ਜੇਕਰ ਤੁਸੀਂ ਵੀ ਟੀਵੀ ਦੇਖਣ ਦੇ ਸ਼ੌਕੀਨ ਹੋ ਤਾਂ ਇਹ ਖਬਰ ਤੁਹਾਡੇ ਲਈ ਬਹੁਤ ਅਹਿਮ ਹੈ। 1 ਦਸੰਬਰ ਤੋਂ ਟੀਵੀ ਦੇਖਣ ਵਾਲਿਆਂ ਵੱਡਾ ਝਟਕਾ ਲੱਗ ਸਕਦਾ ਹੈ, ਕਿਉਂਕਿ ਟੀਵੀ ਚੈਨਲਾਂ ਦੇ ਬਿੱਲ ਵਧਣ ਜਾ ਰਹੇ ਹਨ।
ਦਰਅਸਲ, ਦੇਸ਼ ਦੇ ਪ੍ਰਮੁੱਖ ਬਰਾਡਕਾਸਟਿੰਗ ਨੈਟਵਰਕ Zee, ਸਟਾਰ, ਸੋਨੀ ਅਤੇ ਵਾਇਆਕੌਮ 18 ਵੱਲੋਂ ਕੁਝ ਚੈਨਲਾਂ ਨੂੰ ਉਨ੍ਹਾਂ ਦੇ ਬੁੱਕੇ ਤੋਂ ਬਾਹਰ ਕਰ ਦਿੱਤਾ ਗਿਆ ਹੈ। ਜਿਸ ਦਾ ਖਾਮਿਆਜ਼ਾ ਹੁਣ ਟੀਵੀ ਦਰਸ਼ਕਾਂ ਨੂੰ ਭੁਗਤਣਾ ਪਵੇਗਾ। ਟੀਵੀ ਦਰਸ਼ਕਾਂ ਨੂੰ ਹੁਣ ਉਨ੍ਹਾਂ ਚੈਨਲਾਂ ਨੂੰ ਦੇਖਣ ਲਈ 50% ਤੱਕ ਵਧੇਰੇ ਖਰਚ ਕਰਨਾ ਪੈ ਸਕਦਾ ਹੈ । ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ ਯਾਨੀ ਕਿ TRAI ਦੇ ਨਵੇਂ ਟੈਰਿਫ ਆਰਡਰ ਦੇ ਲਾਗੂ ਹੋਣ ਕਾਰਨ ਇਨ੍ਹਾਂ ਦੀਆਂ ਕੀਮਤਾਂ ਵਿੱਚ ਵਾਧਾ ਹੋ ਰਿਹਾ ਹੈ।
ਇਹ ਵੀ ਪੜ੍ਹੋ: ਉੱਤਰਾਖੰਡ ‘ਚ ਕੁਦਰਤ ਦਾ ਕਹਿਰ, ਬੱਦਲ ਫੱਟਣ ਕਾਰਨ 17 ਮੌਤਾਂ, ਕਈ ਲਾਪਤਾ
ਜ਼ਿਕਰਯੋਗ ਹੈ ਕਿ TRAI ਵੱਲੋਂ ਮਾਰਚ 2017 ਵਿੱਚ ਟੀਵੀ ਚੈਨਲਾਂ ਦੀਆਂ ਕੀਮਤਾਂ ਸਬੰਧੀ ਇੱਕ ਨਵਾਂ ਟੈਰਿਫ ਆਰਡਰ ਜਾਰੀ ਕੀਤਾ ਗਿਆ ਸੀ। ਇਸ ਤੋਂ ਬਾਅਦ ਜਨਵਰੀ 2020 ਵਿੱਚ NTO 2.0 ਜਾਰੀ ਕੀਤਾ ਗਿਆ ਸੀ । ਜਿਸ ਵਿੱਚ ਕਿਹਾ ਗਿਆ ਸੀ NTO 2.0 ਦਰਸ਼ਕਾਂ ਨੂੰ ਸਿਰਫ ਉਨ੍ਹਾਂ ਚੈਨਲਾਂ ਨੂੰ ਚੁਣਨ ਅਤੇ ਭੁਗਤਾਨ ਕਰਨ ਦਾ ਵਿਕਲਪ ਅਤੇ ਆਜ਼ਾਦੀ ਦੇਵੇਗਾ, ਜੋ ਉਹ ਦੇਖਣਾ ਚਾਹੁੰਦੇ ਹਨ ।
ਦੱਸ ਦੇਈਏ ਕਿ ਪ੍ਰਸਾਰਣ ਨੈਟਵਰਕਾਂ ਦੇ ਬੁਕੇ ਵਿੱਚ ਆਫਰ ਕੀਤੇ ਗਏ ਚੈਨਲ ਦੀ ਮਾਸਿਕ ਵੈਲਿਊ 15-25 ਰੁਪਏ ਵਿਚਾਲੇ ਰੱਖੀ ਗਈ ਸੀ, ਪਰ TRAI ਦੇ ਨਵੇਂ ਟੈਰਿਫ ਆਰਡਰ ਵਿੱਚ ਇਸਦੀ ਘੱਟੋ-ਘੱਟ ਕੀਮਤ 12 ਰੁਪਏ ਨਿਰਧਾਰਤ ਕੀਤੀ ਗਈ ਹੈ, ਜੋ ਕਿ ਬਹੁਤ ਨੁਕਸਾਨਦਾਇਕ ਹੈ । ਅਜਿਹੀ ਸਥਿਤੀ ਵਿੱਚ ਨੁਕਸਾਨ ਨੂੰ ਘਟਾਉਣ ਲਈ ਨੈਟਵਰਕਾਂ ਵੱਲੋਂ ਕੁਝ ਮਸ਼ਹੂਰ ਚੈਨਲਾਂ ਨੂੰ ਬੁਕੇ ਵਿੱਚੋਂ ਬਾਹਰ ਕੱਢ ਕੇ ਉਨ੍ਹਾਂ ਦੀਆਂ ਕੀਮਤਾਂ ਵਧਾਉਣ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ। ਟੀਵੀ ਦਰਸ਼ਕਾਂ ਨੂੰ ਸਟਾਰ ਪਲੱਸ, ਕਲਰਸ, ਜ਼ੀ ਟੀਵੀ, ਸੋਨੀ ਵਰਗੇ ਪ੍ਰਸਿੱਧ ਚੈਨਲਾਂ ਨੂੰ ਦੇਖਣ ਲਈ 35 ਤੋਂ 50 ਪ੍ਰਤੀਸ਼ਤ ਵਧੇਰੇ ਪੈਸੇ ਅਦਾ ਕਰਨੇ ਪੈਣਗੇ ।