ਫ਼ਾਜ਼ਿਲਕਾ ‘ਚ ਬੀਐੱਸਐੱਫ ਦਾ ਰਾਇਜ਼ਿੰਗ ਡੇ ਵਜੋਂ ਮਨਾਇਆ ਗਿਆ ਸੀ। ਇਸ ਮੌਕੇ ਬੀਐਸਐਫ ਦੇ ਵੱਲੋਂ ਸਕੂਲੀ ਬੱਚਿਆਂ ਦੇ ਸਨਮੁਖ ਬੀਐਸਐਫ ਦੇ ਹਥਿਆਰਾਂ ਦੀ ਪ੍ਰਦਰਸ਼ਨੀ ਲਗਾਈ ਗਈ ਜਿਥੇ ਸਕੂਲੀ ਬੱਚਿਆਂ ਨੂੰ ਬੀਐਸਐਫ ਵੱਲੋਂ ਹਥਿਆਰ ਦੀ ਪੂਰੀ ਜਾਣਕਾਰੀ ਮੁਹੱਈਆ ਕਰਵਾਈ ਗਈ ਇਸ ਵਿੱਚ ਬੀ ਐਸ ਐਫ ਦਾ ਤਰਕ ਹੈ ਕਿ ਬਾਰਡਰ ਤੇ ਬੀਐਸਐਫ ਦੇ ਵੱਲੋਂ ਕੀਤੇ ਜਾ ਰਹੇ ਕੰਮਾਂ ਦੇ ਪ੍ਰਤੀ ਆਮ ਜਨਤਾ ਨੂੰ ਦੱਸਣਾ ਬੀਐਸਐਫ ਦੀ ਮੁਹਿੰਮ ਦਾ ਹਿੱਸਾ ਹੈ।
ਉਨ੍ਹਾਂ ਨੇ ਕਿਹਾ ਕਿ ਬੱਚਿਆਂ ਨੂੰ ਬੀਐਸਐਫ ਅਤੇ ਆਰਮੀ ਦੇ ਵਿਚ ਭਰਤੀ ਦੇ ਸਬੰਧੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਤਾਂ ਕਿ ਭਵਿੱਖ ਵਿੱਚ ਬੱਚਿਆਂ ਨੂੰ ਆਰਮੀ ਜਾਂ ਬੀਐੱਸਐੱਫ ਵਿੱਚ ਭਰਤੀ ਸਮੇਂ ਕੋਈ ਪ੍ਰੇਸ਼ਾਨੀ ਪੇਸ਼ ਨਾ ਆਵੇ। ਇਸ ਮੌਕੇ ਸਕੂਲੀ ਬੱਚਿਆਂ ਦੇ ਵਿੱਚ ਵੀ ਉਤਸ਼ਾਹ ਦੇਖਣ ਨੂੰ ਮਿਲਿਆ ਬੱਚਿਆਂ ਨੇ ਜਿਥੇ ਹਥਿਆਰਾਂ ਦੀ ਟ੍ਰੇਨਿੰਗ ਲਈ ਉਥੇ ਹੀ ਬੱਚਿਆਂ ਦਾ ਕਹਿਣਾ ਸੀ ਕਿ ਇਸ ਤਰ੍ਹਾਂ ਦੇ ਕੈਂਪ ਲੱਗਣੇ ਚਾਹੀਦੇ ਹਨ ਇਸ ਦੇ ਨਾਲ ਉਨ੍ਹਾਂ ਦੀ ਜਾਣਕਾਰੀ ਦੇ ਵਿੱਚ ਵਾਧਾ ਹੁੰਦਾ ਹੈ।
ਵੀਡੀਓ ਲਈ ਕਲਿੱਕ ਕਰੋ -: