ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਯੂਪੀ ਦੌਰੇ ‘ਤੇ ਹਨ। ਪ੍ਰਧਾਨ ਮੰਤਰੀ ਨੇ ਸਿਧਾਰਥਨਗਰ ਵਿੱਚ 9 ਮੈਡੀਕਲ ਕਾਲਜਾਂ ਦਾ ਉਦਘਾਟਨ ਕੀਤਾ ਹੈ। ਇਸ ਦੌਰਾਨ ਉਨ੍ਹਾਂ ਨੇ ਸਮਾਜਵਾਦੀ ਪਾਰਟੀ ‘ਤੇ ਵੱਡਾ ਹਮਲਾ ਕੀਤਾ।
ਉਨ੍ਹਾਂ ਕਿਹਾ ਕਿ 7 ਸਾਲ ਪਹਿਲਾਂ ਦਿੱਲੀ ਵਿੱਚ ਜੋ ਸਰਕਾਰ ਸੀ ਅਤੇ 4 ਸਾਲ ਪਹਿਲਾਂ ਯੂਪੀ ਵਿੱਚ ਸਰਕਾਰ ਸੀ, ਉਨ੍ਹਾਂ ਨੇ ਪੂਰਵਾਂਚਲ ਵਿੱਚ ਕੀ ਕੀਤਾ? ਜਿਹੜੇ ਪਹਿਲਾਂ ਸਰਕਾਰ ਵਿੱਚ ਸਨ, ਉਹ ਕਿਤੇ ਡਿਸਪੈਂਸਰੀ, ਕਿਤੇ ਛੋਟੇ ਹਸਪਤਾਲ ਦਾ ਐਲਾਨ ਕਰਕੇ ਵੋਟਾਂ ਲਈ ਬੈਠ ਜਾਂਦੇ ਸੀ। ਮੋਦੀ ਨੇ ਕਿਹਾ ਕਿ ਸਾਲਾਂ ਤੱਕ ਜਾਂ ਤਾਂ ਇਮਾਰਤ ਨਹੀਂ ਬਣਦੀ ਸੀ, ਜੇ ਇਮਾਰਤ ਬਣਦੀ ਸੀ ਤਾਂ ਮਸ਼ੀਨਾਂ ਨਹੀਂ ਹੁੰਦੀਆਂ ਸੀ, ਜੇ ਦੋਵੇਂ ਹੋਣ ਤਾਂ ਕੋਈ ਡਾਕਟਰ ਅਤੇ ਹੋਰ ਸਟਾਫ ਨਹੀਂ ਹੁੰਦਾ ਸੀ। ਉੱਪਰੋਂ ਗਰੀਬਾਂ ਦੇ ਹਜ਼ਾਰਾਂ ਕਰੋੜਾਂ ਰੁਪਏ ਲੁੱਟਣ ਵਾਲਾ ਭ੍ਰਿਸ਼ਟਾਚਾਰ ਦਾ ਸਾਈਕਲ ਚੌਵੀ ਘੰਟੇ ਵੱਖਰੇ ਤੌਰ ‘ਤੇ ਚੱਲਦਾ ਸੀ।
ਇਹ ਵੀ ਪੜ੍ਹੋ : ‘Vaccination ਤੋਂ ਬਾਅਦ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਤੇ ਵੀ ਮਨਾਉਣ ਜਸ਼ਨ PM ਮੋਦੀ’ : ਚਿਦੰਬਰਮ
ਪੀਐਮ ਮੋਦੀ ਨੇ ਕਿਹਾ ਕਿ ਕੀ ਕਦੇ ਕਿਸੇ ਨੂੰ ਯਾਦ ਹੈ ਕਿ ਉੱਤਰ ਪ੍ਰਦੇਸ਼ ਦੇ ਇਤਿਹਾਸ ਵਿੱਚ ਇੱਕੋ ਸਮੇਂ ਇੰਨੇ ਮੈਡੀਕਲ ਕਾਲਜਾਂ ਦਾ ਉਦਘਾਟਨ ਕੀਤਾ ਗਿਆ ਹੋਵੇ ? ਮੈਨੂੰ ਦੱਸੋ, ਕੀ ਇਹ ਕਦੇ ਹੋਇਆ ਹੈ? ਅਜਿਹਾ ਪਹਿਲਾਂ ਕਿਉਂ ਨਹੀਂ ਹੋਇਆ ਅਤੇ ਹੁਣ ਕਿਉਂ ਹੋ ਰਿਹਾ ਹੈ, ਇਸ ਦਾ ਇੱਕ ਹੀ ਕਾਰਨ ਹੈ-ਰਾਜਸੀ ਇੱਛਾ ਅਤੇ ਸਿਆਸੀ ਤਰਜੀਹ। ਉਨ੍ਹਾਂ ਕਿਹਾ ਕਿ ਜਿਸ ਪੂਰਵਾਂਚਲ ਦਾ ਅਕਸ ਪਿਛਲੀਆਂ ਸਰਕਾਰਾਂ ਨੇ ਖਰਾਬ ਕੀਤਾ ਸੀ, ਜਿਸ ਪੂਰਵਾਂਚਲ ਨੂੰ ਦਿਮਾਗੀ ਬੁਖਾਰ ਕਾਰਨ ਹੋਈਆਂ ਦਰਦਨਾਕ ਮੌਤਾਂ ਕਾਰਨ ਬਦਨਾਮ ਕੀਤਾ ਗਿਆ ਸੀ, ਉਹੀ ਪੂਰਵਾਂਚਲ, ਉਹੀ ਉੱਤਰ ਪ੍ਰਦੇਸ਼ ਪੂਰਬੀ ਭਾਰਤ ਨੂੰ ਸਿਹਤ ਦੀ ਨਵੀਂ ਰੌਸ਼ਨੀ ਦੇਣ ਜਾ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ-:
Coconut Burfi Recipe in Hindi | 400 ਰੁਪਏ ਦੀ ਬਰਫ਼ੀ ਘਰ ‘ਚ ਬਣਾਓ 100 ਰੁਪਏ ‘ਚ |Nariyal Ki Barfi Recipe