19 ਨਵੰਬਰ ਨੂੰ ਲੱਗੇਗਾ 580 ਸਾਲਾਂ ਦਾ ਸਭ ਤੋਂ ਲੰਮਾ ਚੰਦਰ ਗ੍ਰਹਿਣ ਲੱਗਣ ਜਾ ਰਿਹਾ ਹੈ, ਜੋ ਭਾਰਤ ਵਿੱਚ ਕੁਝ ਹਿੱਸਿਆ ਵਿੱਚ ਦਿਖਾਈ ਦੇਵੇਗਾ। ਇੱਕ ਖਗੋਲ ਭੌਤਿਕ ਵਿਗਿਆਨੀ ਨੇ ਸ਼ਨੀਵਾਰ ਨੂੰ ਕਿਹਾ ਕਿ ਸਦੀ ਦਾ ਸਭ ਤੋਂ ਲੰਮਾ ਅੰਸ਼ਕ ਚੰਦਰ ਗ੍ਰਹਿਣ 19 ਨਵੰਬਰ ਨੂੰ ਲੱਗੇਗਾ ਅਤੇ ਉੱਤਰ-ਪੂਰਬੀ ਭਾਰਤ ਦੇ ਕੁਝ ਹਿੱਸਿਆਂ ਤੋਂ ਦਿਖਾਈ ਦੇਵੇਗਾ।
ਇਹ ਗ੍ਰਹਿਣ ਦੁਪਹਿਰ 12.48 ‘ਤੇ ਸ਼ੁਰੂ ਹੋਵੇਗਾ ਅਤੇ ਸ਼ਾਮ 4.17 ‘ਤੇ ਖਤਮ ਹੋਵੇਗਾ। MP ਬਿਰਲਾ ਤਾਰਾਮੰਡਲ ਵਿੱਚ ਖੋਜ ਅਤੇ ਅਕਾਦਮਿਕ ਨਿਰਦੇਸ਼ਕ ਦੇਬੀਪ੍ਰਸਾਦ ਦੁਆਰੀ ਨੇ ਕਿਹਾ ਕਿ ਗ੍ਰਹਿਣ ਦਾ ਸਮਾਂ 3 ਘੰਟੇ 28 ਮਿੰਟ 24 ਸਕਿੰਟ ਹੋਵੇਗਾ। ਅਰੁਣਾਚਲ ਪ੍ਰਦੇਸ਼ ਅਤੇ ਅਸਾਮ ਦੇ ਕੁਝ ਖੇਤਰਾਂ ਵਿੱਚ ਚੰਦਰਮਾ ਚੜ੍ਹਨ ਤੋਂ ਤੁਰੰਤ ਬਾਅਦ ਅੰਸ਼ਕ ਗ੍ਰਹਿਣ ਦਿਖਾਈ ਦੇਵੇਗਾ।
ਇਹ ਵੀ ਪੜ੍ਹੋ : Breaking : ਨਵਜੋਤ ਸਿੰਘ ਸਿੱਧੂ ਨੂੰ ਸ੍ਰੀ ਕਰਤਾਰਪੁਰ ਸਾਹਿਬ ਜਾਣ ਦੀ ਨਹੀਂ ਮਿਲੀ ਇਜਾਜ਼ਤ
ਇਹ ਚੰਦਰ ਗ੍ਰਹਿਣ ਉੱਤਰੀ ਅਮਰੀਕਾ, ਦੱਖਣੀ ਅਮਰੀਕਾ, ਪੂਰਬੀ ਏਸ਼ੀਆ, ਆਸਟ੍ਰੇਲੀਆ ਅਤੇ ਪ੍ਰਸ਼ਾਂਤ ਖੇਤਰ ਤੋਂ ਦਿਖਾਈ ਦੇਵੇਗਾ। ਹਿਣ ਦੁਪਹਿਰ 2.34 ਵਜੇ ਸਾਫ ਦਿਖਾਈ ਦੇਵੇਗਾ ਕਿਉਂਕਿ ਇਸ ਸਮੇਂ ਚੰਦਰਮਾ ਦਾ ਲਗਭਗ 97 ਫੀਸਦੀ ਹਿੱਸਾ ਧਰਤੀ ਦੇ ਪਰਛਾਵੇਂ ਨਾਲ ਢਕਿਆ ਹੋਵੇਗਾ। ਉਸ ਸਮੇਂ ਚੰਦਰਮਾ ਦਾ ਰੰਗ ਗੂੜ੍ਹਾ ਲਾਲ ਦਿਖਾਈ ਦੇਵੇਗਾ। ਅਜਿਹਾ ਉਦੋਂ ਹੁੰਦਾ ਹੈ ਜਦੋਂ ਸੂਰਜ ਦੀ ਰੌਸ਼ਨੀ ਦੀਆਂ ਲਾਲ ਕਿਰਨਾਂ ਧਰਤੀ ਦੇ ਵਿਚੋਂ ਦੀ ਹੁੰਦੀਆਂ ਹੋਈਆਂ ਚੰਦਰਮਾ ‘ਤੇ ਪੈਂਦੀਆਂ ਹਨ।
ਚੰਦਰ ਗ੍ਰਹਿਣ ਉੱਤਰ ਪ੍ਰਦੇਸ਼, ਬਿਹਾਰ, ਝਾਰਖੰਡ, ਪੱਛਮੀ ਬੰਗਾਲ ਅਤੇ ਉੜੀਸਾ ਤੋਂ ਦਿਖਾਈ ਦੇਵੇਗਾ ਪਰ ਇਸ ਨੂੰ ਇਨ੍ਹਾਂ ਸਥਾਨਾਂ ਤੋਂ ਹੀ ਥੋੜ੍ਹੇ ਸਮੇਂ ਲਈ ਦੇਖਿਆ ਜਾ ਸਕੇਗਾ। ਆਖ਼ਰੀ ਚੰਦਰ ਗ੍ਰਹਿਣ 27 ਜੁਲਾਈ, 2018 ਨੂੰ ਲੱਗਾ ਸੀ। ਹੁਣ ਅਗਲਾ ਚੰਦਰ ਗ੍ਰਹਿਣ 16 ਮਈ, 2022 ਨੂੰ ਹੋਵੇਗਾ ਪਰ ਇਹ ਭਾਰਤ ਤੋਂ ਨਹੀਂ ਦਿਖਾਈ ਦੇਵੇਗਾ। ਭਾਰਤ ਤੋਂ ਦਿਖਾਈ ਦੇਣ ਵਾਲਾ ਅਗਲਾ ਚੰਦਰ ਗ੍ਰਹਿਣ 8 ਨਵੰਬਰ, 2022 ਨੂੰ ਹੋਵੇਗਾ।
ਵੀਡੀਓ ਲਈ ਕਲਿੱਕ ਕਰੋ -: