ਯੂਰਪੀ ਦੇਸ਼ ਆਸਟਰੀਆ ਨੇ ਇੱਕ ਵਾਰ ਫਿਰ ਦੇਸ਼ ਵਿਆਪੀ ਤਾਲਾਬੰਦੀ ਦਾ ਐਲਾਨ ਕੀਤਾ ਹੈ। ਪਰ ਇਸ ਵਾਰ ਇਹ ਨਿਯਮ ਸਿਰਫ ਉਨ੍ਹਾਂ ਲੋਕਾਂ ‘ਤੇ ਲਾਗੂ ਹੋਵੇਗਾ ਜਿਨ੍ਹਾਂ ਨੇ ਅਜੇ ਤੱਕ ਕੋਵਿਡ-19 ਦਾ ਟੀਕਾ ਨਹੀਂ ਲਗਵਾਇਆ ਹੈ। ਅਜਿਹੇ ਲੋਕ ਘਰਾਂ ਤੋਂ ਬਾਹਰ ਨਹੀਂ ਨਿਕਲ ਸਕਦੇ।
ਆਸਟ੍ਰੀਆ ਦੇ ਚਾਂਸਲਰ ਅਲੈਗਜ਼ੈਂਡਰ ਸ਼ੈਲੇਨਬਰਗ ਨੇ ਐਤਵਾਰ ਨੂੰ ਐਲਾਨ ਕੀਤਾ ਕਿ ਤਾਲਾਬੰਦੀ ਅਗਲੇ ਹਫਤੇ ਯਾਨੀ ਸੋਮਵਾਰ ਤੋਂ ਲਾਗੂ ਹੋ ਰਹੀ ਹੈ। ਜਿਨ੍ਹਾਂ ਨੇ ਵੈਕਸੀਨ ਨਹੀਂ ਕਰਵਾਈ ਹੈ, ਉਹ ਸਿਰਫ਼ ਜ਼ਰੂਰੀ ਕੰਮ ਲਈ ਹੀ ਘਰੋਂ ਬਾਹਰ ਆ ਸਕਦੇ ਹਨ। ਆਸਟ੍ਰੀਆ ਦੀ ਸਰਕਾਰ ਨੇ ਕਿਹਾ ਹੈ ਕਿ ਜਿਨ੍ਹਾਂ ਲੋਕਾਂ ਨੇ ਕੋਵਿਡ -19 ਦੀ ਡੋਜ ਨਹੀਂ ਲਈ ਹੈ, ਉਹ ਸਿਰਫ ਬੁਨਿਆਦੀ ਜ਼ਰੂਰਤਾਂ ਨਾਲ ਹੀ ਘਰ ਛੱਡ ਸਕਦੇ ਹਨ। ਸਰਕਾਰ ਦੁਆਰਾ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਲੋਕ ਦਫਤਰ, ਘਰੇਲੂ ਸਮਾਨ ਖਰੀਦਣ ਅਤੇ ਮੈਡੀਕਲ ਐਮਰਜੈਂਸੀ ਲਈ ਬਾਹਰ ਜਾ ਸਕਦੇ ਹਨ। ਤਾਲਾਬੰਦੀ ਲਗਾਉਣ ਦਾ ਫੈਸਲਾ ਸਰਕਾਰ ਅਤੇ ਆਸਟ੍ਰੀਆ ਦੇ ਸੰਘੀ ਰਾਜਾਂ ਦੇ ਮੁਖੀਆਂ ਦੁਆਰਾ ਸਾਂਝੇ ਤੌਰ ‘ਤੇ ਲਿਆ ਗਿਆ ਹੈ। ਚਾਂਸਲਰ ਅਲੈਗਜ਼ੈਂਡਰ ਸ਼ੈਲੇਨਬਰਗ ਨੇ ਇਹ ਐਲਾਨ ਕੀਤਾ ਹੈ।
ਸ਼ੈਲੇਨਬਰਗ ਨੇ ਕਿਹਾ ਹੈ, “ਆਸਟ੍ਰੀਆ ਦੀ ਸਰਕਾਰ ਹੋਣ ਦੇ ਨਾਤੇ, ਲੋਕਾਂ ਦੀ ਰੱਖਿਆ ਕਰਨਾ ਸਾਡੀ ਜ਼ਿੰਮੇਵਾਰੀ ਹੈ। ਇਸ ਲਈ ਅਸੀਂ ਫੈਸਲਾ ਕੀਤਾ ਹੈ ਕਿ ਸੋਮਵਾਰ ਤੋਂ… ਉਨ੍ਹਾਂ ਲੋਕਾਂ ਲਈ ਲਾਕਡਾਊਨ ਹੋਵੇਗਾ ਜਿਨ੍ਹਾਂ ਦਾ ਟੀਕਾਕਰਨ ਨਹੀਂ ਹੋਇਆ ਹੈ। ਇਸ ਦੌਰਾਨ ਪੁਲਿਸ ਇਸ ਗੱਲ ‘ਤੇ ਪੂਰੀ ਨਜ਼ਰ ਰੱਖੇਗੀ ਕਿ ਲੋਕ ਨਿਯਮਾਂ ਦੀ ਪਾਲਣਾ ਕਰ ਰਹੇ ਹਨ ਜਾਂ ਨਹੀਂ। ਨਿਯਮਾਂ ਦੀ ਪਾਲਣਾ ਨਾ ਕਰਨ ਵਾਲਿਆਂ ਨੂੰ ਸਜ਼ਾ ਦਾ ਸਾਹਮਣਾ ਕਰਨਾ ਪਵੇਗਾ।”
ਇਹ ਵੀ ਪੜ੍ਹੋ : ਟੀ-20 ਵਿਸ਼ਵ ਕੱਪ ਜਿੱਤਣ ਮਗਰੋਂ ਆਸਟ੍ਰੇਲੀਆਈ ਖਿਡਾਰੀ ਬੂਟਾਂ ‘ਚ ਸ਼ਰਾਬ ਪੀ ਹੋਏ ਟੱਲੀ ! ਦੇਖੋ ਵੀਡੀਓ
ਵਰਤਮਾਨ ਵਿੱਚ, ਆਸਟ੍ਰੀਆ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਸਥਿਰ ਹਨ। ਪਰ ਯੂਰਪ ਦੇ ਦੂਜੇ ਦੇਸ਼ਾਂ ਵਿੱਚ ਵੱਧ ਰਹੇ ਕੇਸਾਂ ਕਾਰਨ, ਸਰਕਾਰ ਨੂੰ ਚਿੰਤਾ ਹੈ ਕਿ ਇੱਥੇ ਕੇਸ ਨਾ ਵਧਣ। ਜਿਸ ਦੇ ਚੱਲਦਿਆਂ ਪਹਿਲਾਂ ਹੀ ਕਦਮ ਚੁੱਕੇ ਗਏ ਹਨ। 89 ਲੱਖ ਦੀ ਆਬਾਦੀ ਵਾਲੇ ਇਸ ਦੇਸ਼ ਦੇ ਲਗਭਗ 20 ਲੱਖ ਲੋਕ ਇਨ੍ਹਾਂ ਨਵੀਆਂ ਪਾਬੰਦੀਆਂ ਤੋਂ ਪ੍ਰਭਾਵਿਤ ਹੋਣਗੇ। ਲੌਕਡਾਊਨ 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ ‘ਤੇ ਲਾਗੂ ਨਹੀਂ ਹੋਵੇਗਾ। ਕਿਉਂਕਿ ਉਹ ਕੋਵਿਡ-19 ਵਿਰੁੱਧ ਤਿਆਰ ਕੀਤੀ ਗਈ ਵੈਕਸੀਨ ਲਈ ਅਜੇ ਯੋਗ ਨਹੀਂ ਹਨ। ਅੰਕੜੇ ਦੱਸਦੇ ਹਨ ਕਿ ਆਸਟਰੀਆ ਵਿੱਚ ਹੁਣ ਤੱਕ ਘੱਟੋ-ਘੱਟ 60 ਲੱਖ ਲੋਕ ਵੈਕਸੀਨ ਦੀ ਇੱਕ ਖੁਰਾਕ ਲੈ ਚੁੱਕੇ ਹਨ।
ਵੀਡੀਓ ਲਈ ਕਲਿੱਕ ਕਰੋ -: