ਪੁਲਿਸ ਥਾਣਾ ਡੇਰਾ ਬਾਬਾ ਨਾਨਕ ਇਲਾਕੇ ‘ਚ ਅੱਜ ਉਸ ਵੇਲੇ ਸਨਸਨੀ ਫੇਲ ਗਈ ਜਦ ਇਕ ਨਹਿਰ ਦੇ ਕੰਡੇ ਇਕ ਬੋਰੀ ‘ਚ ਗਲੀ ਸੜੀ ਲਾਸ਼ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਉੱਥੇ ਹੀ ਲਾਸ਼ ਦੀ ਪਹਿਚਾਣ ਹੋਈ ਤਾਂ ਇਹ ਪਤਾ ਲੱਗਿਆ ਕਿ ਲਾਸ਼ ਪਿੰਡ ਸਮਰਾਏ ਦੀ ਰਹਿਣ ਵਾਲੀ 80 ਸਾਲ ਬਜ਼ੁਰਗ ਔਰਤ ਦੀ ਹੈ। ਉਥੇ ਹੀ ਸ਼ੱਕੀ ਹਾਲਾਤ ‘ਚ ਪਿੰਡ ਮੱਲੇਵਾਲ ਦੀ ਨਹਿਰ ‘ਚੋ ਮਿਲੀ ਬਜ਼ੁਰਗ ਮਹਿਲਾ ਦੀ ਲਾਸ਼ ਦੀ ਸੂਚਨਾ ਮਿਲਣ ‘ਤੇ ਇਲਾਕੇ ਦੇ ਲੋਕ ਅਤੇ ਪੁਲਿਸ ਮੌਕੇ ‘ਤੇ ਪਹੁੰਚੀ।
ਬਜ਼ੁਰਗ ਔਰਤ ਦੀ ਲਾਸ਼ ਮੋਹਿੰਦਰ ਕੌਰ ਦੀ ਪਹਿਚਾਣ ਹੱਥ ‘ਚ ਪਾਏ ਕੜੇ ਤੋਂ ਹੋਈ। ਮ੍ਰਿਤਕ ਦੇ ਬੇਟੇ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਕਤ ਬਜ਼ੁਰਗ ਔਰਤ ਮੋਹਿੰਦਰ ਕੌਰ ਉਸਦੀ ਮਾਤਾ ਹੈ ਅਤੇ ਉਹ ਪਿਛਲੇ ਦੋ ਦਿਨਾਂ ਤੋਂ ਲਾਪਤਾ ਸੀ ਅਤੇ ਉਹਨਾਂ ਵਲੋਂ ਪੁਲਿਸ ਨੂੰ ਵੀ ਸੂਚਨਾ ਦਿੱਤੀ ਗਈ ਸੀ। ਲੇਕਿਨ ਪੁਲਿਸ ਦੀ ਢਿੱਲੀ ਕਾਰਵਾਈ ਦੇ ਚੱਲਦੇ ਮਾਤਾ ਦਾ ਕੋਈ ਪਤਾ ਨਹੀਂ ਚੱਲ ਰਿਹਾ ਸੀ ਅਤੇ ਮ੍ਰਿਤਕ ਦੇ ਬੇਟੇ ਨੇ ਸ਼ੱਕ ਜਾਹਿਰ ਕੀਤਾ ਕਿ ਮਾਤਾ ਨੇ ਸੋਨੇ ਦੇ ਗਹਿਣੇ ਪਾਏ ਸਨ ਅਤੇ ਉਸਦੀ ਮਾਤਾ ਦਾ ਕਤਲ ਲੁੱਟ ਦੀ ਨੀਯਤ ਨਾਲ ਕੀਤਾ ਗਿਆ ਹੈ। ਉਧਰ ਪੁਲਿਸ ਥਾਣਾ ਡੇਰਾ ਬਾਬਾ ਨਾਨਕ ਦੇ ਇੰਚਾਰਜ ਅਵਤਾਰ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਪੁਲਿਸ ਪਾਰਟੀ ਵਲੋਂ ਲਾਸ਼ ਨੂੰ ਕਬਜ਼ੇ ‘ਚ ਲੈਕੇ ਕੇਸ ਦਰਜ਼ ਕੀਤਾ ਗਿਆ ਹੈ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਜਲਦ ਦੋਸ਼ੀਆਂ ਨੂੰ ਕਾਬੂ ਕੀਤਾ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: