ਜਲੰਧਰ : ਸੀਨੀਅਰ ਪੱਤਰਕਾਰ ਸਤਨਾਮ ਸਿੰਘ ਮਾਣਕ ਨੂੰ ਪੰਜਾਬ ਪ੍ਰੈਸ ਕਲੱਬ ਜਲੰਧਰ ਵਿਚ ਹੋਏ ਸਾਲਾਨਾ ਇਜਲਾਸ ਦੌਰਾਨ ਨਵਾਂ ਪ੍ਰਧਾਨ ਚੁਣ ਲਿਆ ਗਿਆ। ਉਹ ਅਗਲੇ ਦੋ ਸਾਲਾਂ ਤੱਕ ਪ੍ਰਧਾਨ ਰਹਿਣਗੇ।

ਉਨ੍ਹਾਂ ਦੇ ਨਾਂ ਦੇ ਮੁਕਾਬਲੇ ਕਿਸੇ ਵੀ ਹੋਰ ਦਾ ਨਾਂ ਪੇਸ਼ ਨਹੀਂ ਹੋਇਆ। ਸਥਾਨਕ ਰੈਡ ਕਰਾਸ ਭਵਨ ਵਿਚ ਹੋਏ ਜਨਰਲ ਇਜਲਾਸ ਵਿਚ ਮਰਹੂਮ ਪੱਤਰਕਾਰ ਮੇਜਰ ਸਿੰਘ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਇਸ ਮੌਕੇ ਸਾਬਕਾ ਪ੍ਰਧਾਨ ਲਖਵਿੰਦਰ ਸਿੰਘ ਜੌਹਲ ਨੇ ਕਲੱਬ ਦੀ ਪਿਛਲੀ ਕਾਰਗੁਜ਼ਾਰੀ ਬਾਰੇ ਰਿਪੋਰਟ ਪੇਸ਼ ਕੀਤੀ। ਕਲੱਬ ਮੈਂਬਰਾਂ ਨੇ ਕਲੱਬ ਦੀ ਕਾਰਗੁਜ਼ਾਰੀ ਹੋਰ ਪਾਰਦਰਸ਼ੀ ਬਣਾਉਣ ਤੇ ਵੱਖ ਵੱਖ ਕਮੇਟੀਆਂ ਬਣਾਉਣ ਦਾ ਸੁਝਾਅ ਪੇਸ਼ ਕੀਤਾ। ਪ੍ਰਧਾਨ ਲਖਵਿੰਦਰ ਸਿੰਘ ਜੌਹਲ ਨੇ ਵੱਖ ਵੱਖ ਇਤਰਾਜ਼ਾਂ ਦੇ ਜਵਾਬ ਦਿੱਤੇ।
ਵੀਡੀਓ ਲਈ ਕਲਿੱਕ ਕਰੋ :

Sooji Parshad | Sooji Halwa | ਸੂਜ਼ੀ ਦਾ ਦਾਣੇਦਾਰ ਪ੍ਰਸ਼ਾਦ | Semolina Halwa | Ashtami Recipe
























