ਇੰਪੋਰਟਡ ਸਕੌਚ ਵ੍ਹਿਸਕੀ ਸਸਤੀ ਹੋ ਗਈ ਹੈ। ਮਹਾਰਾਸ਼ਟਰ ਸਰਕਾਰ ਨੇ ਇੰਪੋਰਟਡ ਸਕਾਚ ਵਿਸਕੀ ‘ਤੇ ਐਕਸਾਈਜ਼ ਡਿਊਟੀ ਦੀ ਦਰ ਵਿੱਚ 50 ਫੀਸਦੀ ਦੀ ਕਟੌਤੀ ਕੀਤੀ ਹੈ। ਇਸ ਨਾਲ ਸੂਬੇ ਵਿੱਚ ਸ਼ਰਾਬ ਦੀ ਕੀਮਤ ਹੋਰ ਸੂਬਿਆਂ ਦੇ ਬਰਾਬਰ ਹੋ ਜਾਵੇਗੀ । ਇੱਕ ਸੀਨੀਅਰ ਅਧਿਕਾਰੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ।
ਇਸ ਸਬੰਧੀ ਅਧਿਕਾਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਕਾਚ ਵਿਸਕੀ ‘ਤੇ ਐਕਸਾਈਜ਼ ਡਿਊਟੀ ਨੂੰ ਨਿਰਮਾਣ ਲਾਗਤ ਦੇ 300 ਤੋਂ ਘਟਾ ਕੇ 150 ਫੀਸਦੀ ਕਰ ਦਿੱਤਾ ਗਿਆ ਹੈ। ਅਧਿਕਾਰੀ ਨੇ ਦੱਸਿਆ ਕਿ ਸੋਮਵਾਰ ਨੂੰ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ ।
ਇਹ ਵੀ ਪੜ੍ਹੋ: ਪਾਕਿਸਤਾਨ ਦੇ F-16 ਲੜਾਕੂ ਜਹਾਜ਼ ਨੂੰ ਸੁੱਟਣ ਵਾਲੇ ਗਰੁੱਪ ਕੈਪਟਨ ਅਭਿਨੰਦਨ ‘ਵੀਰ ਚੱਕਰ’ ਨਾਲ ਸਨਮਾਨਿਤ
ਮਹਾਰਾਸ਼ਟਰ ਸਰਕਾਰ ਨੂੰ ਇੰਪੋਰਟਡ ਸਕਾਚ ਦੀ ਵਿਕਰੀ ‘ਤੇ ਸਾਲਾਨਾ 100 ਕਰੋੜ ਰੁਪਏ ਦੀ ਆਮਦਨ ਹੁੰਦੀ ਹੈ। ਅਧਿਕਾਰੀ ਨੇ ਕਿਹਾ ਕਿ ਇਸ ਕਟੌਤੀ ਨਾਲ ਸਰਕਾਰ ਦਾ ਮਾਲੀਆ ਵੱਧ ਕੇ 250 ਕਰੋੜ ਰੁਪਏ ਤੱਕ ਪਹੁੰਚਣ ਦੀ ਉਮੀਦ ਹੈ, ਕਿਉਂਕਿ ਇਸ ਨਾਲ ਵਿਕਰੀ ਇੱਕ ਲੱਖ ਬੋਤਲਾਂ ਤੋਂ ਵੱਧ ਕੇ 2.5 ਲੱਖ ਬੋਤਲਾਂ ਹੋ ਜਾਵੇਗੀ।
ਦੱਸ ਦੇਈਏ ਕਿ ਐਕਸਾਈਜ਼ ਡਿਊਟੀ ਦੀ ਗਣਨਾ ਪ੍ਰਤੀ ਯੂਨਿਟ ਦੇ ਆਧਾਰ ‘ਤੇ ਕੀਤੀ ਜਾਂਦੀ ਹੈ । ਯਾਨੀ ਜੇਕਰ ਤੁਸੀਂ ਇੱਕ ਲੀਟਰ ਸ਼ਰਾਬ ਖਰੀਦਦੇ ਹੋ ਤਾਂ ਤੁਹਾਨੂੰ 15 ਰੁਪਏ ਫਿਕਸਡ ਐਕਸਾਈਜ਼ ਡਿਊਟੀ ਅਦਾ ਕਰਨੀ ਪੈਂਦੀ ਹੈ । ਅਧਿਕਾਰੀ ਨੇ ਕਿਹਾ ਕਿ ਐਕਸਾਈਜ਼ ਡਿਊਟੀ ਵਿੱਚ ਕਟੌਤੀ ਨਾਲ ਦੂਜੇ ਰਾਜਾਂ ਤੋਂ ਸਕਾਚ ਦੀ ਤਸਕਰੀ ਅਤੇ ਨਕਲੀ ਸ਼ਰਾਬ ਦੀ ਵਿਕਰੀ ‘ਤੇ ਵੀ ਰੋਕ ਲੱਗੇਗੀ।
ਵੀਡੀਓ ਲਈ ਕਲਿੱਕ ਕਰੋ -: