ਕੇਂਦਰੀ ਜਾਂਚ ਏਜੰਸੀ ਡੀਆਰਆਈ (ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ) ਨੇ ਸਸਤੇ ਮੋਬਾਈਲ ਫ਼ੋਨਾਂ ਦੇ ਨਾਂਅ ‘ਤੇ ਮਹਿੰਗੇ ਅਤੇ ਨਵੇਂ ਆਈਫ਼ੋਨ ਮੋਬਾਈਲ ਦੀ ਤਸਕਰੀ ਕਰਨ ਵਾਲੇ ਰੈਕੇਟ ਦਾ ਪਰਦਾਫਾਸ਼ ਕੀਤਾ ਹੈ। ਕਾਰਵਾਈ ਦੌਰਾਨ ਅਧਿਕਾਰੀਆਂ ਨੇ ਇਨ੍ਹਾਂ ਵਿਅਕਤੀਆਂ ਕੋਲੋਂ ਕਰੀਬ 42.86 ਕਰੋੜ ਰੁਪਏ ਦੇ ਮੋਬਾਈਲ ਫੋਨ ਜ਼ਬਤ ਕੀਤੇ ਹਨ। ਇਸ ਜ਼ਬਤ ਵਿੱਚ ਆਈਫੋਨ 13 Pro ਦੀ ਗਿਣਤੀ ਲਗਭਗ 2245 ਹੈ।
ਵੀਡੀਓ ਲਈ ਕਲਿੱਕ ਕਰੋ -:
Vegetable Soup Recipe | ਵੈਜ਼ੀਟੇਬਲ ਸੂਪ ਬਨਾਉਣ ਦਾ ਆਸਾਨ ਤਰੀਕਾ | Healthy Veg Soup | Health Diet
ਇਹ ਵੀ ਪੜ੍ਹੋ : ਜਿਓ ਦਾ 42 ਕਰੋੜ ਗਾਹਕਾਂ ਨੂੰ ਵੱਡਾ ਝਟਕਾ- ਪ੍ਰੀਪੇਡ ਪਲਾਨ 20 ਫੀਸਦੀ ਕੀਤੇ ਮਹਿੰਗੇ, ਵੇਖੋ ਦਰਾਂ
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਆਰਆਈ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਇਹ ਮੋਬਾਈਲ ਖੇਪ ਹਾਂਗਕਾਂਗ ਤੋਂ ਭਾਰਤ ਵਿੱਚ ਵੇਚਣ ਲਈ ਆਯਾਤ ਕੀਤੀ ਗਈ ਸੀ। ਦੋਸ਼ੀ ਇਸ ਨੂੰ ਹਾਂਗਕਾਂਗ ਤੋਂ ਮੁੰਬਈ ਦੇ ਛਤਰਪਤੀ ਸ਼ਿਵਾਜੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਲਿਆਏ ਸਨ। ਬਾਅਦ ਵਿਚ ਇਸ ਨੂੰ ਦੇਸ਼ ਦੇ ਵੱਖ-ਵੱਖ ਬਾਜ਼ਾਰਾਂ ਵਿਚ ਵੇਚਿਆ ਗਿਆ। ਉਨ੍ਹਾਂ ਦੱਸਿਆ ਕਿ ਇਨ੍ਹਾਂ ਨੂੰ ਦੇਖ ਕੇ ਕੋਈ ਨਹੀਂ ਦੱਸ ਸਕਦਾ ਕਿ ਕਿਹੜਾ ਫੋਨ ਅਸਲੀ ਹੈ ਅਤੇ ਕਿਹੜਾ ਨਕਲੀ।