ਚਿੱਟਾ ਜ਼ਹਿਰ ਲਗਾਤਾਰ ਨੌਜਵਾਨਾਂ ਦੀਆ ਜ਼ਿੰਦਗੀਆਂ ਲੈ ਰਿਹਾ ਹੈ। ਅੱਜ ਇਕ ਵਾਰ ਫ਼ਿਰ ਹਲਕਾ ਖੇਮਕਰਨ ਦੇ ਪਿੰਡ ਮਾੜੀ ਕੰਬੋਕੇ ਵਿਖੇ ਨੌਜਵਾਨ ਦੀ ਲਾਸ਼ ਪਿੰਡ ਦੇ ਜੰਝ ਘਰ ਵਿੱਚੋ ਬਰਾਮਦ ਹੋਈ ਹੈ। ਉਕਤ ਨੌਜਵਾਨ ਨੇ ਚਿੱਟੇ ਦਾ ਇੰਜੈਕਸ਼ਨ ਲਗਾਇਆ ਹੋਇਆ ਸੀ ਜੋ ਉਸ ਦੀ ਮੌਤ ਦਾ ਕਾਰਨ ਬਣਿਆ। ਜਿਸ ਕਾਰਨ ਪਿੰਡ ਦੇ ਲੋਕਾਂ ਵਲੋਂ ਮੌਜੂਦਾ ਕਾਂਗਰਸ ਸਰਕਾਰ ਅਤੇ ਪੁਲਿਸ ਪ੍ਰਸ਼ਾਸ਼ਨ ਦੀ ਕਾਰਗੁਜਾਰੀ ’ਤੇ ਵੀ ਸਵਾਲ ਚੁੱਕੇ ਜਾ ਰਹੇ ਹਨ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਗੁਰਜੰਟ ਸਿੰਘ ਦੇ ਪਿਤਾ ਜੋਗਿੰਦਰ ਸਿੰਘ ਅਤੇ ਮਾਤਾ ਮਨਜੀਤ ਕੌਰ ਨੇ ਦੱਸਿਆ ਕਿ ਬੀਤੀ ਰਾਤ ਟਾਇਮ ਕਰੀਨ 7 ਵਜੇ ਗੁਰਜੰਟ ਸਿੰਘ ਘਰੋਂ ਦੁੱਧ ਲੈਣ ਗਿਆ ਸੀ ਕਿ ਸਾਨੂੰ ਕਿਸੇ ਨੇ ਜਾਣਕਾਰੀ ਦਿੱਤੀ ਕਿ ਤੁਹਾਡਾ ਲੜਕਾ ਨਸ਼ੇ ਦੇ ਟੀਕਾ ਲਗਾ ਕੇ ਜੰਝ ਘਰ ਵਿੱਚ ਡਿੱਗਾ ਪਿਆ ਹੈ ਤਾਂ ਜਦੋਂ ਅਸੀਂ ਜਾ ਕੇ ਦੇਖਿਆ ਤਾਂ ਗੁਰਜੰਟ ਸਿੰਘ ਦੀ ਮੌਤ ਹੋ ਚੁੱਕੀ ਸੀ ।
ਉੱਥੇ ਹੀ ਪਿੰਡ ਵਾਸੀ ਕਾਮਰੇਡ ਹੀਰਾ ਸਿੰਘ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਇਲਜ਼ਾਮ ਲਗਾਇਆ ਕਿ ਪਿੰਡ ਕੰਬੋਕੇ ਦੇ ਵਿਚ ਨਸ਼ਾ ਸ਼ਰ੍ਹੇਆਮ ਵਿਕਦਾ ਹੈ ਪ੍ਰੰਤੂ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ । ਕਾਮਰੇਡ ਹੀਰਾ ਸਿੰਘ ਨੇ ਜ਼ਿਲਾ ਤਰਨਤਾਰਨ ਦੇ ਐੱਸਐੱਸਪੀ ਅਤੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਪਾਸੋਂ ਮੰਗ ਕੀਤੀ ਕਿ ਨਸ਼ੇ ਦੇ ਸਮੱਗਲਰਾਂ ਨੂੰ ਫੜ ਕੇ ਜੇਲ੍ਹਾਂ ਵਿੱਚ ਡੱਕਿਆ ਜਾਵੇ ਤਾਂ ਕਿ ਸਾਡੀ ਨੌਜਵਾਨ ਪੀੜ੍ਹੀ ਨੂੰ ਬਚਾਇਆ ਜਾ ਸਕੇ।
ਵੀਡੀਓ ਲਈ ਕਲਿੱਕ ਕਰੋ -:
Vidhan Sabha ‘ਚ ਭਿੜੇ CM Channi, Sidhu, Majithia ਹੱਥੋਪਾਈ ਤੱਕ ਪਹੁੰਚੀ ਨੌਬਤ”
ਉੱਥੇ ਹੀ ਜਦੋਂ ਥਾਣਾ ਖਾਲੜਾ ਦੇ ਐੱਸ.ਐੱਚ.ਓ ਕੰਵਲਜੀਤ ਰਾਏ ਨਾਲ ਫੋਨ ‘ਤੇ ਗੱਲਬਾਤ ਕੀਤੀ ਤਾਂ ਉਨ੍ਹਾਂ ਉਲਟਾ ਪੱਤਰਕਾਰ ਵੱਲੋਂ ਹੀ ਮ੍ਰਿਤਕ ਦੇ ਪਰਿਵਾਰ ਨੂੰ ਗੁੰਮਰਾਹ ਕਰਨ ਦਾ ਦੋਸ਼ ਲਗਾ ਦਿੱਤਾ। ਹਾਲਾਂਕਿ ਪੱਤਰਕਾਰ ਵੱਲੋਂ ਮ੍ਰਿਤਕ ਗੁਰਜੰਟ ਸਿੰਘ ਦੇ ਪਰਿਵਾਰ ਨਾਲ ਜਦੋਂ ਗੱਲਬਾਤ ਕੀਤੀ ਸੀ ਤਾਂ ਉਨ੍ਹਾਂ ਨੇ ਇਹ ਮੰਨਿਆ ਸੀ ਕਿ ਉਨ੍ਹਾਂ ਦਾ ਨੌਜਵਾਨ ਲੜਕਾ ਨਸ਼ੇ ਦਾ ਟੀਕਾ ਲਾ ਕੇ ਮਰਿਆ ਹੈ ਅਤੇ ਪਿੰਡ ਵਿੱਚ ਨਸ਼ਾ ਸ਼ਰ੍ਹੇਆਮ ਵਿਕ ਰਿਹਾ ਹੈ ਪ੍ਰੰਤੂ ਥਾਣਾ ਖਾਲੜਾ ਦੇ ਐਸਐਚਓ ਸਭ ਨਸ਼ੇ ਦੇ ਸੌਦਾਗਰਾਂ ਨੂੰ ਫੜਨ ਦੀ ਬਜਾਏ ਉਲਟਾ ਪੱਤਰਕਾਰਾਂ ਨੂੰ ਹੀ ਦਬਾ ਰਹੇ ਹਨ।