ਅਮਰੀਕਾ ਦੇ ਕੈਲੀਫੋਰਨੀਆ ਵਿੱਚ ਸੋਮਵਾਰ ਨੂੰ ਇੱਕ ਜਹਾਜ਼ ਦੇ ਹਾਦਸਾਗ੍ਰਸਤ ਹੋਣ ਨਾਲ ਘੱਟੋ ਘੱਟ ਦੋ ਲੋਕਾਂ ਦੀ ਮੌਤ ਹੋ ਗਈ ਹੈ। ਇਸ ਹਾਦਸੇ ‘ਚ ਕਈ ਲੋਕਾਂ ਦੇ ਜ਼ਖਮੀ ਹੋਣ ਦੀ ਵੀ ਖਬਰ ਹੈ। ਅਧਿਕਾਰੀਆਂ ਅਨੁਸਾਰ ਹਾਦਸੇ ਕਾਰਨ ਦੋ ਘਰਾਂ ਨੂੰ ਵੀ ਅੱਗ ਲੱਗ ਗਈ।
ਡਿਪਟੀ ਫਾਇਰ ਚੀਫ ਜਸਟਿਨ ਮਾਤੁਸ਼ਿਤਾ ਨੇ ਕਿਹਾ, “ਜਹਾਜ਼ ਸਨ ਡਿਏਗੋ ਤੋਂ 20 ਮੀਲ (30 ਕਿਲੋਮੀਟਰ) ਉੱਤਰ -ਪੂਰਬ ਵਿੱਚ ਸੈਂਟੀ ਵਿੱਚ ਦੁਪਹਿਰ ਦੇ ਸਮੇ ਕ੍ਰੈਸ਼ ਹੋ ਗਿਆ। ਇਸ ਹਾਦਸੇ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਹੈ ਅਤੇ ਦੋ ਲੋਕ ਜ਼ਖਮੀ ਹੋਏ ਹਨ ਜਿਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।
ਇਹ ਵੀ ਪੜ੍ਹੋ : ਲਖੀਮਪੁਰ ਘਟਨਾ ਦੇ ਸਬੰਧ ‘ਚ ਅੱਜ ਰਾਸ਼ਟਰਪਤੀ ਨੂੰ ਮਿਲੇਗਾ ਕਾਂਗਰਸ ਦਾ ਵਫਦ, ਸੌਂਪੇਗਾ ਮੰਗ ਪੱਤਰ
ਜਾਣਕਾਰੀ ਮੁਤਾਬਕ ਦੋ ਇੰਜਣਾਂ ਵਾਲੇ ਇਸ ‘ਸੇਸਨਾ-340 ਜਹਾਜ਼ ਨੇ ਐਰਿਜੋਨਾ ਦੇ ਯੂਮਾ ਤੋਂ ਉਡਾਣ ਭਰੀ ਸੀ। ਇਸ ਹਾਦਸੇ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ, ਜਿਸ ਵਿੱਚ ਇੱਕ ਘਰ ਅਤੇ ਇੱਕ ਟਰੱਕ ਸੜ ਦੇ ਹੋਏ ਦਿਖ ਰਹੇ ਹਨ। ਇਸ ਤੋਂ ਇਲਾਵਾ ਸਾਹਮਣੇ ਆਈ ਇੱਕ ਹੋਰ ਵੀਡੀਓ ਵਿੱਚ ਫਾਇਰ ਬ੍ਰਿਗੇਡ ਦੇ ਕਰਮੀ ਜਹਾਜ਼ ਅਤੇ ਉਸ ਨਾਲ ਮਕਾਨਾਂ ਨੂੰ ਲੱਗੀ ਅੱਗ ਨੂੰ ਬੁਝਾਉਣ ’ਚ ਕਾਫ਼ੀ ਮਸ਼ੱਕਤ ਕਰ ਰਹੇ ਨੇ।