ਸਾਊਦੀ ਦੇ ਦੱਖਣੀ-ਪੱਛਮੀ ਸ਼ਹਿਰ ਜਿਜ਼ਾਨ ਵਿੱਚ ਕਿੰਗ ਅਬਦੁੱਲਾ ਹਵਾਈ ਅੱਡੇ ‘ਤੇ ਵਿਸਫੋਟਕਾਂ ਨਾਲ ਭਰੇ ਡਰੋਨ ਹਮਲੇ ਵਿੱਚ 10 ਲੋਕ ਜ਼ਖਮੀ ਹੋ ਗਏ । ਇਹ ਇੱਕ ਹਫਤੇ ਦੇ ਅੰਦਰ ਕੀਤਾ ਗਿਆ ਦੂਜਾ ਹਮਲਾ ਹੈ। ਸਾਊਦੀ ਅਰਬ ਦੀ ਅਗਵਾਈ ਵਾਲੇ ਗੱਠਜੋੜ ਦੇ ਬੁਲਾਰੇ ਦੇ ਹਵਾਲੇ ਨਾਲ ਸੂਬਾਈ ਸਮਾਚਾਰ ਏਜੰਸੀ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ।
ਉਨ੍ਹਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਹਮਲੇ ਵਿੱਚ ਜ਼ਖਮੀ ਹੋਏ ਲੋਕਾਂ ਵਿੱਚ ਛੇ ਸਾਊਦੀ, ਤਿੰਨ ਬੰਗਲਾਦੇਸ਼ੀ ਨਾਗਰਿਕ ਤੇ ਇੱਕ ਸੁਡਾਨੀ ਨਾਗਰਿਕ ਸ਼ਾਮਿਲ ਹੈ । ਬੁਲਾਰੇ ਨੇ ਅੱਗੇ ਦੱਸਿਆ ਕਿ ਵਿਸਫੋਟ ਦੀ ਤੀਬਰਤਾ ਇੰਨੀ ਜ਼ਿਆਦਾ ਸੀ ਕਿ ਹਵਾਈ ਅੱਡੇ ਦੀਆਂ ਕੁਝ ਖਿੜਕੀਆਂ ਵੀ ਟੁੱਟ ਗਈਆਂ ਹਨ ।
ਸਾਊਦੀ ਅਰਬ ਦੀ ਅਗਵਾਈ ਵਾਲੇ ਫੌਜੀ ਗੱਠਜੋੜ ਨੇ 2015 ਵਿੱਚ ਯਮਨ ਵਿੱਚ ਦਖਲ ਦਿੱਤਾ, ਜਿਸ ਨੇ ਰਾਸ਼ਟਰਪਤੀ ਅਬਦ-ਰੱਬੂ ਮਨਸੂਰ ਹਾਦੀ ਦੀ ਸੱਤਾਧਾਰੀ ਫੌਜਾਂ ਦਾ ਸਮਰਥਨ ਕੀਤਾ ਅਤੇ ਈਰਾਨ ਨਾਲ ਜੁੜੇ ਹੋਥੀ ਸਮੂਹ ਨਾਲ ਲੜਿਆ । ਜਿਸ ਕਾਰਨ ਖਾੜੀ ਰਾਜ ਨੂੰ ਨਿਸ਼ਾਨਾ ਬਣਾਉਂਦੇ ਹੋਏ ਡਰੋਨ ਅਤੇ ਮਿਜ਼ਾਈਲ ਹਮਲੇ ਕੀਤੇ ਜਾ ਰਹੇ ਹਨ।
ਇਹ ਵੀ ਪੜ੍ਹੋ: ਕਿਸਾਨ ਦੇ ਇਸ ਪੁੱਤ ਨੇ ਰੌਸ਼ਨ ਕੀਤਾ ਪੂਰੇ ਪੰਜਾਬ ਦਾ ਨਾਂ, ISRO ‘ਚ ਬਣਿਆ ਸਾਇੰਟਿਸਟ
ਸਾਊਦੀ ਪ੍ਰੈਸ ਏਜੰਸੀ ਨੇ ਦੱਸਿਆ ਕਿ ਗਠਜੋੜ ਦੇ ਬੁਲਾਰੇ ਬ੍ਰਿਗੇਡੀਅਰ-ਜਨਰਲ ਤੁਰਕੀ ਅਲ-ਮਲਕੀ ਨੇ ਕਿਹਾ ਕਿ ਇਹ ਹਮਲਾ ਏਅਰਪੋਰਟ ‘ਤੇ ਲੱਗੇ ਪ੍ਰੋਜੈਕਟਾਈਲ ਰਾਹੀਂ ਕੀਤਾ ਗਿਆ ਹੈ । ਇੱਕ ਰਿਪੋਰਟ ਅਨੁਸਾਰ ਪੰਜ ਜ਼ਖਮੀ ਨਾਗਰਿਕ ਯਾਤਰੀ ਤੇ ਬਾਕੀ ਏਅਰਪੋਰਟ ਸਟਾਫ ਸਨ । ਬੁਲਾਰੇ ਨੇ ਕਿਹਾ ਕਿ ਹਵਾਈ ਅੱਡੇ ਦੀ ਵਰਤੋਂ ਹਜ਼ਾਰਾਂ ਨਾਗਰਿਕ ਅਤੇ ਬਹੁ-ਕੌਮੀ ਪ੍ਰਵਾਸੀ ਕਰਦੇ ਹਨ । ਹੋਥੀਵਾਦੀਆਂ ਨੇ ਸਾਊਦੀ ਦੇ ਵੱਖ -ਵੱਖ ਸ਼ਹਿਰਾਂ, ਖਾਸ ਕਰਕੇ ਸਰਹੱਦੀ ਖੇਤਰਾਂ ਨੂੰ ਮਿਜ਼ਾਈਲਾਂ ਅਤੇ ਡਰੋਨਾਂ ਨਾਲ ਨਿਸ਼ਾਨਾ ਬਣਾਇਆ ਹੈ।