾਲਸਰ ਥਾਣਾ ਪੁਲਿਸ ਨੇ 5 ਵਿਅਕਤੀ ਤੇ ਰੇਤੇ ਨਾਲ ਭਰੇ 5 ਟਰਾਲੇ ਕਾਬੂ ਕਰਕੇ ਧਾਰਾ 379,411 ਮਾਇਨਿੰਗ ਐਕਟ 21 ਦੇ ਤਹਿਤ ਪਰਚਾ ਦਰਜ ਕੀਤਾ ਗਿਆ ਹੈ।
ਥਾਣਾ ਸਮਾਲਸਰ ਦੇ ਐਸ.ਐਚ.ਓ. ਕੋਮਲਪ੍ਰੀਤ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਇਹ ਰੇਤਾ ਨਾਲ ਭਰੇ 5 ਟਰਾਲੇ ਮੁਦਕੀ ਸਾਇਡ ਤੋਂ ਆ ਰਹੇ ਸਨ ਅਤੇ ਜਦੋਂ ਇਹਨਾਂ ਤੋਂ ਲੀਗਲ ਡਾਕੂਮੈਂਟ ਮੰਗੇ ਤਾਂ ਇਹਨਾਂ ਪਾਸ ਕੋਈ ਡਾਕੂਮੈਂਟ ਨਹੀਂ ਸਨ ਤੇ ਇਸ ਤੋਂ ਬਾਅਦ ਥਾਣਾ ਸਮਾਲਸਰ ਵਿੱਚ ਅਲੱਗ-2 ਧਾਰਾ ਤੇ ਪਰਚਾ ਦਰਜ ਕੀਤਾ ਗਿਆ ਹੈ ਤੇ 11 ਤਾਰੀਖ ਤੱਕ ਰਿਮਾਂਡ ਮਿਲਿਆ ਹੈ ਤੇ ਜੋ ਵੀ ਪੁੱਛਗਿੱਛ ਵਿੱਚ ਆਏਗਾ ਅਗਲੀ ਕਾਰਵਾਈ ਕੀਤੀ ਜੇਵੇਗੀ।