ਰਾਏਕੋਟ ਵਿਖੇ ਟੈਲੀਫੂਨ ਐਕਸਚੇਂਜ ਨਜ਼ਦੀਕ ਬੀਤੀ ਰਾਤ ਚਾਰ ਚੋਰਾਂ ਵੱਲੋਂ ਇਕ ਮੋਬਾਇਲ ਸ਼ਾਪ ਦਾ ਸ਼ਟਰ ਭੰਨ ਕੇ ਭਾਰੀ ਮਾਤਰਾ ਵਿਚ ਮੋਬਾਇਲ ਫੋਨ ਅਤੇ ਨਗਦੀ ਚੋਰੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਦੁਕਾਨ ਮਾਲਕ ਰੌਬਿਨ ਵਰਮਾ ਨੇ ਦੱਸਿਆ ਕਿ ਬੀਤੀ ਰਾਤ 2.30 ਵਜੇ ਦੇ ਕਿਸੇ ਵਿਅਕਤੀ ਨੇ ਫੋਨ ਕਰ ਕੇ ਦੱਸਿਆ ਕਿ ਕੁੱਝ ਚੋਰ ਤੁਹਾਡੀ ਦੁਕਾਨ ਦਾ ਸ਼ਟਰ ਭੰਨ ਕੇ ਚੋਰੀ ਕਰ ਰਹੇ ਹਨ, ਜਿਸ ‘ਤੇ ਉਹ ਆਪਣੇ ਪਰਵਾਰਿਕ ਮੈਂਬਰਾਂ, ਦੋਸਤਾਂ-ਮਿੱਤਰਾਂ ਅਤੇ ਆਲੇ-ਦੁਆਲੇ ਦੇ ਲੋਕਾਂ ਨਾਲ ਦੁਕਾਨ ‘ਤੇ ਪੁੱਜਿਆ ਤਾਂ ਦੇਖਿਆ ਕਿ ਉਸ ਦੀ ਦੁਕਾਨ ਦਾ ਸ਼ਟਰ ਭੰਨਿਆ ਹੋਇਆ ਸੀ ਅਤੇ ਸ਼ੀਸ਼ੇ ਵਾਲਾ ਗੇਟ ਤੋੜ ਕੇ ਚੋਰ ਦੁਕਾਨ ਵਿੱਚ ਦਾਖਲ ਹੋਏ ਸਨ, ਜਦਕਿ ਉਸ ਦੀ ਦੁਕਾਨ ਵਿੱਚੋ ਵੱਖ-ਵੱਖ ਕੰਪਨੀਆਂ ਦੇ 35-36 ਮੋਬਾਈਲ ਫੋਨ, 50 ਹਜ਼ਾਰ ਰੁਪਏ ਦੀ ਨਗਦੀ ਅਤੇ ਇੱਕ ਲੈਪਟਾਪ ਚੋਰੀ ਕਰਕੇ ਲੈ ਗਏ।
ਇਸ ਸਾਰੇ ਸਾਮਨ ਦੀ ਅੰਦਾਜ਼ਨ ਕੀਮਤ 7ਲੱਖ ਰੁਪਏ ਦੇ ਕਰੀਬ ਬਣਦੀ ਹੈ, ਸਗੋਂ ਚੋਰੀ ਦੀ ਇਹ ਵਾਰਦਾਤ ਦੁਕਾਨ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ। ਜਿਸ ਦੌਰਾਨ ਚਾਰ ਚੋਰ ਉਸ ਦੀ ਦੁਕਾਨ ਦਾ ਸ਼ਟਰ ਤੋੜਦੇ ਹਨ ਅਤੇ ਦੋ ਚੋਰ ਦੁਕਾਨ ਵਿੱਚ ਦਾਖਲ ਹੁੰਦੇ ਹਨ, ਜੋ ਪਲਾਸਟਿਕ ਦੇ ਦੋ ਥੈਲਿਆਂ ਵਿੱਚ ਫਟਾਫਟ ਮੋਬਾਇਲ ਫੋਨ ਅਤੇ ਲਾਕਰ ਭੰਨ ਕੇ ਨਗਦੀ ਪਾਉਣ ਲੱਗ ਜਾਂਦੇ ਹਨ, ਜਦ ਕਿ ਦੋ ਚੋਰ ਬਾਹਰ ਪਹਿਰੇ ਤੇ ਖੜ੍ਹੇ ਰਹਿੰਦੇ ਹਨ, ਸਗੋਂ ਭੱਜਣ ਲੱਗਿਆਂ ਚੋਰਾਂ ਤੋਂ ਵੱਡੀ ਗਿਣਤੀ ‘ਚ 500,100, 50, ਅਤੇ 10 ਰੁਪਏ ਦੇ ਨੋਟ ਦੁਕਾਨ ਵਿੱਚ ਅਤੇ ਸੜਕ ‘ਤੇ ਡਿੱਗੇ ਹੋਏ ਸਨ।
Sooji Parshad | Sooji Halwa | ਸੂਜ਼ੀ ਦਾ ਦਾਣੇਦਾਰ ਪ੍ਰਸ਼ਾਦ | Semolina Halwa | Ashtami Recipe
ਪੀੜਤ ਦੁਕਾਨਦਾਰ ਨੇ ਦੱਸਿਆ ਕਿ ਚੋਰੀ ਸਬੰਧੀ ਸੂਚਨਾ ਦੇਣ ‘ਤੇ ਰਾਏਕੋਟ ਸਿਟੀ ਪੁਲਿਸ ਦੇ ਐਸ.ਐਚ.ਓ. ਕੰਵਲਜੀਤ ਸਿੰਘ, ਏ ਐਸ ਆਈ ਗੁਰਦੀਪ ਸਿੰਘ ਨੇ ਪੁਲਿਸ ਪਾਰਟੀ ਸਮੇਤ ਘਟਨਾ ਸਥਾਨ ‘ਤੇ ਪਹੁੰਚ ਕੇ ਸਥਿਤੀ ਦਾ ਜਾਇਜਾ ਲਿਆ ਅਤੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਕਬਜ਼ੇ ਚ ਲੈ ਕੇ ਚੋਰਾਂ ਦੀ ਸਰਗਰਮੀ ਨਾਲ ਭਾਲ ਸ਼ੁਰੂ ਕਰ ਦਿੱਤੀ। ਇਸ ਮੌਕੇ ਇੱਕ ਰਾਹਗੀਰ ਗਗਨਦੀਪ ਸਿੰਘ ਨੇ ਦੱਸਿਆ ਕਿ ਉਹ ਰਾਤ ਨੂੰ ਇਸ ਦੁਕਾਨ ਕੋਲ ਦੀ ਲੰਘਣ ਲਗ ਰਿਹਾ ਸੀ ਤਾਂ ਕੁਝ ਵਿਅਕਤੀ ਦੁਕਾਨ ਦਾ ਸ਼ਟਰ ਤੋੜ ਰਹੇ ਸਨ ਪਰ ਜਦੋਂ ਉਸ ਨੇ ਉਨ੍ਹਾਂ ਨੂੰ ਅਜਿਹਾ ਕਰਨੋਂ ਰੋਕਿਆ ਤਾਂ ਉਕਤ ਵਿਅਕਤੀ ਤੇਜ਼ਧਾਰ ਹਥਿਆਰ ਲੈ ਕੇ ਉਸ ਦੇ ਮਗਰ ਪਏ।