ਟੀ-20 ਵਿਸ਼ਵ ਕੱਪ ਦੇ ਆਪਣੇ ਪਹਿਲੇ ਮੈਚ ਵਿੱਚ ਭਾਰਤੀ ਟੀਮ ਨੂੰ ਪਾਕਿਸਤਾਨ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ । ਇਸ ਦੌਰਾਨ ਪਾਕਿਸਤਾਨ ਦੀ ਜਿੱਤ ‘ਤੇ ਭਾਰਤ ਵਿੱਚ ਕਈ ਥਾਵਾਂ ‘ਤੇ ਪਟਾਕੇ ਚਲਾਏ ਗਏ ਸਨ । ਜਿਸ ਨੂੰ ਲੈ ਕੇ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਦਾ ਬਿਆਨ ਸਾਹਮਣੇ ਆਇਆ ਹੈ।
ਦਰਅਸਲ, ਅਨਿਲ ਵਿਜ ਨੇ ਭਾਰਤ ਨੂੰ ਮਿਲੀ ਕਰਾਰੀ ਹਾਰ ‘ਤੇ ਜਸ਼ਨ ਮਨਾਉਣ ਦੀਆਂ ਘਟਨਾਵਾਂ ਨੂੰ ਬੇਹੱਦ ਸ਼ਰਮਨਾਕ ਦੱਸਿਆ ਹੈ। ਇਸ ਦੇ ਨਾਲ ਹੀ ਅਨਿਲ ਵਿੱਜ ਨੇ ਅਜਿਹਾ ਕਰਨ ਵਾਲਿਆਂ ‘ਤੇ ਵੀ ਉਨ੍ਹਾਂ ਨੇ ਤਿੱਖਾ ਹਮਲਾ ਕੀਤਾ ਹੈ । ਅਨਿਲ ਵਿਜ ਨੇ ਕਿਹਾ ਕਿ ਪਾਕਿਸਤਾਨ ਦੀ ਜਿੱਤ ‘ਤੇ ਭਾਰਤ ਵਿੱਚ ਪਟਾਕੇ ਚਲਾਉਣ ਵਾਲਿਆਂ ਦਾ DNA ਭਾਰਤੀ ਨਹੀਂ ਹੋ ਸਕਦਾ। ਉਨ੍ਹਾਂ ਕਿਹਾ ਕਿ ਆਪਣੇ ਘਰਾਂ ਵਿੱਚ ਲੁਕੇ ਗੱਦਾਰਾਂ ਤੋਂ ਸਾਵਧਾਨ ਰਹੋ।
ਇਹ ਵੀ ਪੜ੍ਹੋ: ਭਲਕੇ ਕੈਪਟਨ ਕਰਨਗੇ ਵੱਡਾ ਸਿਆਸੀ ਧਮਾਕਾ, ਸੱਦੀ ਪ੍ਰੈੱਸ ਕਾਨਫਰੰਸ
ਅਨਿਲ ਵਿਜ ਤੋਂ ਇਲਾਵਾ ਭਾਰਤੀ ਟੀਮ ਦੇ ਸਾਬਕਾ ਵਿਸਫੋਟਕ ਬੱਲੇਬਾਜ਼ ਸਹਿਵਾਗ ਨੇ ਇਨ੍ਹਾਂ ਘਟਨਾਵਾਂ ਦੀ ਨਿੰਦਾ ਕੀਤੀ ਹੈ। ਇਸ ਮਾਮਲੇ ਵਿੱਚ ਸਹਿਵਾਗ ਨੇ ਟਵੀਟ ਕਰ ਖਾ ਕਿ ਆਖਿਰਕਰ ਭਾਰਤ ਵਿੱਚ ਜਦੋਂ ਬੈਨ ਹਨ ਤਾਂ ਇਹ ਕਿੱਥੋਂ ਆ ਗਏ। ਉਨ੍ਹਾਂ ਕਿਹਾ ਕਿ ਦੀਵਾਲੀ ਦੌਰਾਨ ਪਟਾਕਿਆਂ ‘ਤੇ ਪਾਬੰਦੀ ਹੈ, ਪਰ ਕੱਲ੍ਹ ਭਾਰਤ ਦੇ ਕੁਝ ਹਿੱਸਿਆਂ ਵਿੱਚ ਪਾਕਿਸਤਾਨ ਦੀ ਜਿੱਤ ਦਾ ਜਸ਼ਨ ਮਨਾਉਣ ਲਈ ਪਟਾਕੇ ਸਨ। ਅੱਛਾ ਤਾਂ ਉਹ ਕ੍ਰਿਕਟ ਦੀ ਜਿੱਤ ਦਾ ਜਸ਼ਨ ਮਨ ਰਹੇ ਹੋਣਗੇ, ਤਾਂ ਦੀਵਾਲੀ ‘ਤੇ ਪਟਾਕਿਆਂ ਵਿੱਚ ਕੀ ਹਰਜ਼ ਹੈ।
ਦੱਸ ਦੇਈਏ ਕਿ ਪਾਕਿਸਤਾਨ ਨੂੰ ਵਿਸ਼ਵ ਕੱਪ ਦੇ ਇਤਿਹਾਸ ਵਿੱਚ ਪਹਿਲੀ ਵਾਰ ਭਾਰਤ ਖਿਲਾਫ਼ ਜਿੱਤ ਮਿਲੀ ਹੈ। ਇਸ ਜਿੱਤ ਤੋਂ ਬਾਅਦ ਭਾਰਤ ਦੇ ਕੁਝ ਹਿੱਸਿਆਂ ਤੋਂ ਅਜਿਹੀਆਂ ਖਬਰਾਂ ਆਈਆਂ ਕਿ ਪਾਕਿਸਤਾਨ ਦੀ ਜਿੱਤ ‘ਤੇ ਪਟਾਕੇ ਚਲਾਏ ਗਏ ਹਨ ਤੇ ਕੁਝ ਜਗ੍ਹਾ ਲੜਾਈਆਂ ਵੀ ਹੋਈਆਂ ਹਨ।