ਪੰਜਾਬ ‘ਚ ਚੰਨੀ ਸਰਕਾਰ ਆਉਣ ਤੋਂ ਬਾਅਦ ਨਸ਼ਿਆਂ ਖਿਲਾਫ ਇਕ ਖ਼ਾਸ ਮੁਹਿੰਮ ਵਿੱਢੀ ਗਈ ਹੈ ਜਿਸ ਤਹਿਤ ਅੱਜ ਫ਼ਰੀਦਕੋਟ ਚ ਪੁਲਿਸ ਦੀ ਇੱਕ ਵਿਸ਼ੇਸ਼ ਟੀਮ ਗਠਿਤ ਕਰਕੇ ਸ਼ਹਿਰ ਦੇ ਮੈਡੀਕਲ ਸਟੋਰਾਂ ਤੇ ਛਾਪੇਮਾਰੀ ਕੀਤੀ ਅਤੇ ਜਿੱਥੇ ਮੈਡੀਕਲ ਸਟੋਰਾਂ ਦਾ ਰਿਕਾਰਡ ਵੀ ਚੈੱਕ ਕੀਤਾ। ਪੁਲਿਸ ਦੀ ਟੀਮ ਦੇ ਨਾਲ ਡਰੱਗ ਇੰਸਪੈਕਟਰ ਅਤੇ ਸੇਲ ਟੈਕਸ ਇੰਸਪੈਕਟਰ ਦੀ ਵੀ ਸ਼ਮੂਲੀਅਤ ਰੱਖੀ ਗਈ। ਦੂਜੇ ਪਾਸੇ ਐਨੇ ਭਾਰੀ ਪੁਲਿਸ ਬਲ ਨਾਲ ਕੈਮਿਸਟ ਸ਼ਾਪ ਤੇ ਰੇਡ ਕਰਨ ਨੂੰ ਲੈਕੇ ਦਵਾਈਆਂ ਦੀਆਂ ਦੁਕਾਨਾਂ ਦੇ ਮਾਲਕਾਂ ਵੱਲੋਂ ਵੀ ਇਤਰਾਜ਼ ਜਤਾਉਂਦੇ ਹੋਏ ਜਿਲ੍ਹੇ ਦੀਆਂ ਮੈਡੀਕਲ ਦੁਕਾਨਾਂ ਬੰਦ ਕਰ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਦੇ ਬਾਹਰ ਰੋਡ ਜਾਮ ਕਰ ਦਿੱਤਾ। ਪਰ ਕੁਝ ਸਮੇਂ ਬਾਅਦ ਵਧਾਇਕ ਫਰੀਦਕੋਟ ਅਤੇ ਐਸ ਐਸ ਪੀ ਫਰੀਦਕੋਟ ਦੇ ਭਰੋਸੇ ਉਪਰੰਤ ਧਰਨੇ ਦੀ ਸਮਾਪਤੀ ਹੋਈ।
ਉਧਰ ਦੂਜੇ ਪਾਸੇ ਮੈਡੀਕਲ ਸਟੋਰ ਮਾਲਕਾਂ ਵੱਲੋਂ ਪੁਲਿਸ ਦੀ ਇਸ ਕਾਰਵਾਈ ਨੂੰ ਲੈਕੇ ਇਤਰਾਜ਼ ਉਠਾਏ ।ਉਨ੍ਹਾਂ ਕਿਹਾ ਕਿ ਪਹਿਲਾਂ ਵੀ ਚੈਕਿੰਗ ਹੁੰਦੀ ਰਹੀ ਹੈ ਪਰ ਇਸ ਤਰਾਂ ਵੱਡੇ ਕਾਫਲੇ ਲੈਕੇ ਚੈਕਿੰਗ ਕਰਨ ਨਾਲ ਸਾਡੀ ਬਦਨਾਮੀ ਹੁੰਦੀ ਹੈ ਜੇਕਰ ਰੇਡ ਹੀ ਕਰਨੀ ਹੈ ਤਾਂ ਤਿੰਨ ਚਾਰ ਅਧਿਕਾਰੀ ਆਕੇ ਜਦੋ ਮਰਜੀ ਚੈਕਿੰਗ ਕਰ ਸਕਦੇ ਹਨ ।ਉਨ੍ਹਾਂ ਕਿਹਾ ਕਿ ਇਕ ਮੈਡੀਕਲ ਸਟੋਰ ਮਾਲਕ ਦੇ ਘਰ ਦਾ ਵੀ ਸਾਰਾ ਸਮਾਨ ਖਿਲਾਰ ਦਿੱਤਾ ਗਿਆ ਜਿਸ ਨਾਲ ਉਸਦੀ ਰਿਪੋਟੇਸ਼ਨ ਸਮਾਜ ਚ ਘਟਦੀ ਹੈ।ਉਨ੍ਹਾਂ ਕਿਹਾ ਕਿ ਜੇਕਰ ਪੁਲਿਸ ਸਾਨੂ ਇਸ ਤਰਾਂ ਪ੍ਰੇਸ਼ਾਨ ਕਰੇਗੀ ਤਾਂ ਅਸੀਂ ਆਪਣੀਆਂ ਦੁਕਾਨਾਂ ਬੰਦ ਕਰ ਰੋਸ ਜਾਹਰ ਕਰਾਂਗੇ।
ਇਸ ਮੌਕੇ ਜਾਣਕਾਰੀ ਦਿੰਦੇ ਹੋਏ ਡੀਐਸਪੀ ਬਲਦੇਵ ਰਾਜ ਨੇ ਦੱਸਿਆ ਕਿ ਇੱਕ ਖ਼ਾਸ ਮੁਹਿੰਮ ਤਹਿਤ ਨਸ਼ਿਆਂ ਦੀ ਰੋਕਥਾਮ ਲਈ ਰੇਡ ਕੰਡਕਟ ਕੀਤੀਆਂ ਜਾ ਰਹੀਆਂ ਹਨ ਜਿਸ ਤਹਿਤ ਮੈਡੀਕਲ ਸਟੋਰਾਂ ‘ਤੇ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਜੋ ਕਿਸੇ ਦੁਕਾਨ ‘ਤੇ ਪ੍ਰਤਿਬੰਧਤ ਦਵਾਈਆਂ ਜੋ ਨਸ਼ਾ ਕਰਨ ਲਈ ਇਸਤੇਮਾਲ ਕੀਤੀਆਂ ਜਾਂਦੀਆਂ ਹਨ ਨਾ ਵੇਚੀਆਂ ਜਾਣ ਅਤੇ ਜੋ ਦਵਾਈਆਂ ਵੇਚੀਆਂ ਜਾਂਦੀਆਂ ਹਨ ਉਨ੍ਹਾਂ ਦਾ ਬਕਾਇਦਾ ਰਿਕਾਰਡ ਚੈੱਕ ਕਰਨ ਲਈ ਅਸੀਂ ਆਪਣੀ ਟੀਮ ‘ਚ ਡਰੱਗ ਇੰਸਪੈਕਟਰ ਅਤੇ ਸੇਲ ਟੈਕਸ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਸ਼ਮਿਲ ਕੀਤਾ ਗਿਆ ਹੈ। ਦੇਖਣ ਨੂੰ ਮਿਲਿਆ ਹੈ ਕਿ ਦਵਾਈਆਂ ਦੀਆਂ ਦੁਕਾਨਾਂ ਦੇ ਡਾਕਟਰਜ਼ ਵੱਲੋਂ ਰਿਕਮੈਂਡੇਸ਼ਨ ਦਾ ਰਿਕਾਰਡ ਨਹੀਂ ਰੱਖਿਆ ਜਾ ਰਿਹਾ ਅਤੇ ਨਾ ਹੀ ਦੁਕਾਨ ਦੇ ਸਟਾਕ ਨੂੰ ਮੈਂਨਟੇਨ ਕੀਤਾ ਜਾ ਰਿਹਾ ।ਉਨ੍ਹਾਂ ਦੱਸਿਆ ਕਿ ਹਲੇ ਤੱਕ ਚੈਕਿੰਗ ਦੌਰਾਨ ਕੋਈ ਅੱਪਤੀਜਨਕ ਚੀਜ਼ ਨਹੀਂ ਮਿਲੀ ਪਰ ਸਾਡੇ ਵੱਲੋਂ ਛਾਪੇਮਾਰੀ ਲਗਾਤਾਰ ਜਾਰੀ ਰਹੇਗੀ।
ਰੋਡ ਜਾਮ ਕਰਕੇ ਬੈਠੇ ਪੀੜਤ ਮੈਡੀਕਲ ਸਟੋਰ ਮਾਲਕਾਂ ਵੱਲੋਂ ਪੁਲਿਸ ਦੀ ਇਸ ਕਾਰਵਾਈ ਨੂੰ ਲੈਕੇ ਇਤਰਾਜ਼ ਜਤਾਉਂਦੇ ਕਿਹਾ ਕਿ ਪਹਿਲਾਂ ਵੀ ਚੈਕਿੰਗ ਹੁੰਦੀ ਰਹੀ ਹੈ ਪਰ ਇਸ ਤਰਾਂ ਵੱਡੇ ਕਾਫਲੇ ਨੂੰ ਲੈਕੇ ਪੁਲਿਸ ਵਲੋਂ ਚੈਕਿੰਗ ਕਰਨ ਨਾਲ ਸਾਡੀ ਬਦਨਾਮੀ ਹੋਈ ਹੈ ਜੇਕਰ ਰੇਡ ਹੀ ਕਰਨੀ ਹੈ ਤਾਂ ਤਿੰਨ ਚਾਰ ਅਧਿਕਾਰੀ ਆਕੇ ਜਦੋ ਮਰਜ਼ੀ ਚੈਕਿੰਗ ਕਰ ਸਕਦੇ ਹਨ। ਉਨ੍ਹਾਂ ਕਿਹਾ ਸਾਡੇ ਘਰ ਦਾ ਵੀ ਸਾਰਾ ਸਮਾਨ ਖਿਲਾਰ ਦਿੱਤਾ ਗਿਆ ਜਿਸ ਨਾਲ ਉਨ੍ਹਾਂ ਦੀ ਸਮਾਜ ‘ਚ ਬਦਨਾਮੀ ਹੋਈ ਹੈ। ਉਨ੍ਹਾਂ ਕਿਹਾ ਕਿ ਜੇਕਰ ਪੁਲਿਸ ਸਾਨੂੰ ਇਸ ਤਰਾਂ ਪ੍ਰੇਸ਼ਾਨ ਕਰੇਗੀ ਤਾਂ ਅਸੀਂ ਹਰਗਿਜ਼ ਬਰਦਾਸ਼ਤ ਨਹੀਂ ਕਰਾਂਗੇ।
ਵੀਡੀਓ ਲਈ ਕਲਿੱਕ ਕਰੋ -:
Vidhan Sabha ‘ਚ ਭਿੜੇ CM Channi, Sidhu, Majithia ਹੱਥੋਪਾਈ ਤੱਕ ਪਹੁੰਚੀ ਨੌਬਤ”
ਇਸ ਮੌਕੇ ਮੈਡੀਕਲ ਐਸੋਸੀਏਸ਼ਨ ਦੇ ਆਗੂ ਨੇ ਦੱਸਿਆ ਕਿ ਅਸੀਂ ਚੈਂਕਿੰਗ ਦਾ ਵਿਰੋਧ ਨਹੀਂ ਕਰਦੇ ਚੈਂਕਿੰਗ ਕਰਨ ਦੇ ਸਿਸਟਮ ਦਾ ਵਿਰੋਧ ਕਰਦੇ ਹਾਂ ਪਰ ਪੁਲਿਸ ਵੱਲੋਂ ਇਸ ਤਰੀਕੇ ਨਾਲ ਪੁਲਿਸ ਅਫਸਰਾਂ ਦੀ ਵੱਡੀ ਗਿਣਤੀ ਨਾਲ ਰੇਡ ਕਰਨਾ ਬੇਹੱਦ ਨਿੰਦਣਯੋਹ ਹੈ। ਹਾਲਾਂਕਿ ਕਿਸੇ ਕੋਲੋਂ ਕੋਈ ਨਜਾਇਜ ਵਸਤੂ ਬ੍ਰਾਮਦ ਵੀ ਨਹੀਂ ਹੋਈ ਸਾਡਾ ਕਹਿਣਾ ਹੈ ਡਰੱਗ ਇੰਸਪੈਕਟਰ ਆਵੇ ਨਾਲ ਦੋ ਚਾਰ ਬੰਦੇ ਆਉਣ ਕੋਈ ਵਿਰੋਧ ਨਹੀਂ ਪਰ ਇਹ ਤਰੀਕਾ ਸਰਾਸਰ ਗਲਤ ਹੈ।