ਮਾਨਸੂਨ ਤੋਂ ਬਾਅਦ ਲਗਾਤਾਰ ਹੋ ਰਹੀ ਬਾਰਿਸ਼ ਨੇ ਕਈ ਸੂਬਿਆਂ ਦੇ ਜਨਜੀਵਨ ਨੂੰ ਪ੍ਰਭਾਵਿਤ ਕਰ ਦਿੱਤਾ ਹੈ । ਇਸਦਾ ਸਭ ਤੋਂ ਜ਼ਿਆਦਾ ਅਸਰ ਦੱਖਣੀ ਕੇਰਲਾ ਅਤੇ ਉਤਰਾਖੰਡ ਵਿੱਚ ਵੇਖਣ ਨੂੰ ਮਿਲ ਰਿਹਾ ਹੈ।
ਉਤਰਾਖੰਡ ਵਿੱਚ ਅੱਜ ਲਗਾਤਾਰ ਤੀਜੇ ਦਿਨ ਭਾਰੀ ਮੀਂਹ ਦਾ ਅਲਰਟ ਜਾਰੀ ਹੈ। ਪੂਰਬੀ ਉੱਤਰ ਪ੍ਰਦੇਸ਼ ਵਿੱਚ ਵੀ ਅਗਲੇ 24 ਘੰਟਿਆਂ ਵਿੱਚ ਬਾਰਿਸ਼ ਦਾ ਅਲਰਟ ਜਾਰੀ ਕੀਤਾ ਗਿਆ ਹੈ। ਕੇਰਲਾ ਵਿੱਚ ਹੜ੍ਹ ਅਤੇ ਭਾਰੀ ਮੀਂਹ ਕਾਰਨ ਮਰਨ ਵਾਲਿਆਂ ਦੀ ਗਿਣਤੀ 41 ਹੋ ਗਈ ਹੈ ।
ਇਹ ਵੀ ਪੜ੍ਹੋ: CBSE : 10ਵੀਂ ਤੇ 12ਵੀਂ ਟਰਮ-1 ਪ੍ਰੀਖਿਆ ਦੀ ਡੇਟਸ਼ੀਟ ਜਾਰੀ, ਦੇਖੋ ਪੂਰਾ ਸ਼ਡਿਊਲ
ਦਰਅਸਲ, ਕੇਰਲਾ ਵਿੱਚ ਲਗਾਤਾਰ ਹੋ ਰਹੀ ਬਾਰਿਸ਼ ਦੇ ਚੱਲਦਿਆਂ ਰਾਜ ਸਰਕਾਰ ਨੇ 11 ਡੈਮਾਂ ਨੂੰ ਲੈ ਕੇ ਅਲਰਟ ਜਾਰੀ ਕੀਤਾ ਹੈ। ਇਸਦੇ ਚੱਲਦਿਆਂ ਨਿਚਲੇ ਇਲਾਕਿਆਂ ਵਿੱਚ ਵੀ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ। ਏਸ਼ੀਆ ਦੇ ਸਭ ਤੋਂ ਉੱਚੇ ਆਰਕ ਡੈਮ ਵਿੱਚ ਸ਼ਾਮਿਲ ਏਡੁਕੀ ਡੈਮ ਦੇ ਦਰਵਾਜ਼ੇ ਵੀ ਅੱਜ ਖੋਲ੍ਹ ਦਿੱਤੇ ਜਾਣਗੇ।
ਉੱਥੇ ਹੀ ਦੂਜੇ ਪਾਸੇ ਉਤਰਾਖੰਡ ਵਿੱਚ ਮੀਂਹ ਕਾਰਨ ਹੋਈ ਤਬਾਹੀ ਵਿੱਚ ਹੁਣ ਤੱਕ 5 ਲੋਕਾਂ ਦੀ ਮੌਤ ਹੋ ਚੁੱਕੀ ਹੈ। ਚਮੋਲੀ ਖੇਤਰ ਵਿੱਚ ਭਾਰੀ ਮੀਂਹ ਕਾਰਨ ਨੰਦਾਕਿਨੀ ਨਦੀ ਵਿੱਚ ਹੜ੍ਹ ਆ ਗਏ ਹਨ । ਨਦੀ ਦੇ ਪਾਣੀ ਦਾ ਪੱਧਰ ਤੇਜ਼ੀ ਨਾਲ ਵਧ ਰਿਹਾ ਹੈ। ਗੰਗਾ ਦਾ ਵੀ ਪਾਣੀ ਦਾ ਪੱਧਰ ਵਧਣ ਕਾਰਨ ਰਿਸ਼ੀਕੇਸ਼ ਦੇ ਸਾਰੇ ਘਾਟ ਪਾਣੀ ਵਿੱਚ ਡੁੱਬ ਗਏ ਹਨ।
ਇਹ ਵੀ ਪੜ੍ਹੋ: ਸਿੰਘੂ ਬਾਰਡਰ ਮਾਮਲਾ: ਢੱਡਰੀਆਂ ਵਾਲਿਆਂ ਨੇ ਨਿਹੰਗ ਸਿੰਘਾਂ ਕੋਲੋਂ ਪੁੱਛੇ ਇਹ ਇਕ ਤੋਂ ਵੱਧ ਇਕ ਸਵਾਲ
ਦੱਸ ਦੇਈਏ ਕਿ ਪਿਛਲੇ 24 ਘੰਟਿਆਂ ਵਿੱਚ 150 ਮਿਲੀਮੀਟਰ ਤੋਂ ਵੀ ਜ਼ਿਆਦਾ ਮੂਸਲਾਧਾਰ ਬਾਰਿਸ਼ ਨੇ ਨੈਨੀਤਾਲ ਦੀ ਖੂਬਸੂਰਤੀ ਨੂੰ ਪਾਣੀ ਵੀਚ ਸਮਾ ਲਿਆ ਹੈ। ਨੈਨੀਝੀਲ ਦਾ ਪਾਣੀ ਪਹਿਲੀ ਵਾਰ ਨੈਨਾ ਦੇਵੀ ਮੰਦਰ ਦੇ ਅੰਦਰ ਤਕ ਪਹੁੰਚ ਗਿਆ ਹੈ। ਭਾਰੀ ਮੀਂਹ ਕਾਰਨ ਨੈਨੀਤਾਲ ਵਿੱਚ ਜ਼ਮੀਨ ਖਿਸਕਣ ਦੀ ਸ਼ੁਰੂਆਤ ਹੋ ਗਈ ਹੈ।