ਕੈਨੇਡਾ ਦੇ ਇੱਕ ਬਰਫੀਲੇ ਝਰਨੇ ਵਿੱਚ ਡੁੱਬ ਰਹੇ ਯਾਤਰੀਆਂ ਦੀ ਜਾਨ ਬਚਾਉਣ 5 ਸਿੱਖਾਂ ਨੇ ਆਪਣੀ ਜਾਨ ਦੀ ਬਾਜ਼ੀ ਲਗਾ ਦਿੱਤੀ। ਇਨ੍ਹਾਂ ਸਿੱਖਾਂ ਨੇ ਆਪਣੀਆਂ ਪੱਗਾਂ ਉਤਾਰ ਕੇ ਅਤੇ ਉਨ੍ਹਾਂ ਦੀਆਂ ਰੱਸੀਆਂ ਬਣਾ ਕੇ ਡੁੱਬ ਰਹੇ ਦੋਵਾਂ ਲੋਕਾਂ ਦੀ ਜਾਨ ਬਚਾ ਲਈ।
ਦਰਅਸਲ, ਇਹ ਮਾਮਲਾ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਦੇ ਗੋਲਡਨ ਈਅਰਸ ਪ੍ਰੋਵਿੰਸ਼ੀਅਲ ਪਾਰਕ ਦਾ ਹੈ, ਜਿੱਥੇ ਵਿੱਚ ਸਥਿਤ ਇੱਕ ਝਰਨੇ ਵਿੱਚ ਦੋ ਵਿਅਕਤੀ ਤਿਲਕ ਕੇ ਠੰਡੇ ਪਾਣੀ ਵਿੱਚ ਡਿੱਗ ਗਏ ਸਨ । ਜਿਨ੍ਹਾਂ ਨੂੰ ਬਚਾਉਣ ਲਈ ਸਿੱਖਾਂ ਨੌਜਵਾਨਾਂ ਨੇ ਆਪਣੀ ਜਾਨ ਦੀ ਬਾਜ਼ੀ ਲਗਾ ਦਿੱਤੀ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਜਿਸ ਕਾਰਨ ਸਿੱਖ ਨੌਜਵਾਨਾਂ ਦੀ ਇਸ ਕੋਸ਼ਿਸ਼ ਦੀ ਸ਼ਲਾਘਾ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਭਾਜਪਾ ਨਾਲ ਗਠਜੋੜ ਵਿੱਚ ਕੁਝ ਵੀ ਗਲਤ ਨਹੀਂ, ਮੂਹਰੇ ਹੋ ਕਮਾਨ ਸਾਂਭਾਗਾ : ਕੈਪਟਨ
ਦੱਸਿਆ ਜਾ ਰਿਹਾ ਹੈ ਕਿ ਕੁਲਜਿੰਦਰ ਕਿੰਦਾ ਅਤੇ ਉਸਦੇ ਦੋਸਤ ਪਾਰਕ ਵਿੱਚ ਘੁੰਮਣ ਗਏ ਹੋਏ ਸਨ। ਇਸ ਦੌਰਾਨ ਕੁਝ ਲੋਕਾਂ ਨੇ ਉਨ੍ਹਾਂ ਨੂੰ ਦੱਸਿਆ ਕਿ ਦੋ ਲੋਕ ਪਹਾੜੀ ਤੋਂ ਫਿਸਲ ਕੇ ਹੇਠਲੀ ਧਾਰਾ ਵਿੱਚ ਪਾਣੀ ਦੇ ਅੰਦਰ ਡਿੱਗ ਗਏ ਹਨ। ਇਨ੍ਹਾਂ ਲੋਕਾਂ ਨੇ ਸਿੱਖ ਨੌਜਵਾਨਾਂ ਤੋਂ ਮਦਦ ਮੰਗੀ ਤਾਂ ਜੋ ਐਮਰਜੈਂਸੀ ਸੇਵਾਵਾਂ ਨੂੰ ਸੁਚੇਤ ਕੀਤਾ ਜਾ ਸਕੇ। ਇਸ ਦੌਰਾਨ ਮੋਬਾਈਲ ਨੈੱਟਵਰਕ ਨਾ ਮਿਲਣ ਕਾਰਨ ਪੰਜੇ ਨੌਜਵਾਨ ਉਨ੍ਹਾਂ ਦੀ ਮਦਦ ਕਰਨ ਲਈ ਅੱਗੇ ਆ ਗਏ।
ਉਨ੍ਹਾਂ ਲੋਕਾਂ ਦੀ ਮਦਦ ਲਈ ਅੱਗੇ ਆਏ ਸਿੱਖ ਨੌਜਵਾਨਾਂ ਨੇ ਆਸੇ-ਪਾਸੇ ਤੋਂ ਕੋਈ ਮਦਦ ਨਾ ਮਿਲਦੀ ਦੇਖ ਕੇ ਆਪਣੀਆਂ ਦਸਤਾਰਾਂ ਨੂੰ ਰੱਸੀ ਦੀ ਸ਼ਕਲ ਦੇ ਕੇ ਦੋਨੋ ਵਿਅਕਤੀਆਂ ਦੀ ਜਾਨ ਬਚਾਈ। ਇਸ ਸਬੰਧੀ ਕਿੰਦਾ ਨੇ ਦੱਸਿਆ ਕਿ ਅਸੀਂ ਸੋਚ ਰਹੇ ਸੀ ਕਿ ਦੋਵਾਂ ਨੂੰ ਕਿਵੇਂ ਬਾਹਰ ਕੱਢਿਆ ਜਾਵੇ ਪਰ ਸਾਨੂੰ ਕੁਝ ਸਮਝ ਨਹੀਂ ਆ ਰਿਹਾ ਸੀ ।
ਜਿਸ ਤੋਂ ਬਾਅਦ ਆਪਣੀਆਂ ਪੱਗਾਂ ਨਾਲ 10 ਮੀਟਰ ਲੰਬੀ ਰੱਸੀ ਬਣਾਈ ਤੇ ਮੁਸੀਬਤ ਵਿੱਚ ਫਸੇ ਵਿਅਕਤੀਆਂ ਦੀ ਜਾਨ ਬਚਾਈ । ਇਸ ਤੋਂ ਅੱਗੇ ਕਿੰਦਾ ਨੇ ਕਿਹਾ ਕਿ ਸਾਨੂੰ ਸਿੱਖ ਧਰਮ ਵਿੱਚ ਸਿਖਾਇਆ ਜਾਂਦਾ ਹੈ ਕਿ ਦੂਜਿਆਂ ਦੀ ਮਦਦ ਕਰਨੀ ਚਾਹੀਦੀ ਹੈ, ਫਿਰ ਚਾਹੇ ਦਸਤਾਰ ਕਿਉਂ ਹੀ ਨਾ ਹੋਵੇ।