ਨਰਿੰਦਰ ਮੋਦੀ ਸਰਕਾਰ ਨੇ ਦੀਵਾਲੀ ਤੋਂ ਪਹਿਲਾਂ ਈ. ਪੀ. ਐੱਫ. ਓ. ਦੇ 6 ਕਰੋੜ ਮੈਂਬਰਾਂ ਨੂੰ ਵੱਡੀ ਸੌਗਾਤ ਦਿੱਤੀ ਹੈ। ਸਰਕਾਰ ਨੇ 8.5 ਫ਼ੀਸਦੀ ਦੀ ਦਰ ਨਾਲ ਵਿਆਜ ਦੀ ਰਕਮ ਨੌਕਰੀਪੇਸ਼ਾ ਲੋਕਾਂ ਦੇ ਈ. ਪੀ. ਐੱਫ. ਖਾਤੇ ਵਿਚ ਪਾਉਣ ਦੀ ਹਰੀ ਝੰਡੀ ਦੇ ਦਿੱਤੀ ਹੈ। ਇਕ ਅਧਿਕਾਰੀ ਅਨੁਸਾਰ, ਵਿੱਤ ਮੰਤਰਾਲਾ ਤੋਂ ਅੱਜ ਮਨਜ਼ੂਰੀ ਮਿਲ ਗਈ ਹੈ। ਇਸ ਨੂੰ ਜਿੰਨੀ ਜਲਦ ਹੋ ਸਕੇਗਾ, ਨੋਟੀਫਾਈਡ ਕਰ ਦਿੱਤਾ ਜਾਵੇਗਾ।
ਪਿਛਲੇ ਸਾਲ ਮਾਰਚ ਵਿੱਚ ਈ. ਪੀ. ਐੱਫ. ਓ. ਨੇ 2019-20 ਲਈ ਵਿਆਜ ਦਰ ਘਟਾ ਕੇ 8.5 ਫ਼ੀਸਦੀ ਕੀਤੀ ਸੀ। 2016-17 ਵਿਚ ਇਹ 8.65 ਫ਼ੀਸਦੀ ਅਤੇ 2017-18 ਵਿਚ 8.55 ਫ਼ੀਸਦੀ ਵਿਆਜ ਦਰ ਸੀ। 2015-16 ਵਿਚ ਈ. ਪੀ. ਐੱਫ. ਲਈ ਵਿਆਜ ਦਰ 8.8 ਫ਼ੀਸਦੀ ਸੀ। ਜੇਕਰ ਤੁਸੀਂ ਵੀ ਨੌਕਰੀ ਕਰਦੇ ਹੋ ਅਤੇ ਤੁਹਾਡੇ ਪ੍ਰਾਵੀਡੈਂਟ ਫੰਡ ਦੀ ਕਟੌਤੀ ਕੀਤੀ ਜਾਂਦੀ ਹੈ, ਤਾਂ ਤੁਸੀਂ ਆਸਾਨ ਤਰੀਕਿਆਂ ਨਾਲ ਆਪਣੇ ਪੀ. ਐੱਫ. ਬੈਲੇਂਸ ਦੀ ਜਾਂਚ ਕਰ ਸਕਦੇ ਹੋ।
ਮਿਸ ਕਾਲ – ਰਜਿਸਟਰਡ ਮੋਬਾਈਲ ਨੰਬਰ ਤੋਂ 011-22901406 ‘ਤੇ ਮਿਸ ਕਾਲ ਕਰੋ। ਇਸ ਤੋਂ ਬਾਅਦ EPFO ਤੋਂ ਇੱਕ ਮੈਸੇਜ ਆਵੇਗਾ, ਜਿਸ ਵਿੱਚ ਤੁਹਾਡੇ PF ਖਾਤੇ ਦਾ ਵੇਰਵਾ ਮਿਲੇਗਾ। ਇਸ ਦੇ ਲਈ ਬੈਂਕ ਖਾਤਾ, ਪੈਨ ਅਤੇ ਆਧਾਰ ਨੂੰ UAN ਨਾਲ ਲਿੰਕ ਹੋਣਾ ਜ਼ਰੂਰੀ ਹੈ।
ਇਹ ਵੀ ਪੜ੍ਹੋ : ਟਿਕੈਤ ਦਾ ਵੱਡਾ ਬਿਆਨ, ਕਿਹਾ – ‘ਸੜਕਾਂ ਖੁੱਲ੍ਹਦੇ ਹੀ ਫਸਲ ਵੇਚਣ ਜਾਵਾਂਗੇ ਸੰਸਦ’
SMS – ਜੇਕਰ ਤੁਹਾਡਾ UAN EPFO ਨਾਲ ਰਜਿਸਟਰਡ ਹੈ, ਤਾਂ ਤਾਜ਼ਾ ਯੋਗਦਾਨ ਅਤੇ PF ਬੈਲੇਂਸ ਦੀ ਜਾਣਕਾਰੀ ਮੈਸੇਜ ਰਾਹੀਂ ਪ੍ਰਾਪਤ ਕੀਤੀ ਜਾ ਸਕਦੀ ਹੈ। ਇਸ ਲਈ ਤੁਹਾਨੂੰ EPFOHO UAN ENG ਨੂੰ 7738299899 ‘ਤੇ ਭੇਜਣਾ ਹੋਵੇਗਾ। ਆਖਰੀ ਤਿੰਨ ਅੱਖਰ ਭਾਸ਼ਾ ਲਈ ਹਨ। ਜੇਕਰ ਤੁਸੀਂ ਹਿੰਦੀ ਵਿੱਚ ਜਾਣਕਾਰੀ ਚਾਹੁੰਦੇ ਹੋ ਤਾਂ ਤੁਸੀਂ EPFOHO UAN HIN ਲਿਖ ਕੇ ਭੇਜ ਸਕਦੇ ਹੋ। ਇਹ ਸੇਵਾ ਅੰਗਰੇਜ਼ੀ, ਪੰਜਾਬੀ, ਮਰਾਠੀ, ਹਿੰਦੀ, ਕੰਨੜ, ਤੇਲਗੂ, ਤਾਮਿਲ, ਮਲਿਆਲਮ ਅਤੇ ਬੰਗਾਲੀ ਵਿੱਚ ਉਪਲਬਧ ਹੈ। ਇਹ SMS UAN ਦੇ ਰਜਿਸਟਰਡ ਮੋਬਾਈਲ ਨੰਬਰ ਤੋਂ ਭੇਜਣਾ ਹੋਵੇਗਾ।
ਵੀਡੀਓ ਲਈ ਕਲਿੱਕ ਕਰੋ -: