ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਦਿੱਲੀ ਦੌਰੇ ਦੇ ਵਿਚਕਾਰ, ਭਾਰਤੀ ਜਨਤਾ ਪਾਰਟੀ ਨੇ ਕਿਹਾ ਹੈ ਕਿ ਤ੍ਰਿਣਮੂਲ ਕਾਂਗਰਸ ਨੂੰ 2024 ਦੀਆਂ ਲੋਕ ਸਭਾ ਚੋਣਾਂ ਲਈ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਅਹੁਦੇ ਦਾ ਉਮੀਦਵਾਰ ਐਲਾਨ ਕਰਨਾ ਚਾਹੀਦਾ ਹੈ।
ਪੱਛਮੀ ਬੰਗਾਲ ਭਾਜਪਾ ਪ੍ਰਧਾਨ ਸੁਕਾਂਤਾ ਮਜੂਮਦਾਰ ਨੇ ਕਿਹਾ ਕਿ ਜਿੱਥੋਂ ਤੱਕ ਇਹ ਸਵਾਲ ਹੈ ਕਿ ਮਮਤਾ ਵਿਰੋਧੀ ਧਿਰ ਦਾ ਚਿਹਰਾ ਹੈ ਜਾਂ ਨਹੀਂ, ਤ੍ਰਿਣਮੂਲ ਕਾਂਗਰਸ ਨੂੰ ਪਹਿਲਾਂ ਅਧਿਕਾਰਤ ਐਲਾਨ ਕਰਨਾ ਚਾਹੀਦਾ ਹੈ ਕਿ ਮਮਤਾ ਬੈਨਰਜੀ ਉਨ੍ਹਾਂ ਦੀ ਪ੍ਰਧਾਨ ਮੰਤਰੀ ਉਮੀਦਵਾਰ ਹੈ। ਪਹਿਲਾਂ ਅਸੀਂ ਚਾਹੁੰਦੇ ਹਾਂ ਕਿ ਟੀਐਮਸੀ ਇਸ ਦਾ ਐਲਾਨ ਕਰੇ, ਫਿਰ ਵਿਰੋਧੀ ਧਿਰ ਦੀ ਰਾਏ ਲਵੇ। ਵਿਚਾਰ ਕਰੋ ਕਿ ਕੀ ਹੋਰ ਪਾਰਟੀ ਆਗੂ ਮਮਤਾ ਬੈਨਰਜੀ ਨੂੰ ਵਿਰੋਧੀ ਧਿਰ ਦੇ ਚਿਹਰੇ ਵਜੋਂ ਸਵੀਕਾਰ ਕਰੇਗੀ ਜਾ ਨਹੀਂ ? ਸਾਡਾ ਪ੍ਰਧਾਨ ਮੰਤਰੀ ਚਿਹਰਾ ਪੱਕਾ ਹੈ ਅਤੇ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਨ।
ਇਹ ਵੀ ਪੜ੍ਹੋ : ISIS ਕਸ਼ਮੀਰ ਨੇ ਗੌਤਮ ਗੰਭੀਰ ਨੂੰ ਦਿੱਤੀ ਜਾਨੋਂ ਮਾਰਨ ਦੀ ਧਮਕੀ, ਘਰ ਦੀ ਸੁਰੱਖਿਆ ‘ਚ ਵੀ ਵਾਧਾ
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ.) ਦੇ ਅਧਿਕਾਰ ਖੇਤਰ ਅਤੇ ਰਾਜ ਦੇ ਵਿਕਾਸ ਨਾਲ ਜੁੜੇ ਮੁੱਦਿਆਂ ‘ਤੇ ਚਰਚਾ ਕਰਨ ਲਈ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਣਗੇ। ਟੀਐਮਸੀ ਸੁਪਰੀਮੋ ਦੇ ਦਿੱਲੀ ਦੌਰੇ ‘ਤੇ ਪ੍ਰਤੀਕਿਰਿਆ ਦਿੰਦੇ ਹੋਏ, ਬੰਗਾਲ ਭਾਜਪਾ ਦੇ ਮੁਖੀ ਨੇ ਦਾਅਵਾ ਕੀਤਾ ਕਿ ਮਮਤਾ ਇੱਕ ਰਾਸ਼ਟਰੀ ਪਾਰਟੀ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਜਿਸ ਕਾਰਨ ਉਹ ਆਪਣੇ ਲੋਕਾਂ ਨੂੰ ਵੱਖ-ਵੱਖ ਰਾਜਾਂ ਵਿੱਚ ਭੇਜ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: