sooryavanshi facing farmers protest: ਇਨ੍ਹੀਂ ਦਿਨੀਂ ਬਾਲੀਵੁੱਡ ਦੀਆਂ ਕਈ ਵੱਡੀਆਂ ਫਿਲਮਾਂ ਨੂੰ ਲੈ ਕੇ ਖੂਬ ਚਰਚਾ ਹੋ ਰਹੀ ਹੈ। ਕਈਆਂ ਦੀ ਸ਼ੂਟਿੰਗ ਚੱਲ ਰਹੀ ਹੈ ਅਤੇ ਕਈ ਰਿਲੀਜ਼ ਲਈ ਤਿਆਰ ਹਨ। ਇਸ ਸਭ ਦੇ ਵਿਚਕਾਰ ਅਕਸ਼ੈ ਕੁਮਾਰ ਦੀ ਹਾਲ ਹੀ ‘ਚ ਰਿਲੀਜ਼ ਹੋਈ ਫਿਲਮ ‘ਸੂਰਿਆਵੰਸ਼ੀ’ ਕਾਫੀ ਸੁਰਖੀਆਂ ‘ਚ ਆ ਗਈ ਹੈ।
ਇਸ ਫਿਲਮ ਨੂੰ ਮਿਲੇ-ਜੁਲੇ ਰਿਵਿਊ ਮਿਲੇ ਹਨ। ਜਿੱਥੇ ਇੱਕ ਪਾਸੇ ਫਿਲਮ ਬਾਕਸ ਆਫਿਸ ‘ਤੇ ਜ਼ਬਰਦਸਤ ਕਮਾਈ ਕਰ ਰਹੀ ਹੈ, ਉਥੇ ਹੀ ਦੂਜੇ ਪਾਸੇ ਫਿਲਮ ਨੂੰ ਪੰਜਾਬ ਦੇ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਫਿਲਮ ਦੀ ਸਕ੍ਰੀਨਿੰਗ ਨੂੰ ਲੈ ਕੇ ਲੋਕਾਂ ‘ਚ ਜ਼ਬਰਦਸਤ ਰੋਸ ਹੈ। ਅਕਸ਼ੇ ਕੁਮਾਰ ਦੀ ਫਿਲਮ ‘ਸੂਰਿਆਵੰਸ਼ੀ’ ਬਾਕਸ ਆਫਿਸ ‘ਤੇ ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਹੈ। ਇਸ ਦੌਰਾਨ ਇੱਕ ਰਿਪੋਰਟ ਮੁਤਾਬਕ ਪੰਜਾਬ ਦੇ ਕਈ ਇਲਾਕਿਆ ਵਿੱਚ ਕਿਸਾਨ ਇਸ ਫਿਲਮ ਦਾ ਵਿਰੋਧ ਕਰ ਰਹੇ ਹਨ।
ਕਿਸਾਨਾਂ ਦੇ ਪ੍ਰਦਰਸ਼ਨ ਕਾਰਨ ਰੋਹਿਤ ਸ਼ੈੱਟੀ ਦੀ ਫਿਲਮ ਦੀ ਸਕ੍ਰੀਨਿੰਗ ਮੁਸ਼ਕਿਲ ਹੋ ਗਈ ਹੈ। ਕਿਸਾਨ ਇਸ ਗੱਲ ਤੋਂ ਨਾਰਾਜ਼ ਹਨ ਕਿ ਕਿਸਾਨ ਬਿੱਲ ਦੇ ਵਿਰੋਧ ‘ਚ ਅਕਸ਼ੈ ਕੁਮਾਰ ਨੇ ਉਨ੍ਹਾਂ ਦਾ ਸਾਥ ਨਹੀਂ ਦਿੱਤਾ। ਹੁਣ ਨਾਰਾਜ਼ ਕਿਸਾਨ ਅਕਸ਼ੈ ਦੀ ਇਸ ਮੋਸਟ ਅਵੇਟਿਡ ਫਿਲਮ ਦੀ ਰਿਲੀਜ਼ ਦਾ ਵਿਰੋਧ ਕਰ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਰੋਹਿਤ ਸ਼ੈੱਟੀ ਦੇ ਨਿਰਦੇਸ਼ਨ ‘ਚ ਬਣੀ ਫਿਲਮ ‘ਸੂਰਿਆਵੰਸ਼ੀ’ ਨੇ ਸ਼ੁੱਕਰਵਾਰ ਨੂੰ ਬੰਪਰ ਓਪਨਿੰਗ ਕੀਤੀ ਸੀ। ਸ਼ਨੀਵਾਰ ਨੂੰ ਫਿਲਮ ਦਾ ਦੂਜਾ ਦਿਨ ਸੀ। ਉਮੀਦ ਮੁਤਾਬਕ ਪਹਿਲੇ ਦਿਨ ਦੀ ਤਰ੍ਹਾਂ ਦੂਜੇ ਦਿਨ ਵੀ ਕਲੈਕਸ਼ਨ ਸ਼ਾਨਦਾਰ ਰਿਹਾ।
ਵੀਡੀਓ ਲਈ ਕਲਿੱਕ ਕਰੋ -:
ਫਟਾਫਟ ਬਣਾਓ ਨਮਕੀਨ ਖ਼ਸਤਾ ਪਾਰੇ
ਫਿਲਮ ਨੂੰ ਦੀਵਾਲੀ ਦੀਆਂ ਲੰਬੀਆਂ ਛੁੱਟੀਆਂ ਦਾ ਫਾਇਦਾ ਮਿਲਦਾ ਨਜ਼ਰ ਆ ਰਿਹਾ ਹੈ। ਅਕਸ਼ੇ ਕੁਮਾਰ ਅਤੇ ਕੈਟਰੀਨਾ ਕੈਫ ਦੀ ਫਿਲਮ ਨੇ ਪਹਿਲੇ ਦਿਨ 26.29 ਕਰੋੜ ਦੀ ਕਮਾਈ ਕੀਤੀ। ਬਾਕਸ ਆਫਿਸ ਇੰਡੀਆ ਮੁਤਾਬਕ ਫਿਲਮ ਨੇ ਦੂਜੇ ਦਿਨ 24.50 ਕਰੋੜ ਦੀ ਕਮਾਈ ਕੀਤੀ ਹੈ।