ਫ਼ਰੀਦਕੋਟ ਦੇ ਐਸਐਸਪੀ ਵੱਲੋਂ ਦੋ ਵੱਖ ਵੱਖ ਮਾਮਲਿਆਂ ‘ਚ ਵੀਰਵਾਰ ਨੂੰ ਇਕ ਪ੍ਰੈੱਸ ਕਾਨਫਰੰਸ ਕੀਤੀ ਗਈ ਹੈ ਜਿਸ ਵਿਚ ਪਹਿਲਾ ਮਾਮਲਾ ਫੋਨ ‘ਤੇ ਸੋਸ਼ਲ ਮੀਡੀਆ ਰਾਹੀਂ ਜਾਨੋਂ ਮਾਰਨ ਦੀਆਂ ਧਮਕੀਆ ਦੇਣ ਸਬੰਧੀ ਅਤੇ ਦੂਜਾ ਮਾਮਲਾ ਨਸ਼ੇ ਦਾ ਧੰਦਾ ਕਰਨ ਵਾਲਿਆ ਖਿਲਾਫ਼ ਕਾਰਵਾਈ ਕਰਨ ਸੰਬੰਧੀ ਕੀਤਾ ਗਿਆ। ਇਸ ਮੌਕੇ ਐਸ ਐਸ ਪੀ ਫਰੀਦਕੋਟ ਵਰੁਣ ਸ਼ਰਮਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਕਸਰ ਹੀ ਫੋਨ ਤੇ ਸੋਸ਼ਲ ਮੀਡੀਆ ਰਾਹੀਂ ਜਾਨੋਂ ਮਾਰਨ ਦੀਆਂ ਧਮਕੀਆ ਦੇਣ ਸਬੰਧੀ ਵਾਇਰਲ ਹੁੰਦੀਆਂ ਹੀ ਰਹਿੰਦੀਆਂ ਹਨ ਪਰ ਇਸ ਨੂੰ ਰੋਕਣ ਵਿੱਚ ਫ਼ਰੀਦਕੋਟ ਪੁਲਿਸ ਕਾਮਯਾਬ ਹੋਈ ਜਿਸ ਵਿੱਚ ਉਨ੍ਹਾਂ ਨੇ ਫ਼ਰੀਦਕੋਟ ਜ਼ਿਲ੍ਹੇ ਦੇ ਦੋ ਨੌਜਵਾਨਾਂ ਨੂੰ ਅਸਲੇ ਸਮੇਤ ਕਾਬੂ ਕੀਤਾ ਹੈ।
ਜਿਸ ਵਿਚ ਉਕਤ ਨੌਜਵਾਨ ਕਿਸੇ ਨੌਜਵਾਨ ਨੂੰ ਮਾਰਨ ਦੀਆਂ ਧਮਕੀਆਂ ਦੇ ਰਹੇ ਸਨ ਜਿਸ ਨੂੰ ਪਹਿਲਾਂ ਵੀ ਜਿਲ੍ਹਾ ਕਚਹਿਰੀਆਂ ਫਰੀਦਕੋਟ ਵਿਚ ਮਾਰਨ ਦੀ ਨਾਕਾਮ ਕੋਸ਼ਿਸ਼ ਕੀਤੀ ਗਈ ਸੀ। ਜਿਸ ਤੋਂ ਬਾਅਦ ਫ਼ਰੀਦਕੋਟ ਜ਼ਿਲ੍ਹੇ ਦੇ ਐੱਸਐੱਸਪੀ ਨੇ ਮੁੱਖ ਅਫਸਰ ਥਾਣਾ ਅਤੇ ਇੰਚਾਰਜ ਯੂਨਿਟਾਂ ਨੂੰ ਦਿਸ਼ਾ ਨਿਰਦੇਸ਼ ਦਿੱਤੇ ਗਏ ਹਨ ਕਿ ਜ਼ਿਲ੍ਹਾ ਵਿੱਚ ਗਸ਼ਤਾਂ ਅਤੇ ਨਾਕਾਬੰਦੀਆਂ, ਕਰਕੇ ਤੋਂ ਵੱਧ ਗਿਣਤੀ ਵਿੱਚ ਪੁਲਿਸ ਫੋਰਸ ਦੀ ਹਾਜ਼ਰੀ ਯਕੀਨੀ ਬਣਾਈ ਜਾਵੇ ਅਤੇ ਸ਼ੋਸਲ ਮੀਡੀਆ ਸੈਲ ਰਾਹੀਂ ਇਨ੍ਹਾਂ ਮਾੜੇ ਅਨਸਰਾਂ ਦੀਆਂ ਗਤੀਵਿਧੀਆਂ ‘ਤੇ ਨਿਗਰਾਨੀ ਰੱਖੀ ਜਾਵੇ ਤਾਂ ਜੋ ਏਰੀਆ ਵਿਚ ਅਮਨ-ਕਾਨੂੰਨ ਦੀ ਸਥਿਤੀ ਬਣਾਈ ਜਾਵੇ, ਜ਼ੁਰਮਾਂ ਤੇ ਕਾਬੂ ਪਾਇਆ ਜਾ ਸਕੇ ਤਾਂ ਜੋ ਆਮ ਨਾਗਰਿਤ ਅਮਨ-ਸ਼ਾਂਤੀ ਨਾਲ ਆਪਣਾ ਜੀਵਨ ਬਤੀਤ ਕਰ ਸਕਣ।
ਵੀਡੀਓ ਲਈ ਕਲਿੱਕ ਕਰੋ -:
CM ਚੰਨੀ ਦਾ EXLUSIVE INTERVIEW “ਵਿਰੋਧੀਆਂ ਨੂੰ ਜਵਾਬ, ਕਿਹਾ “ਮੈਂ ਕਿਸੇ ਦੀ COPY ਨੀ ਕਰਦਾ, ਆਪਣੀ ਚਾਲ ਚੱਲਦਾ!”
ਫਰੀਦਕੋਟ ਜਿਲ੍ਹੇ ਦੇ ਐੱਸਐੱਸਪ ਦੇ ਦਿਸ਼ਾ ਨਿਰਦੇਸ਼ ਤੇ ਸਾਈਬਰ ਪੇਟਰੋਲਿੰਗ ਵੱਲੋਂ ਅਜਿਹੀਆਂ ਧਮਕੀਆਂ ਦੇਣ ਵਾਲੇ ਵਿਅਕਤੀ ਨੂੰ ਕਾਬੂ ਕਰਕੇ ਇਨ੍ਹਾਂ ਪਾਸੋਂ 02 ਪਿਸਟਲ 32 ਬੋਰ ਦੋਸ਼ੀ ਸਮੇਤ 6 ਹੋਂਦ 32 ਬੋਰ ਅਤੇ ਇਕ ਕੱਟਾ 12 ਬਰਡ ਸਮੇਤ 02 ਰਦ 32 ਬੋਰ ਜਿੰਦਾ ਬ੍ਰਾਮਦ ਕੀਤੇ। ਇਸ ਸਬੰਧੀ ਇਨ੍ਹਾਂ ਦੇ ਖਿਲਾਫ਼ ਅਸਲਾ ਐਕਟ ਤਹਿਤ ਮੁਕੱਦਮਾ ਥਾਣਾ ਸਦਰ ਫਰੀਦਕੋਟ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿਚ ਲਿਆਂਦੀ ਜਾ ਰਹੀ ਹੈ।