ਗੁਆਂਢੀ ਦੇਸ਼ ਪਾਕਿਸਤਾਨ ਨੇ ਭਾਰਤ ਖਿਲਾਫ ਇੱਕ ਵਾਰ ਫਿਰ ਵੱਡਾ ਕਦਮ ਚੁੱਕਿਆ ਹੈ। ਸ਼੍ਰੀਨਗਰ ਤੋਂ ਸ਼ਾਰਜਾਹ ਵਿਚਾਲੇ ਸ਼ੁਰੂ ਹੋਈ ਫਲਾਈਟ ਨੂੰ ਲੈ ਕੇ ਪਾਕਿਸਤਾਨ ਗੁੱਸੇ ‘ਚ ਹੈ।
ਦਰਅਸਲ ਪਾਕਿਸਤਾਨ ਨੇ ਸ਼੍ਰੀਨਗਰ ਤੋਂ ਸ਼ਾਰਜਾਹ ਜਾਣ ਵਾਲੀ ਭਾਰਤ ਦੀ ਨਿੱਜੀ ਏਅਰਲਾਈਨ ਗੋ ਫਸਟ ਦੀ ਫਲਾਈਟ ਨੂੰ ਰੋਕ ਦਿੱਤਾ ਹੈ। ਪਾਕਿਸਤਾਨ ਨੇ ਅਚਾਨਕ ਇਸ ਉਡਾਣ ‘ਤੇ ਆਪਣੇ ਹਵਾਈ ਖੇਤਰ ਦੀ ਵਰਤੋਂ ਕਰਨ ‘ਤੇ ਪਾਬੰਦੀ ਲਗਾ ਦਿੱਤੀ ਹੈ। ਗੋ ਫਸਟ ਦੀਆਂ W-1595/4095 ਫਲਾਈਟਾਂ ਮੰਗਲਵਾਰ/ਵੀਰਵਾਰ/ਸ਼ਨੀਵਾਰ/ਐਤਵਾਰ ਨੂੰ ਚੱਲ ਰਹੀਆਂ ਹਨ। ਫਲਾਈਟ ਨੇ ਪਾਕਿਸਤਾਨੀ ਹਵਾਈ ਖੇਤਰ ਦੀ ਵਰਤੋਂ ਕਰਦੇ ਹੋਏ 23, 24, 26 ਅਤੇ 28 ਅਕਤੂਬਰ ਨੂੰ ਸ਼੍ਰੀਨਗਰ ਤੋਂ ਸ਼ਾਰਜਾਹ ਜਾਣਾ ਸੀ ਅਤੇ ਉਥੋਂ ਵਾਪਿਸ ਆਉਣਾ ਸੀ। ਪਰ ਪਾਕਿਸਤਾਨ ਨੇ ਆਪਣੇ ਹਵਾਈ ਖੇਤਰ ਦੀ ਵਰਤੋਂ ਕਰਨ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ।
ਪਾਕਿਸਤਾਨ ਦੀ ਇਸ ਕਾਰਵਾਈ ਤੋਂ ਬਾਅਦ ਇਸ ਫਲਾਈਟ ਨੂੰ ਉਦੈਪੁਰ/ਅਹਿਮਦਾਬਾਦ ਰੂਟ ਰਾਹੀਂ ਓਮਾਨ ਤੋਂ ਸ਼ਾਰਜਾਹ ਪਹੁੰਚਣਾ ਪਿਆ। ਇਸ ਨਾਲ ਫਲਾਈਟ ਦਾ ਸਮਾਂ ਇੱਕ ਘੰਟਾ ਵੱਧ ਜਾਂਦਾ ਹੈ ਅਤੇ ਈਂਧਨ ਦੀ ਲਾਗਤ ਵੀ ਵੱਧ ਜਾਂਦੀ ਹੈ। ਤੁਹਾਨੂੰ ਦੱਸ ਦੇਈਏ ਕਿ ਭਾਰਤ ਤੋਂ ਖਾੜੀ ਦੇਸ਼ ਲਈ ਉਡਾਣਾਂ ਪਾਕਿਸਤਾਨ ਦੇ ਹਵਾਈ ਖੇਤਰ ਦੀ ਵਰਤੋਂ ਕਰਦੀਆਂ ਹਨ। ਪਰ ਪਾਕਿਸਤਾਨ ਨੇ ਆਖਰੀ ਸਮੇਂ ‘ਤੇ ਗੋ ਫਸਟ ਫਲਾਈਟ ਨੂੰ ਆਪਣੇ ਹਵਾਈ ਖੇਤਰ ਦੀ ਵਰਤੋਂ ਕਰਨ ਤੋਂ ਰੋਕ ਦਿੱਤਾ ਸੀ। ਅਜਿਹੇ ‘ਚ ਜਹਾਜ਼ ਨੂੰ ਲੰਬੇ ਰਸਤੇ ਦੀ ਵਰਤੋਂ ਕਰ ਆਪਣੀ ਮੰਜ਼ਿਲ ‘ਤੇ ਪਹੁੰਚਣਾ ਪਿਆ।
ਵੀਡੀਓ ਲਈ ਕਲਿੱਕ ਕਰੋ -: