ਪੰਜਾਬ ਸਰਕਾਰ ਵੱਲੋਂ ਜਿੱਥੇ ਕਿਸਾਨਾਂ ਦੀ ਫਲਸ ਨੂੰ ਚੁੱਕਣ ਲਈ ਸਖਤ ਕਦਮ ਚੁੱਕੇ ਜਾ ਰਹੇ ਹਨ। ਉੱਥੇ ਹੀ ਦੂਜੇ ਪਾਸੇ ਗੁਰਦਾਸਪੁਰ ਵਿੱਚ ਇਕ ਸੈਲਰ ਮਲਿਕ ਨੇ ਸਰਕਾਰੀ ਖਰੀਦ ਏਜੰਸੀ ਪਨਸਪ ਦੇ ਅਧਿਕਾਰੀਆਂ ਨਾਲ ਮਿਲ ਕੇ 1 ਲੱਖ ਦੇ ਖਰੀਬ ਝੋਨੇ ਦੀਆਂ ਬੋਰੀਆਂ ਖੁਰਦ ਬੁਰਦ ਕੀਤੀਆਂ ਹਨ। ਜਿਹਨਾਂ ਦੀ ਕੀਮਤ ਕਰੋੜਾਂ ਰੁਪਏ ਦੀ ਬਣਦੀ ਹੈ ਅਤੇ ਇਸ ਮਾਮਲੇ ਵਿੱਚ ਖਰੀਦ ਏਜੰਸੀ ਪਨਸਪ ਦੇ ਜ਼ਿਲ੍ਹਾ ਮੈਨੇਜਰ ਮਨਜੀਤ ਸਿੰਘ ਦੀ ਸ਼ਿਕਾਇਤ ਤੇ ਪੁਲਿਸ ਨੇ ਮਾਮਲਾ ਦਰਜ ਕਰ ਖਰੀਦ ਏਜੰਸੀ ਦੇ 2 ਅਧਿਕਾਰੀਆਂ ਨੂੰ ਗਿਰਫ਼ਤਾਰ ਕਰ ਲਿਆ ਹੈ। ਪਰ ਸੈਲਰ ਮਲਿਕ ਅਜੇ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ।
ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਐਸਪੀ ਗੁਰਦਾਸਪੁਰ ਮੁਕੇਸ਼ ਕੁਮਾਰ ਨੇ ਦੱਸਿਆ ਕਿ ਸਰਕਾਰੀ ਖਰੀਦ ਏਜੰਸੀ ਪਨਸਪ ਦੇ ਡੀਐਮ ਮਨਜੀਤ ਸਿੰਘ ਦੀ ਸ਼ਿਕਾਇਤ ਤੇ ਥਾਣਾ ਘੁੰਮਣ ਕਲਾਂ ਵਿੱਚ ਗੋਲਡਨ ਓਵਰਸੀਜ਼ ਪ੍ਰਾਈਵੇਟ ਲਿਮਟਿਡ ਸ਼ੈਲਰ ਦੇ ਮਲਿਕ ਹਰਪ੍ਰੀਤ ਸਿੰਘ ਅਤੇ ਉਸ ਦੇ ਇੱਕ ਰਿਸ਼ਤੇਦਾਰ ਜੋ ਕਿ ਰਾਜਨ ਟਰੇਡਿੰਗ ਕੰਪਨੀ ਦੇ ਨਾਂ ਤੇ ਆੜਤ ਚਲਾਉਂਦਾ ਹੈ, ਉੱਪਰ ਸਰਕਾਰੀ ਅਨਾਜ ਦੀਆਂ 96 ਹਜ਼ਾਰ ਬੋਰੀਆਂ ਖੁਰਦ ਬੁਰਦ ਕਰਨ ਦੇ ਆਰੋਪ ਵਿੱਚ ਮਾਮਲਾ ਦਰਜ ਕੀਤਾ ਹੈ ਅਤੇ ਉਹਨਾਂ ਦਾ ਸਾਥ ਦੇਣ ਵਾਲੇ ਖਰੀਦ ਏਜੰਸੀ ਦੇ 2 ਅਧਿਕਾਰੀਆਂ ਨੂੰ ਵੀ ਗਿਰਫ਼ਤਾਰ ਕੀਤਾ ਹੈ ਜਿਨ੍ਹਾਂ ਦੀ ਮਿਲੀ ਭੁਗਤ ਨਾਲ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -:
ਫਟਾਫਟ ਬਣਾਓ ਆਲੂ ਡੋਸਾ
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮੁੱਖ ਦੋਸ਼ੀ ਸ਼ੈਲਰ ਮਲਿਕ ਅਜੇ ਫਰਾਰ ਹੈ। ਜਿਸਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਦੋਸ਼ੀਆਂ ਵੱਲੋਂ ਸਰਕਾਰੀ ਏਜੰਸੀ ਪਨਸਪ ਵੱਲੋਂ ਭੇਜੀਆਂ ਗਈਆਂ ਝੋਨੇ ਦੀਆਂ 2 ਲੱਖ 6 ਹਜ਼ਾਰ ਬੋਰੀ ਵਿੱਚੋਂ 96000 ਬੋਰੀਆਂ ਖੁਰਦ ਬੁਰਦ ਕੀਤੀਆਂ ਗਈਆਂ ਸਨ।