ਤਲਵੰਡੀ ਸਾਬੋ ਵਿੱਚ ਪੰਜਾਬੀ ਯੂਨੀਵਰਸਿਟੀ ਦੇ ਬਣੇ ਗੁਰੂ ਕਾਸ਼ੀ ਕਾਲਜ ਵਿੱਚ ਵਿਦਿਆਰਥੀਆਂ ਨੇ ਉਸ ਸਮੇਂ ਸੰਘਰਸ਼ ਹੋਰ ਤਿੱਖਾ ਕਰ ਦਿੱਤਾ ਜਦੋਂ ਕਾਲਜ ਦਾ ਨਾਮ ਬਦਲਣ ਨੂੰ ਲੈ ਕੇ ਪੰਜਾਬੀ ਯੂਨੀਵਰਸਿਟੀ ਦੇ ਵੀ.ਸੀ ਡਾ: ਅਰਵਿੰਦ ਨੂੰ ਘੇਰਾ ਪਾ ਲਿਆ ਤੇ ਉਨ੍ਹਾਂ ਦੀ ਗੱਡੀ ਅੱਗੇ ਧਰਨਾ ਦੇ ਕੇ ਵਿਦਿਆਰਥੀਆਂ ਨੇ ਕਾਲਜ ਦਾ ਪਹਿਲਾਂ ਵਾਲਾ ਨਾਮ ਰੱਖਣ ਦੀ ਮੰਗ ਕਰ ਦਿੱਤੀ ਹੈ।
ਇਸ ਸਬੰਧੀ ਧਰਨੇ ਦੀ ਅਗਵਾਈ ਕਰ ਰਹੇ ਸਮਾਜਸੇਵੀ ਆਗੂ ਲੱਖਾ ਸਿਧਾਨਾ ਤੇ ਸਹਿਰ ਦੇ ਮੋਹਤਵਰਾਂ ਦੀ ਅਗਵਾਈ ਵਿੱਚ ਪਿਛਲੇ ਕਈ ਦਿਨਾਂ ਤੋਂ ਧਰਨਾ ਲਾ ਕੇ ਕਾਲਜ ਦਾ ਪਹਿਲਾਂ ਵਾਲਾ ਨਾਮ ਰੱਖਣ ਦੀ ਮੰਗ ਕਰ ਰਹੇ ਸਨ ਜਿਸ ਦਾ ਮਾਮਲਾ ਹੱਲ ਕਰਨ ਲਈ ਅੱਜ ਪੰਜਾਬੀ ਯੂਨੀਵਰਸਿਟੀ ਕਾਲਜ ਦਾ ਵਾਈਸ ਚਾਂਸਲਰ ਡਾ: ਅਰਵਿੰਦ ਆਏ ਸਨ ।
ਇਹ ਵੀ ਪੜ੍ਹੋ: ਪੁੰਛ ‘ਚ ਸ਼ਹੀਦ ਹੋਏ ਗੱਜਣ ਸਿੰਘ ਦਾ ਭਲਕੇ ਹੋਵੇਗਾ ਸਸਕਾਰ, ਦੋ ਦਿਨ ਬਾਅਦ ਛੁੱਟੀ ‘ਤੇ ਆਉਣਾ ਸੀ ਪਿੰਡ
ਧਰਨਾ ਕਾਰੀਆ ਨੇ ਪਹਿਲਾਂ ਕਾਲਜ ਕੈਪਸ ਵਿੱਚ ਧਰਨਾ ਲਾਇਆ ਹੀ ਸੀ ਕਿ ਵਾਈਸ ਚਾਂਸਲਰ ਨੇ ਧਰਨਾਕਾਰੀਆਂ ਤੇ ਸਹਿਰ ਦੇ ਮੋਹਤਵਰਾਂ ਨੂੰ ਮਸਲਾ ਹੱਲ ਕਰਨਾ ਲਈ ਬੁਲਾ ਕੇ ਮੀਟਿੰਗ ਕੀਤੀ। ਜਿਸ ਵਿੱਚ ਮਸਲਾ ਵਿਚਾਰੇ ਜਾਣ ਤੋਂ ਬਾਦ ਕੋਈ ਫੈਸਲਾ ਕਰਨਾ ਹੀ ਸੀ ਕਿ ਲੱਖਾ ਸਿਧਾਨਾ ਦੀ ਅਗਵਾਈ ਵਿੱਚ ਵੀ.ਸੀ ਨੂੰ ਘੇਰਾ ਪਾ ਲਿਆ।
ਇਸ ਸਬੰਧੀ ਸਮਾਜਸਾਵੀ ਆਗੂ ਰਵੀਪ੍ਰੀਤ ਸਿੰਘ ਸਿੱਧੂ ਨੇ ਦੱਸਿਆ ਕਿ ਤਲਵੰਡੀ ਸਾਬੋ ਵਿੱਚ 50 ਸਾਲ ਪੁਰਾਣਾ ਗੁਰੂਆਂ ਵੱਲੋ ਦਿੱਤੇ ਵਰਦਾਨ ਕਰਕੇ ਕਾਲਜ ਦਾ ਨਾਮ ਗੁਰੂ ਕਾਸੀ ਚੱਲ ਰਿਹਾ ਸੀ ਕਿ ਅਚਾਨਕ ਪਿਛਲੇ ਦਿਨੀ ਨਵੇ ਵੀ.ਸੀ. ਨੇ ਕਾਲਜ ਦਾ ਨਾਮ ਬਦਲ ਕੇ ਦੱਖਣੀ ਕੈਪਸ ਰੱਖ ਦਿੱਤਾ ਜਿਸ ‘ਤੇ ਧਾਰਮਿਕ ਵਿਵਾਦ ਪੈਦਾ ਹੋ ਗਿਆ ਅਤੇ ਸ਼ਹਿਰ ਦੇ ਸਮਾਜ ਸੇਵੀਆਂ ਤੇ ਨਗਰ ਪੰਚਾਇਤ ਵੱਲੋਂ ਇਤਰਾਜ ਜਤਾਇਆ ਗਿਆ।
ਇਹ ਵੀ ਪੜ੍ਹੋ: CM ਚੰਨੀ ਵੱਲੋਂ ਸ਼ਹੀਦਾਂ ਦੇ ਪਰਿਵਾਰਕ ਮੈਂਬਰ ਨੂੰ ਨੌਕਰੀ ਤੇ ਐਕਸ-ਗ੍ਰੇਸ਼ੀਆ ਦੇਣ ਦਾ ਐਲਾਨ
ਹੁਣ ਇਲਾਕਾ ਵਾਸੀ ਤੇ ਵਿਿਦਆਰਥੀ ਕਾਲਜ ਦਾ ਪਹਿਲਾ ਵਾਲਾ ਨਾਮ ਰੱਖਣ ਦੀ ਮੰਗ ਕਰ ਰਹੇ ਹਨ। ਉਧਰ ਵੀ.ਸੀ ਦੀ ਕਾਰ ਨੂੰ ਘੇਰਾ ਪਾਉਣ ਵਾਲੇ ਲੱਖਾ ਸਿਧਾਨਾ ਨੇ ਦੱਸਿਆ ਅਸੀ ਉਨ੍ਹਾਂ ਸਮਾਂ ਵੀ.ਸੀ. ਨੂੰ ਨਹੀ ਜਾਣ ਦੇਵਾਂਗੇ ਤੇ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ । ਜਿੰਨ੍ਹਾ ਸਮਾਂ ਕਾਲਜ ਦਾ ਨਾਮ ਸਮੇਤ ਹੋਰ ਮੰਗਾਂ ਮੰਨ ਕੇ ਐਲਾਨ ਨਹੀ ਕਰਦੇ । ਦੂਜੇ ਪਾਸੇ ਇਸ ਸਬੰਧੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਅਰਵਿੰਦ ਦਾ ਕਹਿਣਾ ਹੈ ਕਿ ਅਸੀ ਸਾਰਿਆਂ ਦੇ ਵਿਚਾਰ ਸੁਣ ਲਏ ਹਨ ਤੇ ਜਲਦੀ ਹੀ ਇਸਦਾ ਐਲਾਨ ਕਰ ਦਿੱਤਾ ਜਾਵੇਗਾ।ਇਸ ਮੌਕੇ ਨਗਰ ਪੰਚਾਇਤ ਪ੍ਰਧਾਨ ਗੁਰਤਿੰਦਰ ਸਿੰਘ ਰਿੰਪੀ, ਐਡਵੋਕੇਟ ਸਤਿੰਦਰ ਸਿੱਧੂ, ਸਾਬਕਾ ਜਿਲਾ ਪ੍ਰੀਸਦ ਮੈਂਬਰ ਸੁਖਵਿੰਦਰ ਭਾਗੀਵਾਦਰ, ਭਾਕਿਯੂ ਆਗੂ ਜੋਤ ਸਿੱਧੁ, ਭਾਨਾ ਸਿੱਧੂ ਸਮੇਤ ਵੱਡੀ ਤਦਾਦ ਵਿੱਚ ਵਿਦਿਆਰਥੀ ਮੌਜੂਦ ਰਹੇ।