ਪੁਲਿਸ ਅਤੇ ਖੇਤੀਬਾਡ਼ੀ ਵਿਭਾਗ ਨੇ ਵੱਖ ਵੱਖ ਗੁਦਾਮਾਂ ‘ਚੋਂ 1849 ਦੇ ਕਰੀਬ ਡੀਏਪੀ ਖਾਦ ਦੇ ਗੱਟੇ ਅਤੇ 5000 ਹਜ਼ਾਰ ਦੇ ਕਰੀਬ ਯੂਰੀਆ ਖਾਦ ਦੇ ਗੱਟੇ ਬਰਾਮਦ ਕੀਤੇ ਹਨ। ਉਪਰੋਕਤ ਸਾਰੇ ਗ੍ਰਾਮ ਜਲਾਲਾਬਾਦ ਦੇ ਚੁੱਘ ਬੀਜ ਭੰਡਾਰ ਦੇ ਦੱਸੇ ਜਾ ਰਹੇ ਹਨ। ਬਰਾਮਦਗੀ ਤੋਂ ਬਾਅਦ ਪੁਲਿਸ ਦੇ ਵੱਲੋਂ ਉਪਰੋਕਤ ਬੀਜ ਭੰਡਾਰ ਦੇ ਖਿਲਾਫ ਮਾਮਲਾ ਦਰਜ ਨਾ ਕੀਤੇ ਜਾਣ ਦੇ ਰੋਸ ਵਜੋਂ ਕਿਸਾਨਾਂ ਨੇ ਦੇਰ ਰਾਤ ਥਾਣਾ ਸਿਟੀ ਜਲਾਲਾਬਾਦ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ। ਕਿਸਾਨਾਂ ਨੇ ਕਿਹਾ ਕਿ ਉਪਰੋਕਤ ਦੁਕਾਨਦਾਰ ਦੇ ਖਿਲਾਫ ਮਾਮਲਾ ਦਰਜ ਕੀਤਾ ਜਾਵੇ ਅਤੇ ਨਾਲ ਹੀ ਆਰੋਪੀ ਦੀ ਗ੍ਰਿਫ਼ਤਾਰੀ ਅਤੇ ਫੜੀ ਹੋਈ ਖਾਦ ਸੁਸਾਇਟੀਆਂ ਥਰੂ ਕਿਸਾਨਾਂ ਨੂੰ ਦਿੱਤੀ ਜਾਵੇ।
ਵੀਡੀਓ ਲਈ ਕਲਿੱਕ ਕਰੋ -:
Vidhan Sabha ‘ਚ ਭਿੜੇ CM Channi, Sidhu, Majithia ਹੱਥੋਪਾਈ ਤੱਕ ਪਹੁੰਚੀ ਨੌਬਤ”
ਜਿਸ ਤੋਂ ਬਾਅਦ ਦਾ ਸਾਰੀ ਰਾਤ ਕਿਸਾਨ ਥਾਣੇ ਦੇ ਮੂਹਰੇ ਧਰਨੇ ਤੇ ਡਟੇ ਰਹੇ ਅਤੇ ਪੁਲੀਸ ਤੋਂ ਕਾਰਵਾਈ ਦੀ ਮੰਗ ਕਰਦੇ ਰਹੇ। ਪੁਲਿਸ ਦੇ ਵਲੋਂ ਆਰੋਪੀ ਦੇ ਖਿਲਾਫ ਮੁਕੱਦਮਾ ਨੰਬਰ ਦੋ ਸੌ ਚੁਤਾਲੀ ਧਾਰਾ ਸੱਤ ਅਤੇ ਚਾਰ ਸੌ ਵੀਹ ਦੇ ਤਹਿਤ ਦਰਜ ਕੀਤਾ ਗਿਆ। ਜਿਸਦੇ ਵਿਚ ਪੁਲਿਸ ਨੇ ਤਿੰਨ ਲੋਕਾਂ ਨੂੰ ਆਰੋਪੀ ਬਣਾਇਆ ਹੈ। ਦੱਸ ਦਈਏ ਕਿ ਥਾਣਾ ਸਿਟੀ ਦੇ ਐਸਐਚਓ ਸਚਿਨ ਦੇ ਮੁਤਾਬਿਕ ਆਰੋਪੀ ਦੀ ਗ੍ਰਿਫ਼ਤਾਰੀ ਦੋ ਦਿਨਾਂ ਦੇ ਵਿੱਚ ਕੀਤੀ ਜਾਏਗੀ। ਜਿਸ ਤੋਂ ਬਾਅਦ ਕਿਸਾਨਾਂ ਨੇ ਧਰਨਾ ਸਮਾਪਤ ਕਰਨ ਦੀ ਘੋਸ਼ਣਾ ਕੀਤੀ।