ਮਾਰੂਤੀ ਸੁਜ਼ੂਕੀ ਬਲੇਨੋ ਪ੍ਰੀਮੀਅਮ ਹੈਚਬੈਕ ਸੁਰੱਖਿਆ ਮਾਪਦੰਡਾਂ ਵਿੱਚ ਫੇਲ੍ਹ ਸਾਬਤ ਹੋਈ ਹੈ। ਭਾਰਤ ਵਿੱਚ ਬਣੀ ਮਾਰੂਤੀ ਬਲੇਨੋ ਵਿਚ 2 ਏਅਰਬੈਗ ਹਨ। ਕਾਰ ਨੂੰ NCAP ਕ੍ਰੈਸ਼ ਟੈਸਟ ਵਿੱਚ ਜ਼ੀਰੋ ਰੇਟਿੰਗ ਮਿਲੀ ਹੈ।
1 ਮਹੀਨਾ ਪਹਿਲਾਂ ਹੀ ਮਾਰੂਤੀ ਸਵਿਫਟ ਨੂੰ ਵੀ ਸੁਰੱਖਿਆ ਲਈ ਜ਼ੀਰੋ ਰੇਟਿੰਗ ਮਿਲੀ ਸੀ। ਇਸ ਤਰ੍ਹਾਂ 2 ਮਹੀਨਿਆਂ ਅੰਦਰ ਕੰਪਨੀ ਦੀ ਬਲੇਨੋ ਕਾਰ ਸਮੇਤ 2 ਕਾਰਾਂ ਲੈਟਿਨ NCAP ਕ੍ਰੈਸ਼ ਟੈਸਟ ਵਿੱਚ ਫਿਸੱਡੀ ਸਾਬਤ ਹੋਈਆਂ ਹਨ। 2015 ‘ਚ ਦੇਸ਼ ‘ਚ ਪਹਿਲੀ ਬਲੇਨੋ ਲਾਂਚ ਹੋਣ ਤੋਂ ਬਾਅਦ ਹੁਣ ਤੱਕ ਇਸ ਦੇ 9 ਲੱਖ ਤੋਂ ਜ਼ਿਆਦਾ ਯੂਨਿਟਸ ਦੀ ਵਿਕਰੀ ਹੋ ਚੁੱਕੀ ਹੈ।
NCAP ਨੇ ਕਾਰ ਦੀ ਜ਼ੀਰੋ ਸਟਾਰ ਰੇਟਿੰਗ ਹੋਣ ਦੀ ਵਜ੍ਹਾ ਸਾਈਡ ਵਿਚ ਖਰਾਬ ਸੇਫਟੀ, ਸਟੈਂਡਰਡ ਸਾਈਡ ਬਾਡੀ ਤੇ ਸਿਰ ਦੀ ਸੇਫਟੀ ਲਈ ਏਅਰਬੈਗ ਦੀ ਕਮੀ, ਸਟੈਂਡਰਡ ਇਲੈਕਟ੍ਰਾਨਿਕ ਸਟੇਬਿਲਿਟੀ ਕੰਟਰੋਲ (ਈ. ਐੱਸ. ਸੀ.) ਦੀ ਕਮੀ ਅਤੇ ਚਾਈਲਡ ਰੇਸਟ੍ਰੈਂਟ ਸਿਸਟਮ (ਸੀ. ਆਰ. ਐੱਸ.) ਦਾ ਨਾ ਹੋਣਾ ਦੱਸਿਆ ਹੈ।
ਮਾਰੂਤੀ ਬਲੇਨੋ 9 ਸੰਸਕਰਣਾਂ ਵਿੱਚ ਉਪਲੱਬਧ ਹੈ। ਇਸ ਦੀ ਕੀਮਤ 5.97 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ ਅਤੇ ਟਾਪ-ਸਪੈਕ ਟ੍ਰਿਮ ਦੀ ਕੀਮਤ 9.33 ਲੱਖ ਰੁਪਏ ਹੈ। ਜੁਲਾਈ ਵਿੱਚ ਬਲੇਨੋ ਵਿਕਰੀ ਦੇ ਮਾਮਲੇ ਵਿੱਚ ਵੈਗਨਆਰ, ਸਵਿੱਫਟ ਤੋਂ ਬਾਅਦ 14,729 ਕਾਰਾਂ ਦੀ ਵਿਕਰੀ ਨਾਲ ਟਾਪ-3 ‘ਤੇ ਰਹੀ ਹੈ। ਅਗਸਤ ਮਹੀਨੇ 15,646 ਬਲੇਨੋ ਕਾਰਾਂ ਦੀ ਵਿਕਰੀ ਹੋਈ ਸੀ।
ਵੀਡੀਓ ਲਈ ਕਲਿੱਕ ਕਰੋ -:
Atta Burfi Recipe | ਦੁੱਧ ਅਤੇ ਖੋਏ ਤੋਂ ਬਿਨਾਂ ਆਟਾ ਬਰਫੀ | Wheat Flour Burfi | Diwali Special Desserts
ਗਲੋਬਲ NCAP ਕੀ ਹੁੰਦਾ ਹੈ
ਗਲੋਬਲ NCAP ਯਾਨੀ ਗਲੋਬਲ ਨਿਊ ਕਾਰ ਅਸੈਸਮੈਂਟ ਪ੍ਰੋਗਰਾਮ ਇਕ ਅਜਿਹੀ ਸੰਸਥਾ ਹੈ, ਜੋ ਸੁਤੰਤਰ ਰੂਪ ਨਾਲ ਨਵੀਆਂ ਕਾਰਾਂ ਦਾ ਕਈ ਮਾਪਦੰਡਾਂ ‘ਤੇ ਟੈਸਟਿੰਗ ਕਰਕੇ ਰੇਟਿੰਗ ਦਿੰਦੀ ਹੈ। ਟੈਸਟ ਕੀਤੀ ਗਈਆਂ ਕਾਰਾਂ ਨੂੰ 0-5 ਸਟਾਰ ਰੇਟਿੰਗ ਦਿੱਤੀ ਜਾਂਦੀ ਹੈ। ਕਾਰ ਕੰਪਨੀਆਂ ਲਈ ਗਲੋਬਲ NCAP ਰੇਟਿੰਗ ਕਾਫੀ ਮਹੱਤਵਰ ਰੱਖਦਾ ਹੈ ਕਿਉਂਕਿ ਰੇਟਿੰਗ ਮਿਲਣ ਨਾਲ ਕਾਰਾਂ ਦੀ ਬਿਹਤਰ ਮਾਰਕੀਟਿੰਗ ਹੁੰਦੀ ਹੈ।