ਜਿਵੇਂ-ਜਿਵੇਂ ਪੰਜਾਬ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਹਨ, ਓਦਾਂ-ਓਦਾਂ ਹੀ ਵਾਅਦਿਆਂ ਦਾ ਦੌਰ ਅਤੇ ਇੱਕ ਦੂਜੇ ਖਿਲਾਫ ਬਿਆਨਬਾਜ਼ੀ ਦਾ ਦੌਰ ਵੀ ਸ਼ੁਰੂ ਹੋ ਗਿਆ ਹੈ। ਅੱਜ ਕੇਜਰੀਵਾਲ ਨੇ CM ਚੰਨੀ ‘ਤੇ ਨਿਸ਼ਾਨਾ ਸਾਧਦਿਆਂ ਉਨ੍ਹਾਂ ਨੂੰ ਫਿਰ ਨਕਲੀ ਕੇਜਰੀਵਾਲ ਦੱਸਿਆ ਹੈ।
ਪਾਰਟੀ ਦੇ ‘ਮਿਸ਼ਨ ਪੰਜਾਬ’ ਦੀ ਸ਼ੁਰੂਆਤ ਕਰਦਿਆਂ ਦਿੱਲੀ ਦੇ ਮੁੱਖ ਮੰਤਰੀ ਨੇ ਕਿਹਾ ਸੀ, ‘ਨਕਲੀ ਕੇਜਰੀਵਾਲ ਨੇ ਕਿਹਾ ਮੈਂ ਮੁਹੱਲਾ ਕਲੀਨਿਕ ਬਣਾਵਾਂਗਾ, ਫਰਜ਼ੀ ਕੇਜਰੀਵਾਲ ਨੇ ਇੱਕ ਵੀ ਮੁਹੱਲਾ ਕਲੀਨਿਕ ਨਹੀਂ ਬਣਾਇਆ। CM ਚੰਨੀ ਨੇ ਕਿਹਾ ਸੀ ਕਿ ਉਹ ਅਸਲੀ ਆਮ ਆਦਮੀ ਹਨ, ਕਿਉਂਕ ਉਨ੍ਹਾਂ ਨੂੰ ਧਾਰਾਂ ਚੋਣੀਆਂ ਤੇ ਗੁੱਲੀ-ਡੰਡਾ ਖੇਡਣਾ ਆਉਂਦਾ ਹੈ, ਪਰ ਕੇਜਰੀਵਾਲ ਨੂੰ ਧਾਰਾਂ ਚੋਣੀਆਂ ਤੇ ਗੁੱਲੀ-ਡੰਡਾ ਖੇਡਣਾ ਨੀ ਆਉਂਦਾ। ਇਸ ਦਾ ਜਵਾਬ ਦਿੰਦਿਆਂ ਕੇਜਰੀਵਾਲ ਨੇ ਕਿਹਾ ਕਿ “ਹਾਂ, ਮੈਨੂੰ ਧਾਰਾਂ ਚੋਣੀਆਂ ਤੇ ਗੁੱਲੀ-ਡੰਡਾ ਖੇਡਣਾ ਨਹੀਂ ਆਉਂਦਾ ਪਰ ਮੈਨੂੰ ਹਸਪਤਾਲ ਤੇ ਸਕੂਲ ਬਣਾਉਣੇ ਆਉਂਦੇ ਨੇ।”
ਬੀਤੇ ਦਿਨ ਕੇਜਰੀਵਾਲ ਨੇ ਪੰਜਾਬ ਦੀਆਂ ਔਰਤਾਂ ਲਈ ਵੀ ਕੀਤਾ ਵੱਡਾ ਐਲਾਨ ਕੀਤਾ ਸੀ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਹੈ ਤਾਂ 18 ਸਾਲ ਤੋਂ ਵੱਧ ਉਮਰ ਦੀ ਹਰ ਔਰਤ ਦੇ ਖਾਤੇ ਵਿੱਚ ਹਰ ਮਹੀਨੇ 1000 ਰੁਪਏ ਜਮ੍ਹਾਂ ਕਰਵਾਏ ਜਾਣਗੇ।
ਵੀਡੀਓ ਲਈ ਕਲਿੱਕ ਕਰੋ -: