ਲਖੀਮਪੁਰ ਖੀਰੀ ਵਿੱਚ ਵਾਪਰੀ ਘਟਨਾ ਤੋਂ ਬਾਅਦ ਅੱਜ ਦੇਸ਼ ਦੇ ਵੱਖ -ਵੱਖ ਕੋਨਿਆਂ ਵਿੱਚ ਹਲਚਲ ਜਾਰੀ ਹੈ। ਮਹਾਰਾਸ਼ਟਰ ਵਿੱਚ ਅੱਜ ਬੰਦ ਦਾ ਐਲਾਨ ਕੀਤਾ ਗਿਆ ਸੀ, ਜਿਸਦਾ ਪ੍ਰਭਾਵ ਵੀ ਦਿਖਾਈ ਦੇ ਰਿਹਾ ਹੈ।
ਉੱਥੇ ਹੀ ਇਸ ਦੌਰਾਨ ਕੇਂਦਰੀ ਮੰਤਰੀ ਅਜੇ ਮਿਸ਼ਰਾ ਨੂੰ ਯੂਪੀ ਭਾਜਪਾ ਪ੍ਰਧਾਨ ਸੁਤੰਤਰ ਦੇਵ ਨੇ ਲਖਨਊ ਬੁਲਾਇਆ ਹੈ। ਕੇਂਦਰੀ ਮੰਤਰੀ ਭਾਜਪਾ ਪ੍ਰਧਾਨ ਨੂੰ ਮਿਲਣ ਲਖਨਊ ਪਹੁੰਚੇ ਹਨ। ਆਸ਼ੀਸ਼ ਮਿਸ਼ਰਾ ਦੇ ਨਾਲ-ਨਾਲ ਹੁਣ ਅਜੇ ਮਿਸ਼ਰਾ ਦੀਆਂ ਮੁਸ਼ਕਿਲਾਂ ‘ਚ ਵੀ ਵਾਧਾ ਹੁੰਦਾ ਨਜ਼ਰ ਆ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਘਟਨਾ ਤੋਂ ਬਾਅਦ ਭਾਜਪਾ ਹਾਈਕਮਾਨ ਬਹੁਤ ਨਾਰਾਜ਼ ਹੈ। ਜਦੋਂ ਅਜੈ ਮਿਸ਼ਰਾ ਦਿੱਲੀ ਤੋਂ ਪਰਤੇ ਸਨ ਤਾਂ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਸਮੇਤ ਕਈ ਵੱਡੇ ਆਗੂ ਅਜੈ ਮਿਸ਼ਰਾ ਨੂੰ ਨਹੀਂ ਮਿਲੇ ਸੀ। ਇਸ ਨਾਰਾਜ਼ਗੀ ਕਾਰਨ ਅਜੈ ਮਿਸ਼ਰਾ ਨੂੰ ਤਲਬ ਕੀਤਾ ਗਿਆ ਹੈ। ਕੁੱਝ ਮੀਡੀਆ ਰਿਪੋਰਟਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਪਾਰਟੀ ਉਨ੍ਹਾਂ ਤੋਂ ਪੂਰੀ ਰਿਪੋਰਟ ਤਲਬ ਕਰੇਗੀ ਅਤੇ ਫਿਰ ਫੈਸਲਾ ਕਰੇਗੀ ਕਿ ਅੱਗੇ ਕੀ ਕਰਨਾ ਹੈ?
ਇਸ ਤੋਂ ਇਲਾਵਾ ਅੱਜ ਪੁਲਿਸ ਮੁੱਖ ਦੋਸ਼ੀ ਆਸ਼ੀਸ਼ ਮਿਸ਼ਰਾ ਦੀ ਹਿਰਾਸਤ ਦੀ ਮੰਗ ਕਰੇਗੀ। ਅਦਾਲਤ ਫੈਸਲਾ ਕਰੇਗੀ ਕਿ ਆਸ਼ੀਸ਼ ਮਿਸ਼ਰਾ ਨੂੰ 14 ਦਿਨਾਂ ਦੇ ਪੁਲਿਸ ਰਿਮਾਂਡ ‘ਤੇ ਭੇਜਣਾ ਹੈ ਜਾਂ ਨਹੀਂ। ਜਦਕਿ ਅੱਜ ਪ੍ਰਿਯੰਕਾ ਗਾਂਧੀ ਵੱਲੋ ਮੋਨ ਵਰਤ ਰੱਖਿਆ ਜਾਵੇਗਾ। ਇਸ ਸਭ ਦੇ ਵਿਚਕਾਰ ਕੇਂਦਰੀ ਮੰਤਰੀ ਅਜੇ ਮਿਸ਼ਰਾ ਨੂੰ ਯੂਪੀ ਭਾਜਪਾ ਪ੍ਰਧਾਨ ਨੇ ਲਖਨਊ ਬੁਲਾਇਆ ਹੈ।
ਇਹ ਵੀ ਦੇਖੋ : Chana Chaat Recipe | ਮੁੰਬਈ ਦੀ ਮਸ਼ਹੂਰ ਚਨਾ ਚਾਟ | Chatpati Chaat | Indian Street Food