ਦੱਖਣੀ ਅਫਰੀਕਾ ਵਿੱਚ ਕੋਰੋਨਾ ਵਾਇਰਸ ਦੇ ਨਵੇਂ ਵੈਰੀਐਂਟ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਦੁਨੀਆ ਭਰ ਵਿੱਚ ਦਹਿਸ਼ਤ ਦਾ ਮਾਹੌਲ ਹੈ । ਦੇਸ਼ ਦੇ ਵਾਇਰਲੋਜਿਸਟ ਟੋਊਲੀਓ ਡੀ ਓਲੀਵੀਰਾ ਨੇ ਵੀਰਵਾਰ ਨੂੰ ਮੀਡੀਆ ਨੂੰ ਦੱਸਿਆ ਕਿ ਦੱਖਣੀ ਅਫਰੀਕਾ ਵਿੱਚ ਮਲਟੀਪਲ ਮਿਊਟੇਸ਼ਨ ਵਾਲਾ ਕੋਵਿਡ ਵੈਰੀਐਂਟ ਸਾਹਮਣੇ ਆਇਆ ਹੈ । ਇਸ ਤੋਂ ਬਾਅਦ UK ਨੇ 6 ਅਫਰੀਕੀ ਦੇਸ਼ਾਂ ਦੀਆਂ ਉਡਾਣਾਂ ਨੂੰ ਅਸਥਾਈ ਤੌਰ ‘ਤੇ ਮੁਅੱਤਲ ਕਰਨ ਦਾ ਐਲਾਨ ਕੀਤਾ ਹੈ ।
ਉਡਾਣਾਂ ਨੂੰ ਰੱਦ ਕਰਨ ਦੀ ਜਾਣਕਾਰੀ ਬ੍ਰਿਟੇਨ ਦੇ ਸਿਹਤ ਸਕੱਤਰ ਸਾਜਿਦ ਜਾਵਿਦ ਵੱਲੋਂ ਦਿੱਤੀ ਗਈ। ਇਸ ਦੌਰਾਨ ਵਿਸ਼ਵ ਸਿਹਤ ਸੰਗਠਨ ਵੱਲੋਂ ਐਮਰਜੈਂਸੀ ਮੀਟਿੰਗ ਬੁਲਾਈ ਗਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜਾਵਿਦ ਨੇ ਇੱਕ ਟਵੀਟ ਵਿੱਚ ਕਿਹਾ ਕਿ UKSHA ਇੱਕ ਨਵੇਂ ਸੰਸਕਰਣ ਦੀ ਜਾਂਚ ਕਰ ਰਿਹਾ ਹੈ, ਉਸਦੇ ਲਈ ਹੋਰ ਡਾਟਾ ਦੀ ਜ਼ਰੂਰਤ ਹੈ, ਪਰ ਅਸੀਂ ਅਜੇ ਵੀ ਸਾਵਧਾਨੀ ਵਰਤ ਰਹੇ ਹਾਂ । ਉਸਨੇ ਅੱਗੇ ਕਿਹਾ ਕਿ ਸ਼ੁੱਕਰਵਾਰ ਦੁਪਹਿਰ ਤੋਂ 6 ਅਫਰੀਕੀ ਦੇਸ਼ਾਂ ਨੂੰ ਲਾਲ ਸੂਚੀ ਵਿੱਚ ਸ਼ਾਮਿਲ ਕੀਤਾ ਜਾਵੇਗਾ । ਉਡਾਣਾਂ ‘ਤੇ ਅਸਥਾਈ ਤੌਰ ‘ਤੇ ਪਾਬੰਦੀ ਲਗਾਈ ਜਾਵੇਗੀ ਅਤੇ ਬ੍ਰਿਟੇਨ ਦੇ ਯਾਤਰੀਆਂ ਨੂੰ ਕੁਆਰੰਟੀਨ ਵਿੱਚ ਰਹਿਣਾ ਹੋਵੇਗਾ।
ਇਸ ਤੋਂ ਇਲਾਵਾ UK ਦੀ ਸਿਹਤ ਸੁਰੱਖਿਆ ਏਜੰਸੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਵੈਰੀਐਂਟ ਵਿੱਚ ਵੱਡੀ ਗਿਣਤੀ ਵਿੱਚ ਸਪਾਈਕ ਪ੍ਰੋਟੀਨ ਮਿਊਟੇਸ਼ਨ ਦੇ ਨਾਲ-ਨਾਲ ਵਾਇਰਲ ਜੀਨੋਮ ਦੇ ਦੂਜੇ ਹਿੱਸਿਆਂ ਵਿੱਚ ਪਰਿਵਰਤਨ ਸ਼ਾਮਿਲ ਹਨ। ਇਹ ਸੰਭਾਵੀ ਤੌਰ ‘ਤੇ ਜੀਵ-ਵਿਗਿਆਨਕ ਤੌਰ ‘ਤੇ ਮਹੱਤਵਪੂਰਨ ਪਰਿਵਰਤਨ ਹਨ ਜੋ ਟੀਕਿਆਂ, ਇਲਾਜਾਂ ਅਤੇ ਪ੍ਰਸਾਰਣ ਦੇ ਸਬੰਧ ਵਿੱਚ ਵਾਇਰਸ ਦੇ ਵਿਵਹਾਰ ਨੂੰ ਬਦਲ ਸਕਦੇ ਹਨ। ਇਸ ਦੀ ਹੋਰ ਜਾਂਚ ਦੀ ਲੋੜ ਹੈ।
ਵੀਡੀਓ ਲਈ ਕਲਿੱਕ ਕਰੋ -: