ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸੋਮਵਾਰ ਨੂੰ ਕਾਂਗਰਸ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਇਹ ਭਰੋਸੇਯੋਗ ਨਹੀਂ ਹੈ। ਕਾਂਗਰਸ ‘ਤੇ ਹਮਲਾ ਕਰਦਿਆਂ ਉਨ੍ਹਾਂ ਕਿਹਾ ਕਿ ਪਾਰਟੀ ਚੀਜ਼ਾਂ ‘ਤੇ ਸਮਝੌਤਾ ਕਰਦੀ ਹੈ।
ਆਲ ਇੰਡੀਆ ਤ੍ਰਿਣਮੂਲ ਕਾਂਗਰਸ ਨੇ ਜਨਤਕ ਮੀਟਿੰਗਾਂ ਦੀ ਇੱਕ ਝਲਕ ਸਾਂਝੀ ਕੀਤੀ ਜਿੱਥੇ ਟੀਐਮਸੀ ਸੁਪਰੀਮੋ ਨੂੰ ਕਾਂਗਰਸ ਨੂੰ ਇੱਕ ਅਵਿਸ਼ਵਾਸਯੋਗ ਪਾਰਟੀ ਕਹਿੰਦੇ ਹੋਏ ਸੁਣਿਆ ਗਿਆ ਹੈ। ਇਸ ਦੌਰਾਨ ਮਮਤਾ ਬੈਨਰਜੀ ਨੇ ਕਿਹਾ, “ਕਾਂਗਰਸ ‘ਤੇ ਨਿਰਭਰ ਨਹੀਂ ਹੋ ਸਕਦੇ ਕਿਉਂਕਿ ਕਾਂਗਰਸ ਸਮਝੌਤਾ ਕਰਦੀ ਹੈ, ਅਸੀਂ ਸਮਝੌਤਾ ਨਹੀਂ ਕਰਦੇ। ਅਸੀਂ ਮਰ ਸਕਦੇ ਹਾਂ ਪਰ ਅਸੀਂ ਭਾਜਪਾ ਨੂੰ ਮਜ਼ਬੂਤ ਨਹੀਂ ਹੋਣ ਦੇਵਾਂਗੇ।”
ਇਹ ਵੀ ਪੜ੍ਹੋ : ਕਾਂਗਰਸ ਦੇ ਕਲੇਸ਼ ਵਿਚਾਲੇ ਵੱਡੀ ਖਬਰ- ਚੰਨੀ ਤੇ ਸਿੱਧੂ ਇਕੱਠੇ ਕੇਦਾਰਨਾਥ ਲਈ ਰਵਾਨਾ
ਪਾਰਟੀ ਨੇ ਇੱਕ ਟਵੀਟ ‘ਚ ਲਿਖਿਆ, “ਅਸੀਂ ਕਾਂਗਰਸ ਨਹੀਂ ਹਾਂ, ਅਸੀਂ ਸਮਝੌਤਾ ਨਹੀਂ ਕਰਾਂਗੇ! ਅਸੀਂ ਇੱਕੋ ਇੱਕ ਅਜਿਹੀ ਪਾਰਟੀ ਹਾਂ ਜੋ ਸਿੱਧੇ ਤੌਰ ‘ਤੇ ਬੀਜੇਪੀ ਨੂੰ ਟੱਕਰ ਦੇ ਰਹੇ ਹਾਂ! ਵੱਡੇ ਸ਼ਬਦਾਂ ਤੋਂ ਇਲਾਵਾ ਕਾਂਗਰਸ ਨੇ ਇਸ ਦੇਸ਼ ਦੇ ਲੋਕਾਂ ਲਈ ਬਹੁਤ ਕੁੱਝ ਨਹੀਂ ਕੀਤਾ ਹੈ। ਉਨ੍ਹਾਂ ਨੂੰ ਗਿਣਿਆ ਨਹੀਂ ਜਾ ਸਕਦਾ। ਅਸੀਂ ਭਾਰਤ ਦੇ ਲੋਕਾਂ ਲਈ ਲੜਦੇ ਰਹਾਂਗੇ ਅਤੇ ਸਾਨੂੰ ਕੋਈ ਨਹੀਂ ਰੋਕ ਸਕਦਾ!”
ਵੀਡੀਓ ਲਈ ਕਲਿੱਕ ਕਰੋ -: