ਯੂਪੀ ਪੁਲਿਸ ਨੇ ਲਖੀਮਪੁਰ ਖੀਰੀ ਮਾਮਲੇ ਵਿੱਚ ਕਿਸਾਨਾਂ ਨੂੰ ਕਾਰ ਨਾਲ ਕੁਚਲਣ ਦੀ ਘਟਨਾ ਵਿੱਚ ਸ਼ਾਮਿਲ ਚਾਰ ਹੋਰ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਵਿੱਚ ਇੱਕ ਭਾਜਪਾ ਨੇਤਾ ਸੁਮਿਤ ਜੈਸਵਾਲ ਵੀ ਸ਼ਾਮਿਲ ਹੈ, ਜੋ ਘਟਨਾ ਦੇ ਸਮੇਂ ਕਥਿਤ ਤੌਰ ਤੇ ਉਸ ਐਸਯੂਵੀ ਵਿੱਚ ਸਵਾਰ ਸੀ।
ਸੁਮਿਤ ਜੈਸਵਾਲ ਇੱਕ ਸਥਾਨਕ ਭਾਜਪਾ ਨੇਤਾ ਹਨ, ਜੋ ਇੱਕ ਵੀਡੀਓ ਵਿੱਚ ਇੱਕ ਕਾਰ ਤੋਂ ਭੱਜਦੇ ਹੋਏ ਦਿਖਾਈ ਦੇ ਰਹੇ ਸਨ ਜਿਸਨੇ ਕਿਸਾਨਾਂ ਨੂੰ ਕੁਚਲਿਆ ਸੀ। ਇਸ ਦੇ ਉਲਟ, ਸੁਮਿਤ ਜੈਸਵਾਲ ਨੇ ਅਣਪਛਾਤੇ ਕਿਸਾਨਾਂ ਦੇ ਖਿਲਾਫ ਐਫਆਈਆਰ ਦਰਜ ਕਰਵਾਈ ਹੈ, ਜਿਸ ਵਿੱਚ ਉਨ੍ਹਾਂ ਦੇ ਡਰਾਈਵਰ, ਦੋਸਤ ਅਤੇ ਦੋ ਭਾਜਪਾ ਵਰਕਰਾਂ ਦੀ ਕੁੱਟਮਾਰ ਕਰਨ ਦਾ ਦੋਸ਼ ਹੈ। ਕੇਂਦਰੀ ਮੰਤਰੀ ਅਜੇ ਮਿਸ਼ਰਾ ਦੇ ਬੇਟੇ ਆਸ਼ੀਸ਼ ਮਿਸ਼ਰਾ ਇਸ ਮਾਮਲੇ ਵਿੱਚ ਪਹਿਲਾਂ ਹੀ ਗ੍ਰਿਫਤਾਰ ਹਨ।
ਇਹ ਵੀ ਪੜ੍ਹੋ : PM ਮੋਦੀ ਨੂੰ ਮਿਲਣ ਪਹੁੰਚੇ ਗ੍ਰਹਿ ਮੰਤਰੀ ਅਮਿਤ ਸ਼ਾਹ, ਇੰਨ੍ਹਾਂ ਅਹਿਮ ਮੁੱਦਿਆਂ ‘ਤੇ ਹੋਵੇਗੀ ਚਰਚਾ
ਲਖੀਮਪੁਰ ਖੀਰੀ ਵਿੱਚ ਇਸ ਘਟਨਾ ਵਿੱਚ 4 ਕਿਸਾਨ ਅਤੇ ਇੱਕ ਪੱਤਰਕਾਰ ਅਤੇ 3 ਭਾਜਪਾ ਵਰਕਰਾਂ ਦੀ ਜਾਨ ਚੱਲੀ ਗਈ ਸੀ। ਇਹ ਘਟਨਾ 3 ਅਕਤੂਬਰ ਨੂੰ ਲਖੀਮਪੁਰ ਖੀਰੀ ਵਿੱਚ ਵਾਪਰੀ ਸੀ। ਜਿਸ ਤੋਂ ਬਾਅਦ ਪੂਰੇ ਦੇਸ਼ ਵਿੱਚ ਗੁੱਸਾ ਦੇਖਣ ਨੂੰ ਮਿਲਿਆ ਸੀ। ਸੁਮਿਤ ਜੈਸਵਾਲ ਤੋਂ ਇਲਾਵਾ ਸ਼ਿਸ਼ੂਪਾਲ, ਨੰਦਨ ਸਿੰਘ ਬਿਸ਼ਟ ਅਤੇ ਸੱਤਿਆ ਪ੍ਰਕਾਸ਼ ਤ੍ਰਿਪਾਠੀ ਨੂੰ ਲਖੀਮਪੁਰ ਖੀਰੀ ਪੁਲਿਸ ਅਤੇ ਕ੍ਰਾਈਮ ਬ੍ਰਾਂਚ ਦੀ ਸਵਾਤ ਟੀਮ ਨੇ ਫੜਿਆ ਹੈ।
ਵੀਡੀਓ ਲਈ ਕਲਿੱਕ ਕਰੋ -: