ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਲਹਿਰਾ ਦੇ ਕਾਰਜਕਾਰੀ ਪ੍ਰਧਾਨ ਰਾਮ ਸਿੰਘ ਢੀਂਡਸਾ ਦੀ ਅਗਵਾਈ ਹੇਠ ਲਹਿਲ ਖੁਰਦ ਕੈਂਚੀਆਂ ‘ਚ ਜਾਮ ਲਾ ਦਿੱਤਾ। ਆਗੂਆਂ ਨੇ ਜਾਮ ਲਾਉਣ ਦਾ ਪਹਿਲਾ ਕਾਰਨ ਇਹ ਦੱਸਿਆ ਕਿ ਥਾਣੇ ਟਾਵਰ ਦੇ ਮਸਲੇ ਸਬੰਧੀ ਗਏ ਬਲਾਕ ਦੇ ਆਗੂਆਂ ਨਾਲ ਥਾਣੇ ਦੇ ਐਸ ਐੱਚ ਓ ਲਹਿਰਾ ਨੇ ਸਿੱਧੇ ਮੂੰਹ ਗੱਲ ਨਾ ਕੀਤੀ। ਦੂਜਾ ਕਾਰਨ ਪਿੰਡ ਸੇਖੁਵਾਸ ਵਿਚ ਲੋਕਾਂ ਦੇ ਵਿਰੋਧ ਤੋਂ ਬਾਅਦ ਵੀ ਪ੍ਰਸ਼ਾਸਨ ਦੀ ਸਹਿ ‘ਤੇ ਵਸੋ ਵਿਚ ਟਾਵਰ ਲਾਇਆ ਜਾ ਰਿਹਾ ਹੈ। ਜੋ ਕੇ ਗੈਰ ਕਾਨੂੰਨੀ ਹੈ। ਪਿੰਡ ਵਾਸੀਆਂ ਨੇ ਪਹਿਲਾਂ ਵੀ ਕਈ ਵਾਰ ਧਰਨੇ ਲਾ ਕੇ ਇਸ ਏਆਰ ਟੈਲ ਕੰਪਨੀ ਦੇ ਟਾਵਰ ਨੂੰ ਰੋਕਣ ਲਈ ਧਰਨੇ ਲਾਏ। ਪਰ ਪ੍ਰਸ਼ਾਸਨ ਦੀ ਸ਼ਹਿ ਉੱਤੇ ਇਹ ਥੋੜਾ ਟਾਇਮ ਰੁਕ ਕੇ ਫਿਰ ਦੁਬਾਰਾ ਕੰਮ ਚਲਾ ਦਿੱਤਾ ਜਾਂਦਾ ਹੈ।
ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਇਸ ਟਾਵਰ ਦੇ ਆਬਾਦੀ ਵਿਚ ਲੱਗਣ ਨਾਲ ਨਵ ਜੰਮੇ ਬੱਚਿਆਂ, ਪਸ਼ੂਆਂ, ਪ੍ਰੈਗਨੈਂਟ ਔਰਤਾਂ ਉੱਤੇ ਟਾਵਰ ਤੋਂ ਨਿਕਲਣ ਵਾਲੀਆਂ ਤਰੰਗਾਂ ਦਾ ਬਹੁਤ ਹੀ ਮਾੜਾ ਅਸਰ ਪਵੇਗਾ। ਪਿੰਡ ਵਾਸੀਆਂ ਦਾ ਇਸ ਟਾਵਰ ਦੇ ਲੱਗਣ ‘ਤੇ ਭਾਰੀ ਰੋਸ ਹੈ। ਉਹਨਾਂ ਦੱਸਿਆ ਕਿ ਇਸ ਟਾਵਰ ਨੂੰ ਰੋਕਣ ਲਈ ਕੇਸ ਵੀ ਚੱਲ ਰਿਹਾ ਹੈ। ਕਾਨੂੰਨੀ ਤੌਰ ‘ਤੇ ਕੇਸ ਚਲਦੇ ਸਮੇਂ ਟਾਵਰ ਦਾ ਕੰਮ ਬਿਲਕੁਲ ਵੀ ਨਹੀਂ ਚੱਲ ਸਕਦਾ। ਜਥੇਬੰਦੀ ਦੇ ਆਗੂਆਂ ਦਾ ਕਹਿਣਾ ਹੈ ਥਾਣੇ ਦਾ ਮੁੱਖੀ ਲੋਕਾਂ ਪ੍ਰਤੀ ਅਤੇ ਜਥੇਬੰਦੀ ਦੇ ਆਗੂਆਂ ਪ੍ਰਤੀ ਆਪਣੀ ਸ਼ਬਦਾਵਲੀ ਸੁਧਾਰੇ। ਉਸ ਵੇਲੇ ਜਾਮ ਖੋਲ ਦਿੱਤਾ ਗਿਆ ਜਦੋਂ ਐੱਸ ਐੱਚ ਓ ਵਲੋਂ ਲੱਗੇ ਧਰਨੇ ਵਿੱਚ ਆ ਕੇ ਟਾਵਰ ਕੰਮ ਦੋ ਦਿਨ ਵਾਸਤੇ ਰੋਕਣ ਦਾ ਦਾਅਵਾ ਕਰਦੇ ਹੋਏ ਗਲਤੀ ਦਾ ਅਹਿਸਾਸ ਕੀਤਾ। ਜੇਕਰ ਦੁਆਰਾ ਕੰਮ ਸ਼ੁਰੂ ਹੋਇਆ ਤਾਂ ਜਥੇਬੰਦੀ ਵੱਡਾ ਐਕਸਨ ਲਵੇਗੀ।
ਵੀਡੀਓ ਲਈ ਕਲਿੱਕ ਕਰੋ -: