ਧਨਤੇਰਸ, ਦੀਵਾਲੀ ਤੋਂ ਲੈ ਕੇ ਭਾਈ ਦੂਜ ਤੱਕ…ਤਿਉਹਾਰ ਦੌਰਾਨ ਸੁਆਦ ਭੋਜਨ ਅਤੇ ਮਠਿਆਈਆਂ ‘ਤੇ ਕੰਟਰੋਲ ਕਰਨਾ ਮੁਸ਼ਕਲ ਹੋ ਜਾਂਦਾ ਹੈ। ਇਸ ਦਾ ਨਤੀਜਾ ਬੈਲੀ ਫੈਟ ‘ਤੇ ਸਾਫ਼ ਦਿਖਾਈ ਦਿੰਦਾ ਹੈ। ਉੱਥੇ ਹੀ ਜ਼ਿਆਦਾ ਮਿੱਠਾ, ਮਸਾਲੇਦਾਰ ਅਤੇ ਤਲਿਆ-ਭੁੰਨਿਆ ਖਾਣ ਨਾਲ ਕਈ ਸਿਹਤ ਸੰਬੰਧੀ ਬੀਮਾਰੀਆਂ ਦਾ ਖਤਰਾ ਵੀ ਰਹਿੰਦਾ ਹੈ।
ਭਾਰ ਵਧਾਉਣਾ ਜਿੰਨਾ ਸੌਖਾ ਹੁੰਦਾ ਹੈ, ਓਨਾ ਹੀ ਇਸ ਨੂੰ ਘਟਾਉਣਾ ਔਖਾ ਹੁੰਦਾ ਹੈ। ਪਰ ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਡੀਟੌਕਸ ਡਰਿੰਕਸ ਬਾਰੇ ਦੱਸਾਂਗੇ ਜਿਨ੍ਹਾਂ ਨਾਲ ਨਾ ਸਿਰਫ ਬੈਲੀ ਫੈਟ ਘੱਟ ਹੋਵੇਗਾ ਬਲਕਿ ਫੇਫੜੇ ਅਤੇ ਲੀਵਰ ਵੀ ਹੈਲਥੀ ਰਹਿਣਗੇ।
ਇਹ ਵੀ ਪੜ੍ਹੋ: ਦੀਵਾਲੀ ‘ਤੇ ਜੰਮਕੇ ਕਰੋ ਪੇਟ ਪੂਜਾ, ਇਨ੍ਹਾਂ ਨੁਸਖ਼ਿਆਂ ਨਾਲ ਤੰਦਰੁਸਤ ਰਹੇਗਾ ਪਾਚਨ ਤੰਤਰ
ਸੰਤਰਾ-ਗਾਜਰ ਡੀਟੋਕਸ ਡ੍ਰਿੰਕ: ਸੰਤਰਾ antioxidants ਅਤੇ Vitamin C ਦਾ ਪਾਵਰਹਾਊਸ ਹੈ। ਗਾਜਰ ਬੀਟਾ-ਕੈਰੋਟੀਨ ਅਤੇ ਫਾਈਬਰ ਨਾਲ ਭਰਪੂਰ ਹੈ ਹਨ ਜੋ ਭਾਰ ਘਟਾਉਣ ਅਤੇ ਪਾਚਨ ‘ਚ ਸਹਾਇਤਾ ਕਰਦੀ ਹੈ ਉੱਥੇ ਹੀ ਐਂਟੀ-ਇੰਫਲਾਮੇਟਰੀ ਗੁਣਾਂ ਵਾਲਾ ਅਦਰਕ ਪਾਚਨ, ਸੋਜ਼ ਅਤੇ ਪੇਟ ‘ਚ ਏਂਠਨ ਦੇ ਇਲਾਜ ‘ਚ ਮਦਦਗਾਰ ਹੈ।
1. ਸੰਤਰੇ ਅਤੇ ਗਾਜਰ ਦਾ ਜੂਸ ਅਲੱਗ-ਅਲੱਗ ਕੱਢ ਲਓ।
2. ਜੂਸ ਨੂੰ ਬਲੈਂਡਰ ‘ਚ ਪਾ ਕੇ ਹਲਦੀ ਅਤੇ ਅਦਰਕ ਪਾਓ।
3. 30 ਸੈਕੰਡ ਲਈ ਬਲੈਂਡ ਕਰੋ ਅਤੇ ਫਿਰ ਅੱਧਾ ਨਿੰਬੂ ਨਿਚੋੜ ਲਓ।
4. ਛਾਣ ਕੇ ਪੀਓ।
ਨਿੰਬੂ-ਪੁਦੀਨਾ detox drink: ਨਿੰਬੂ ਅਤੇ ਪੁਦੀਨਾ ਆਯੁਰਵੈਦਿਕ ਗੁਣਾਂ ਨਾਲ ਭਰਪੂਰ ਹੁੰਦੇ ਹਨ। ਇਸ ਨਾਲ ਨਾ ਸਿਰਫ ਬੈਲੀ ਫੈਟ ਘੱਟ ਹੁੰਦਾ ਹੈ ਬਲਕਿ ਪੇਟ ਦੀਆਂ ਸਮੱਸਿਆਵਾਂ ਵੀ ਦੂਰ ਰਹਿੰਦੀਆਂ ਹਨ।
ਖੀਰਾ-ਮਿੰਟ ਡੀਟੌਕਸ ਡਰਿੰਕ
ਪੁਦੀਨਾ ਪੇਟ ਦੇ ਜ਼ਰੀਏ ਪਿਤ ਦੇ ਪ੍ਰਵਾਹ ਨੂੰ ਵੀ ਸੁਧਾਰਦਾ ਹੈ ਜਿਸ ਨਾਲ ਪਾਚਨ ਪ੍ਰਕਿਰਿਆ ਤੇਜ਼ ਹੁੰਦੀ ਹੈ। ਇਸ ਦੇ ਨਾਲ ਹੀ ਐਂਟੀਆਕਸੀਡੈਂਟਸ ਨਾਲ ਭਰਪੂਰ ਖੀਰਾ ਅਤੇ ਨਿੰਬੂ ਸਰੀਰ ਨੂੰ ਡੀਟੌਕਸਫਾਈ ਕਰਨ ‘ਚ ਮਦਦ ਕਰਦੇ ਹਨ।
1. ਖੀਰਾ, 8-10 ਪੁਦੀਨੇ ਦੀਆਂ ਪੱਤੀਆਂ ਨੂੰ 1 ਕੱਪ ਪਾਣੀ ਨਾਲ ਬਲੈਂਡ ਕਰੋ।
2. ਪਲਪ ਨੂੰ ਛਾਣ ਕੇ ਸੁੱਟ ਦਿਓ।
3. ਇਸ ‘ਚ 2 ਵੱਡੇ ਚਮਚ ਨਿੰਬੂ ਦਾ ਰਸ, ਸਵਾਦ ਅਨੁਸਾਰ ਕਾਲਾ ਨਮਕ ਪਾ ਕੇ ਪੀਓ।
ਦਾਲਚੀਨੀ Detox Drink: ਦਾਲਚੀਨੀ ਦੀ ਵਰਤੋਂ ਭਾਰ ਘਟਾਉਣ ਲਈ ਕੀਤੀ ਜਾਂਦੀ ਹੈ। ਤੁਸੀਂ ਇਸਨੂੰ ਡੀਟੌਕਸ ਡਰਿੰਕਸ ‘ਚ ਵੀ ਵਰਤ ਸਕਦੇ ਹੋ। ਦਾਲਚੀਨੀ ਡ੍ਰਿੰਕ ਪੀਣ ਨਾਲ ਮੈਟਾਬੋਲਿਜ਼ਮ ਮਜ਼ਬੂਤ ਹੁੰਦਾ ਹੈ ਅਤੇ ਫੈਟ ਬਰਨ ਕਰਨ ‘ਚ ਮਦਦ ਮਿਲਦੀ ਹੈ। ਜੇਕਰ ਤੁਸੀਂ ਬੈਲੀ ਫੈਟ ਨੂੰ ਘੱਟ ਕਰਨਾ ਚਾਹੁੰਦੇ ਹੋ ਤਾਂ ਦਾਲਚੀਨੀ ਦੀ ਵਰਤੋਂ ਕਰੋ। ਇਕ ਭਾਂਡੇ ‘ਚ ਕੋਸਾ ਪਾਣੀ ਲਓ ਅਤੇ ਉਸ ‘ਚ ਇਕ ਚੱਮਚ ਦਾਲਚੀਨੀ ਪਾਊਡਰ ਮਿਲਾਓ। ਫ਼ਿਰ ਇਸ ਡੀਟੌਕਸ ਡਰਿੰਕ ਨੂੰ ਸੌਣ ਵੇਲੇ ਪੀਓ। ਇਸ ਦਾ ਨਿਯਮਤ ਸੇਵਨ ਕਰਨ ਨਾਲ ਤੁਹਾਡਾ ਭਾਰ ਘੱਟ ਹੋਣਾ ਸ਼ੁਰੂ ਹੋ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: