ਡੈਨਮਾਰਕ ਦੀ ਪ੍ਰਧਾਨ ਮੰਤਰੀ ਮੈਟੇ ਫਰੈਡਰਿਕਸਨ ਆਪਣੀ ਤਿੰਨ ਦਿਨਾਂ ਯਾਤਰਾ ਲਈ ਸ਼ੁੱਕਰਵਾਰ ਦੇਰ ਰਾਤ ਭਾਰਤ ਪਹੁੰਚੀ ਹੈ। ਉਨ੍ਹਾਂ ਦਾ ਜਹਾਜ਼ ਕਰੀਬ 2.45 ਵਜੇ ਦੇ ਕਰੀਬ ਦਿੱਲੀ ਏਅਰਪੋਰਟ ਪਹੁੰਚਿਆ ਸੀ।
ਇਸ ਦੋਪਰਨ ਵਿਦੇਸ਼ ਰਾਜ ਮੰਤਰੀ ਮੀਨਾਕਸ਼ੀ ਲੇਖੀ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਫਰੈਡਰਿਕਸਨ 9 ਅਕਤੂਬਰ ਤੋਂ 11 ਅਕਤੂਬਰ ਤੱਕ ਭਾਰਤ ਦੇ 3 ਦਿਨਾਂ ਦੌਰੇ ‘ਤੇ ਹਨ। ਆਪਣੀ ਯਾਤਰਾ ਦੌਰਾਨ ਉਹ ਰਾਸ਼ਟਰਪਤੀ ਰਾਮਨਾਥ ਕੋਵਿੰਦ ਨਾਲ ਮੁਲਾਕਾਤ ਕਰਨਗੇ ਅਤੇ ਪੀਐਮ ਮੋਦੀ ਨਾਲ ਦੁਵੱਲੀ ਗੱਲਬਾਤ ਕਰਨਗੇ। ਪ੍ਰਧਾਨ ਮੰਤਰੀ ਮੈਟੇ ਫਰੈਡਰਿਕਸਨ ਪੀਐਮ ਮੋਦੀ ਨਾਲ ‘ਗ੍ਰੀਨ ਸਟ੍ਰੈਟੈਜਿਕ ਅਲਾਇੰਸਸ’ ਦੇ ਖੇਤਰ ਵਿੱਚ ਪ੍ਰਗਤੀ ਦੀ ਸਮੀਖਿਆ ਕਰਨਗੇ ਅਤੇ ਦੁਵੱਲੇ ਸਬੰਧਾਂ ਦੇ ਵੱਖ -ਵੱਖ ਪਹਿਲੂਆਂ ‘ਤੇ ਚਰਚਾ ਕਰਨਗੇ। ਕੋਰੋਨਾ ਸਮੇਂ ਦੌਰਾਨ ਪਿਛਲੇ 20 ਮਹੀਨਿਆਂ ਦੌਰਾਨ ਕਿਸੇ ਸਰਕਾਰ ਦੇ ਮੁਖੀ ਦੀ ਇਹ ਭਾਰਤ ਦੀ ਪਹਿਲੀ ਫੇਰੀ ਹੈ।
ਇਹ ਵੀ ਪੜ੍ਹੋ : ਲਖੀਮਪੁਰ ਮਾਮਲਾ : ਕੇਂਦਰੀ ਮੰਤਰੀ ਦੇ ਮੁੰਡੇ ਅਸ਼ੀਸ਼ ਮਿਸ਼ਰਾ ਨੇ ਕੀਤਾ ਸਰੈਂਡਰ
ਭਾਰਤ ਅਤੇ ਡੈਨਮਾਰਕ ਵਿਚਾਲੇ ਤਕਨੀਕੀ ਅਤੇ ਕਾਰੋਬਾਰੀ ਸਹਿਯੋਗ ਦੇ ਕਈ ਮੁੱਦਿਆਂ ਦੇ ਨਾਲ, ਪੁਰੁਲੀਆ ਹਥਿਆਰ ਕਾਂਡ ਦੇ ਦੋਸ਼ੀ ਕਿਮ ਡੇਵੀ ਦੀ ਹਵਾਲਗੀ ਦਾ ਮੁੱਦਾ ਵੀ ਗੱਲਬਾਤ ਵਿੱਚ ਸ਼ਾਮਿਲ ਹੋਵੇਗਾ। ਕਰੀਬ 26 ਸਾਲ ਪੁਰਾਣੇ ਇਸ ਮਾਮਲੇ ਵਿੱਚ ਭਾਰਤ ਲਗਾਤਾਰ ਡੇਵੀ ਦੀ ਹਵਾਲਗੀ ਦਾ ਮਾਮਲਾ ਚੁੱਕ ਰਿਹਾ ਹੈ।