maruti announces price hike: ਜੇਕਰ ਤੁਸੀਂ ਕਾਰ ਖਰੀਦਣਾ ਚਾਹੁੰਦੇ ਹੋ, ਤਾਂ ਤੁਹਾਡੇ ਲਈ ਝਟਕਾ ਹੈ। ਦਰਅਸਲ, ਕਾਰ ਕੰਪਨੀਆਂ ਨੇ ਕਾਰਾਂ ਦੀਆਂ ਕੀਮਤਾਂ ਵਿਚ ਵਾਧਾ ਕਰਨ ਦਾ ਫੈਸਲਾ ਕੀਤਾ ਹੈ। ਦੇਸ਼ ਦੀ ਸਭ ਤੋਂ ਵੱਡੀ ਕਾਰਾਂ ਬਣਾਉਣ ਵਾਲੀ ਕੰਪਨੀ ਮਾਰੂਤੀ ਸੁਜ਼ੂਕੀ ਇੰਡੀਆ ਲਿਮਟਿਡ ਨੇ ਆਪਣੀਆਂ ਕਾਰਾਂ ਦੀਆਂ ਕੀਮਤਾਂ ਵਧਾਉਣ ਦਾ ਐਲਾਨ ਕਰ ਦਿੱਤਾ ਹੈ।
ਕੰਪਨੀ ਨੇ ਕਿਹਾ ਕਿ ਅਗਲੇ ਸਾਲ ਜਨਵਰੀ ਤੋਂ ਉਹ ਆਪਣੇ ਸਾਰੇ ਮਾਡਲਾਂ ਦੀਆਂ ਕੀਮਤਾਂ ਵਧਾਉਣ ਜਾ ਰਹੀ ਹੈ। ਕੀਮਤਾਂ ਵਧਾਉਣ ਪਿੱਛੇ ਸਾਹਮਣੇ ਆਏ ਵੱਡੇ ਕਰਨ ਦਾ ਜ਼ਿਕਰ ਕਰਦਿਆ ਮਾਰੂਤੀ ਸੁਜ਼ੂਕੀ ਨੇ ਕਿਹਾ ਕਿ ਇਹ ਕੀਮਤਾਂ ਅਸੀਂ ਕੱਚਾ ਮਾਲ ਮਹਿੰਗੇ ਹੋਣ ਕਰਕੇ ਵਧਾ ਰਹੇ ਹਾਂ, ਜੋ ਕਿ ਪਿਛਲੇ ਇਕ ਸਾਲ ਤੋਂ ਲਗਾਤਾਰ ਸਸਤਾ ਹੋਣ ਦਾ ਨਾਮ ਨਹੀਂ ਲੈ ਰਹੀਆਂ ਹਨ।
ਵੀਡੀਓ ਲਈ ਕਲਿੱਕ ਕਰੋ -:
“ਪੇਂਡੂ ਤਰੀਕੇ ਨਾਲ ਬਣਾਉ ਸਰੋਂ ਦਾ ਸਾਗ “
ਕੰਪਨੀ ਨੇ ਕਿਹਾ ਕਿ ਆਟੋ ਸੈਕਟਰ ਦੀਆਂ ਜ਼ਿਆਦਾਤਰ ਕੰਪਨੀਆਂ ਬੇਲਗਾਮ ਇਨਪੁਟ ਲਾਗਤ ਵਧਣ ਅਤੇ ਸੈਮੀਕੰਡਕਟਰਾਂ ਦੀ ਕਮੀ ਕਾਰਨ ਕਾਫੀ ਪਰੇਸ਼ਾਨ ਹਨ। ਇਸ ਕਾਰਨ ਕੰਪਨੀਆਂ ਕੋਲ ਕੀਮਤ ਵਧਾਉਣ ਤੋਂ ਇਲਾਵਾ ਕੋਈ ਚਾਰਾ ਨਹੀਂ ਨਜ਼ਰ ਆ ਰਿਹਾ ਹੈ। 30 ਨਵੰਬਰ ਨੂੰ ਹੀ ਮਾਰੂਤੀ ਨੇ ਈਕੋ ਵੈਨ ਦੇ ਨਾਨ-ਕਾਰਗੋ ਵੇਰੀਐਂਟ ਦੀਆਂ ਕੀਮਤਾਂ ‘ਚ 8,000 ਰੁਪਏ ਦਾ ਵਾਧਾ ਕੀਤਾ ਸੀ। ਇਸ ਦਾ ਕਾਰਨ ਕੰਪਨੀ ਨੇ ਇਨ੍ਹਾਂ ‘ਚ ਇਸਤੇਮਾਲ ਹੋਣ ਵਾਲੇ ਏਅਰਬੈਗ ਨੂੰ ਦੱਸਿਆ ਹੈ। ਸਤੰਬਰ ਵਿੱਚ ਵੀ, ਮਾਰੂਤੀ ਨੇ ਸੇਲੇਰੀਓ ਨੂੰ ਛੱਡ ਕੇ ਆਪਣੇ ਸਾਰੇ ਮਾਡਲਾਂ ਦੀਆਂ ਕੀਮਤਾਂ ਵਿੱਚ 1.9 ਫੀਸਦੀ ਦਾ ਵਾਧਾ ਕੀਤਾ ਸੀ। ਇਹ 2021 ਵਿੱਚ ਤੀਜੀ ਵਾਰ ਸੀ ਜਦੋਂ ਕੰਪਨੀ ਨੇ ਕਾਰਾਂ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ।
ਜਾਣਕਾਰੀ ਲਈ ਦੱਸ ਦੇਈਏ ਕਿ ਮਾਰੂਤੀ ਸੁਜ਼ੂਕੀ ਨੇ ਇਸ ਤੋਂ ਪਹਿਲਾਂ ਅਪ੍ਰੈਲ ਅਤੇ ਜਨਵਰੀ ਵਿੱਚ ਕੀਮਤਾਂ ਵਿੱਚ ਵਾਧਾ ਕੀਤਾ ਸੀ। 16 ਅਪ੍ਰੈਲ ਨੂੰ, ਇਸ ਨੇ ਸਾਰੇ ਮਾਡਲਾਂ ਦੀਆਂ ਐਕਸ-ਸ਼ੋਰੂਮ ਕੀਮਤਾਂ ਵਿੱਚ 1.6 ਫੀਸਦੀ ਦਾ ਵਾਧਾ ਕੀਤਾ ਸੀ। 18 ਜਨਵਰੀ 2021 ਨੂੰ ਕੰਪਨੀ ਨੇ ਕੁਝ ਮਾਡਲਾਂ ਦੀਆਂ ਕੀਮਤਾਂ ਵਿੱਚ 34,000 ਰੁਪਏ ਦਾ ਵਾਧਾ ਕੀਤਾ ਸੀ।